ਹੁਸ਼ਿਆਰਪੁਰ ਦੇ ਬਲਾਕ ਦਸੂਹਾ ਦੇ ਕੋਆਪ੍ਰੇਟਿਵ ਤੇ ਮਾਰਕੀਟਿੰਗ ਸੁਸਾਇਟੀਜ਼ ਦੇ ਅਸਿਸਟੈਂਟ ਰਜਿਸਟਰਾਰ ਦਵਿੰਦਰ ਕੁਮਾਰ ਨੂੰ 20,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਫਿਲਹਾਲ ਵਿਜੀਲੈਂਸ ਦੋਸ਼ੀ ਤੋਂ ਪੁੱਛਗਿਛ ਵਿਚ ਲੱਗੀ। ਦਵਿੰਦਰ ਕੁਮਾਰ ਦੇ ਅਧੀਨ ਉਕਤ ਬਲਾਕ ਵਿਚ 70 ਕੋ-ਆਪ੍ਰੇਟਿਵ ਸੁਸਾਇਟੀਜ਼ ਹੈ। ਦਵਿੰਦਰ ਨੂੰ ਹੁਸ਼ਿਆਰਪੁਰ ਦੇ ਪਿੰਡ ਬੇਰਫਾ ਦੇ ਰਹਿਣ ਵਾਲੇ ਤੇਜਿੰਦਰ ਸਿੰਘ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਗਿਆ ਹੈ।
ਤੇਜਿੰਦਰ ਸਿੰਘ ਨੇ ਵਿਜੀਲੈਂਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਜਦੋਂ ਉਹ ਬਤੌਰ ਮੈਨੇਜਰ ਟਾਂਡਾ ਕੋ-ਆਪ੍ਰੇਟਿਵ ਸੁਸਾਇਟੀ ਵਿਚ ਤਾਇਨਾਤ ਸੀ ਤਾਂ ਉਸ ਦੌਰਾਨ ਤਤਕਾਲੀ ਸਹਾਇਕ ਰਜਿਸਟਰਾਰ ਕੋ-ਆਪ੍ਰੇਟਿਵ ਸੁਸਾਇਟੀਜ਼, ਬਲਾਕ ਦਸੂਰਾ ਤੇ ਹੁਣ ਡਿਪਟੀ ਰਜਿਸਟ੍ਰਾਰ ਕੋਆਪ੍ਰੇਟਿਵ ਸੁਸਾਇਟੀ ਹੁਸ਼ਿਆਰਪੁਰ, ਦਵਿੰਦਰ ਕੁਮਾਰ ਨੇ ਉੁਸ ਖਿਲਾਫ ਗਬਨ ਦਾ ਕੇਸ ਬਣਾਇਆ ਸੀ।
ਇਹ ਵੀ ਪੜ੍ਹੋ : ਮਾਰਚ 2023 ‘ਚ ਅੰਮ੍ਰਿਤਸਰ ਵਿਚ ਹੋਵੇਗਾ G-20 ਸੰਮੇਲਨ, CM ਮਾਨ ਨੇ ਬਣਾਈ ਸਬ-ਕਮੇਟੀ
ਇਸ ਕੇਸ ਖਿਲਾਫ ਰਜਿਸਟਰਾਰ ਕੋ-ਆਪ੍ਰੇਟਿਵ ਸੁਸਾਇਟੀ ਪੰਜਾਬ ਚੰਡੀਗੜ੍ਹ ਕੋਲ ਦਾਇਰ ਅਪੀਲ ਕੀਤੀ। ਜਾਂਚ ਦੇ ਬਾਅਦ ਫੈਸਲਾ ਸ਼ਿਕਾਇਤਕਰਤਾ ਦੇ ਪੱਖ ਵਿਚ ਆ ਗਿਆ ਸੀ। ਬਾਵਜੂਦ ਇਸ ਦੇ ਦੋਸ਼ੀ ਦਵਿੰਦਰ ਕੁਮਾਰ ਨੇ ਉਨ੍ਹਾਂ ਨੂੰ ਡਿਊਟੀ ਜੁਆਇਨ ਨਹੀਂ ਕਰਾਈ ਸਗੋਂ ਉਨ੍ਹਾਂ ਖਿਲਾਫ ਗਬਨ ਕੇਸ ਦੀ ਰਿਕਵਰੀ ਦੇ ਸਬੰਧ ਵਿਚ ਇਕ ਹੋਰ ਜਾਂਚ ਖੋਲ੍ਹ ਦਿੱਤੀ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਦੱਸਿਆ ਕਿ ਦੋਸ਼ੀ ਦਵਿੰਦਰ ਕੁਮਾਰ ਪਹਿਲਾਂ ਵੀ ਉਨ੍ਹਾਂ ਤੋਂ 5,000 ਰੁਪਏ ਦੀ ਰਿਸ਼ਵਤ ਲੈ ਚੁੱਕਾ ਹੈ। ਹੁਣ ਨਵੇਂ ਕੇਸ ਦੀ ਜਾਂਚ ਉਨ੍ਹਾਂ ਦੇ ਪੱਖ ਵਿਚ ਕਰਨ ਦੇ ਏਵਜ਼ ਵਿਚ ਉੁਨ੍ਹਾਂ ਤੋਂ 50,000 ਰੁਪਏ ਦੀ ਮੰਗ ਕਰ ਰਿਹਾ ਹੈ। ਵਿਜੀਲੈਂਸ ਨੇ ਸ਼ਿਕਾਇਤ ਦੀ ਪੜਤਾਲ ਦੇ ਬਾਅਦ ਦੋਸ਼ੀ ਦਵਿੰਦਰ ਕੁਮਾਰ ਨੂੰ ਗਵਾਹਾਂ ਦੀ ਹਾਜ਼ਰੀ ਵਿਚ ਸ਼ਿਕਾਇਤਕਰਤਾ ਤੋਂ 20000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਖਿਲਾਫ ਭ੍ਰਿਸ਼ਟਾਚਾਰ ਰੋਕੂ ਨਿਯਮ ਦੀ ਧਾਰਾ ਤਹਿਤ ਜਲੰਧਰ ਵਿਚ ਕੇਸ ਦਰਜ ਕੀਤਾ ਗਿਆ ਹੈ।