ਕਾਂਗਰਸ ਦੇ ਸੀਨੀਅਰ ਨੇਤਾ ਤੇ ਰਾਜਸਥਾਨ ਦੇ ਚੁਰੂ ਜ਼ਿਲ੍ਹੇ ਦੇ ਸਰਦਾਰਸ਼ਹਿਰ ਤੋਂ ਵਿਧਾਇਕ ਰਹੇ ਭੰਵਰਲਾਲ ਸ਼ਰਮਾ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਸ਼ਰਮਾ ਨੇ ਜੈਪੁਰ ਦੇ SMS ਹਸਪਤਾਲ ਵਿਚ ਆਖਰੀ ਸਾਹ ਲਏ। ਸ਼ਨੀਵਾਰ ਸ਼ਾਮ ਨੂੰ ਹੀ ਉਨ੍ਹਾਂ ਨੂੰ ਜੈਪੁਰ ਦੇ SMS ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਉਹ 77 ਸਾਲ ਦੇ ਸਨ।
ਭੰਵਰਲਾਲ ਪਿਛਲੇ ਕਾਫੀ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ। ਪਹਿਲਾਂ ਉਨ੍ਹਾਂ ਨੂੰ ਗੁੜਗਾਓਂ ਦੇ ਮੇਦਾਂਤਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦੀ ਮ੍ਰਿਤਕ ਦੇਹ ਹਨੂੰਮਾਨ ਨਗਰ ਦੀ ਰਿਹਾਇਸ਼ ‘ਤੇ ਲਿਆਂਦਾ ਗਿਆ ਹੈ। ਵਿਦਿਆਧਰ ਨਗਰ ਬ੍ਰਾਹਮਣ ਮਹਾਸਭਾ ਭਵਨ ਵਿਚ ਉਨ੍ਹਾਂ ਦੇ ਪਾਰਥਿਵ ਸਰੀਰ ਨੂੰ ਦਰਸ਼ਨਾਂ ਲਈ ਰੱਖਿਆ ਜਾਵੇਗਾ। ਸੋਮਵਾਰ ਨੂੰ ਸਰਦਾਰਸ਼ਹਿਰ ਵਿਚ ਅੰਤਿਮ ਸਸਕਾਰ ਕੀਤਾ ਜਾਵੇਗਾ।
ਸ਼ਰਮਾ 1985 ਵਿਚ ਪਹਿਲੀ ਵਾਰ ਵਿਧਾਇਕ ਬਣੇ ਸਨ। ਉਹ 7 ਵਾਰ ਵਿਧਾਇਕ ਰਹੇ। ਇਸ ਦੇ ਬਾਅਦ 1990 ਵਿਚ ਰਾਜਸਥਾਨ ਸਰਕਾਰ ਵਿਚ ਕੈਬਨਿਟ ਮੰਤਰੀ ਤੇ ਵਿਧਾਨ ਸਭਾ ਵਿਚ ਉਪ ਡਿਪਟੀ ਚੀਫ ਵ੍ਹੀਪ ਦੇ ਅਹੁਦੇ ‘ਤੇ ਵੀ ਰਹੇ।
ਵੀਡੀਓ ਲਈ ਕਲਿੱਕ ਕਰੋ -: