ਬੀਐੱਸਐੱਫ ਤੇ ਅਸਮ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਇਕ ਟਰੱਕ ਤੋਂ 47 ਕਰੋੜ ਰੁਪਏ ਤੋਂ ਵਧ ਦੀ ਹੈਰੋਇਨ ਜ਼ਬਤ ਕੀਤੀ ਹੈ। ਪੁਲਿਸ ਨੇ ਦੋਸ਼ੀ ਟਰੱਕ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ ਵਿਚ ਪੁਲਿਸ ਹੋਰ ਦੋਸ਼ੀਆਂ ਦੀ ਭਾਲ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਹੋਰ ਤਸਕਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਜਾਣਕਾਰੀ ਮੁਤਾਬਕ ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਮਿਜ਼ੋਰਮ ਤੋਂ ਕਰੀਮਗੰਜ ਦੇ ਰਸਤੇ ਤ੍ਰਿਪੁਰਾ ਜਾ ਰਹੇ ਇਕ ਟਰੱਕ ‘ਚ ਕਰੋੜਾਂ ਰੁਪਏ ਦੀ ਹੈਰੋਇਨ ਲਿਜਾਈ ਜਾ ਰਹੀ ਹੈ। ਸੂਚਨਾ ਦੇ ਆਧਾਰ ‘ਤੇ ਬੀਐੱਸਐੱਫ ਅਤੇ ਕਰੀਮਗੰਜ ਪੁਲਿਸ ਦੇ ਜਵਾਨਾਂ ਨੇ ਮੰਗਲਵਾਰ ਤੜਕੇ ਨਿਊ ਕਰੀਮਗੰਜ ਰੇਲਵੇ ਸਟੇਸ਼ਨ ਨੇੜੇ ਇਕ ਟਰੱਕ ‘ਚੋਂ ਹੈਰੋਇਨ ਬਰਾਮਦ ਕੀਤੀ।
ਇਹ ਵੀ ਪੜ੍ਹੋ : ਮੋਹਾਲੀ ਕੋਰਟ ‘ਚ AIG ਅਸ਼ੀਸ਼ ਕਪੂਰ ਤੇ ASI ਹਰਜਿੰਦਰ ਸਿੰਘ ਦੀ ਪੇਸ਼ੀ, ਮਿਲਿਆ ਤਿੰਨ ਦਿਨਾਂ ਦਾ ਰਿਮਾਂਡ
ਅਧਿਕਾਰੀਆਂ ਨੇ ਦੱਸਿਆ ਕਿ ਹੈਰੋਇਨ ਨਾਲ ਭਰੇ 764 ਸਾਬਣ ਦੇ ਬੈਗ ਟਰੱਕ ਵਿੱਚ ਡਰਾਈਵਰ ਦੇ ਕੈਬਿਨ ਵਿੱਚ ਛੁਪਾਏ ਹੋਏ ਸਨ। ਜ਼ਬਤ ਕੀਤੀ ਗਈ ਹੈਰੋਇਨ ਦਾ ਵਜ਼ਨ ਕਰੀਬ 9.47 ਕਿਲੋ ਹੈ ਅਤੇ ਇਸ ਦੀ ਕੀਮਤ 47.4 ਕਰੋੜ ਰੁਪਏ ਦੱਸੀ ਜਾ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਟਰੱਕ ਡਰਾਈਵਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: