ਜੇਕਰ ਤੁਹਾਡਾ ਬੈਂਕ ਅਕਾਊਂਟ ਪ੍ਰਾਈਵੇਟ ਸੈਕਟਰ ਦੇ ਆਈਡੀਐੱਫਸੀ ਫਸਟ ਬੈਂਕ ਵਿਚ ਹੈ ਤਾਂ ਤੁਹਾਡੇ ਲਈ ਕੰਮ ਦੀ ਖਬਰ ਹੈ। IDFC First Bank ਆਪਣੇ ਗਾਹਕਾਂ ਨੂੰ ਡੈਬਿਟ ਕਾਰਡ ‘ਤੇ ਸ਼ਾਨਦਾਰ ਕੈਸ਼ਬੈਕ ਆਫਰ ਦੇ ਰਿਹਾ ਹੈ। ਬੈਂਕ ਵੱਲੋਂ ਇਹ ਆਫਰ 10 ਨਵੰਬਰ 2022 ਤੱਕ ਹੈ। ਆਈਡੀਐੱਫਸੀ ਫਸਟ ਬੈਂਕ ਦੀ ਵੈੱਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਆਫਰ ਤਹਿਤ ਕੁਝ ਕੈਟਾਗਰੀ ਨੂੰ ਛੱਡ ਕੇ ਡੈਬਿਟ ਕਾਰਡ ਨਾਲ ਕੀਤੇ ਗਏ ਸਾਰੇ ਪੇਮੈਂਟ ‘ਤੇ 1 ਫੀਸਦੀ ਕੈਸ਼ਬੈਕ ਆਫਰ ਮਿਲ ਰਿਹਾ ਹੈ।
ਆਈਡੀਐੱਫਸੀ ਫਸਟ ਬੈਂਕ ਵੱਲੋਂ ਦਿੱਤੇ ਜਾ ਰਹੇ ਇਸ ਆਫਰ ਵਿਚ ਜੇਕਰ ਤੁਸੀਂ ਬੈਂਕ ਦੇ ਡੈਬਿਟ ਕਾਰਡ ਤੋਂ 10 ਅਕਤੂਬਰ 2022 ਤੋਂ 10 ਨਵੰਬਰ 2022 ਤੱਕ ਪੇਮੈਂਟ ਕਰਦੇ ਹੋ ਤਾਂ ਤੁਹਾਨੂੰ 1 ਫੀਸਦੀ ਕੈਸ਼ਬੈਕ ਮਿਲੇਗਾ। ਕੈਸ਼ਬੈਕ ਦੀ ਜ਼ਿਆਦਤਰ ਸੀਮਾ 2500 ਰੁਪਏ ਹੈ।
ਕੈਸ਼ਬੈਕ ਪਾਉਣ ਲਈ ਨਿਯਮ ਤੇ ਸ਼ਰਤਾਂ :
ਆਫਰ ਪੀਰੀਅਡ ਦੌਰਾਨ ਡੈਬਿਟ ਕਾਰਡ ਜ਼ਰੀਏ ਕੀਤੇ ਗਏ ਆਨਲਾਈਨ ਜਾਂ ਆਫਲਾਈਨ ਟ੍ਰਾਂਜੈਕਸ਼ਨ ‘ਤੇ ਹੀ ਮਿਲੇਗਾ।
ਕਾਰਡ ਰਾਹੀਂ ਏਟੀਐਮ (ATM) ਤੋਂ ਨਕਦੀ ਕਢਵਾਉਣ, EMI ਭਰਨ, ਕਿਸੇ ਵੀ ਈ-ਵਾਲੇਟ ਵਿਚ ਪੈਸੇ ਪਾਉਣ ਜਾਂ ਫੰਡ ਟ੍ਰਾਂਸਫਰ ਕਰਨ ਤੇ ਇਹ ਕੈਸ਼ਬੈਕ ਨਹੀਂ ਮਿਲੇਗਾ।
ਦੱਸ ਦੇਈਏ ਕਿ ਆਰਬੀਆਈ ਵੱਲੋਂ ਰੇਪੋ ਰੇਟ ਵਿੱਚ ਵਾਧੇ ਤੋਂ ਬਾਅਦ ਬੈਂਕਾਂ ਨੇ ਵੀ ਵਿਆਜ ਦਰਾਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੌਰਾਨ, IDFC ਫਸਟ ਬੈਂਕ ਨੇ ਵੀ ਫਿਕਸਡ ਡਿਪਾਜ਼ਿਟ ਯਾਨੀ FD ‘ਤੇ ਵਿਆਜ ਦਰਾਂ ਨੂੰ 35 ਆਧਾਰ ਅੰਕਾਂ ਤੱਕ ਵਧਾ ਦਿੱਤਾ ਹੈ। ਬੈਂਕ ਨੇ 2 ਕਰੋੜ ਰੁਪਏ ਤੋਂ ਘੱਟ ਦੀ FD ਲਈ ਵਿਆਜ ਦਰਾਂ ਵਧਾ ਦਿੱਤੀਆਂ ਹਨ। ਨਵੀਆਂ ਦਰਾਂ 10 ਅਕਤੂਬਰ 2022 ਤੋਂ ਲਾਗੂ ਹੋਣਗੀਆਂ। ਬੈਂਕ ਨੇ 501 ਦਿਨਾਂ ਤੋਂ ਲੈ ਕੇ 750 ਦਿਨਾਂ ਦੀ ਮਿਆਦ ਲਈ ਵਿਆਜ ਦਰਾਂ ਵਧਾ ਦਿੱਤੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: