ਉਦੇਪੁਰ : ਜ਼ਿਲ੍ਹੇ ਦੇ ਮਾਵਲੀ ਤਹਿਸੀਲ ਦੇ ਰਖੀਆਵਲ ਪਿੰਡ ਵਿਚ ਅਸਮਾਜਿਕ ਤੱਤਾਂ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੂਰਤੀ ਨੂੰ ਹਟਾ ਕੇ ਮਾਤਾ ਦੀ ਮੂਰਤੀ ਲਗਾ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਘਟਨਾ ਵਾਲੀ ਥਾਂ ‘ਤੇ ਪਹੁੰਚ ਗਏ ਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤੀ। ਇਸ ਦਰਮਿਆਨ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਵੱਲੋਂ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਹੈ।
ਉਦੇਪੁਰ ਐੱਮਪੀ ਵਿਕਾਸ ਸ਼ਰਮਾ ਨੇ ਦੱਸਿਆ ਕਿ ਫਿਲਹਾਲ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇੰਦਰਾ ਗਾਂਧੀ ਦੀ ਮੂਰਤੀ ਨੂੰ ਫਿਰ ਤੋਂ ਸਥਾਪਤ ਕੀਤਾ ਜਾਵੇਗਾ। ਇਸ ਵਿਚ ਸੋਸ਼ਲ ਮੀਡੀਆ ‘ਤੇ ਦੋ ਫੋਟੋ ਜੰਮ ਕੇ ਵਾਇਰਲ ਹੋ ਰਹੇ ਹਨ। ਇਸ ਵਿਚ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੂਰਤੀ ਦੀ ਜਗ੍ਹਾ ਮਾਤਾ ਦੀ ਮੂਰਤੀ ਸਥਾਪਤ ਕੀਤੀ ਗਈ ਹੈ ਤੇ ਦੂਜੇ ਫੋਟੋ ਵਿਚ ਇੰਦਰਾ ਗਾਂਧੀ ਦੀ ਖੰਡਿਤ ਮੂਰਤੀ ਜ਼ਮੀਨ ‘ਤੇ ਪਈ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਹਾਲਾਂਕਿ ਪੁਲਿਸ ਪ੍ਰਸ਼ਾਸਨ ਮਾਤਾ ਦੀ ਮੂਰਤੀ ਹਟਾ ਕੇ ਫਿਰ ਤੋਂ ਇੰਦਰਾ ਗਾਂਧੀ ਦੀ ਮੂਰਤੀ ਲਗਾਉਣ ਦੀ ਗੱਲ ਕਰ ਰਿਹਾ ਹੈ। ਕਾਂਗਰਸ ਬਲਾਕ ਪ੍ਰਧਾਨ ਮਾਂਗੀਲਾਲ ਮੇਘਵਾਲ ਨੇ ਦੱਸਿਆ ਕਿ 30-31 ਅਕਤੂਬਰ ਨੂੰ ਹਰ ਸਾਲ ਇਥੇ ਇੰਦਰਾ ਗਾਂਧੀ ਰਾਸ਼ਟਰੀ ਮੇਲੇ ਦਾ ਆਯੋਜਨ ਕੀਤਾ ਜਾਂਦਾ ਹੈ। ਇਹ ਮੂਰਤੀ ਕਈ ਸਾਲ ਪੁਰਾਣੀ ਦੱਸੀ ਜਾ ਰਹੀ ਹੈ। ਇਸ ਮੇਲੇ ਦਾ ਰਾਜਸਥਾਨ ਸਰਕਾਰ ਵੱਲੋਂ ਆਯੋਜਨ ਕੀਤਾ ਜਾਂਦਾ ਹੈ। ਇਹ ਮੂਰਤੀ ਸਾਬਕਾ ਕਾਂਗਰਸੀ ਨੇਤਾ ਹਨੂੰਮਾਨ ਪ੍ਰਸਾਦ ਪ੍ਰਭਾਕਰ ਵੱਲੋਂ ਲਗਾਈ ਗਈ ਸੀ।