ਪੀਐਨਬੀ ਘੁਟਾਲੇ ਵਿੱਚ ਲੋੜੀਂਦਾ ਹੀਰਾ ਵਪਾਰੀ ਨੀਰਵ ਮੋਦੀ ਭਾਰਤ ਆਉਣ ਤੋਂ ਡਰ ਰਿਹਾ ਹੈ। ਲੰਦਨ ਦੀ ਜੇਲ ਵਿਚ ਕੈਦ ਨੀਰਵ ਨੇ ਮਨੋਵਿਗਿਆਨੀ ਨੂੰ ਕਿਹਾ ਕਿ ਜੇ ਉਸ ਨੂੰ ਭਾਰਤ ਹਵਾਲੇ ਕੀਤਾ ਗਿਆ ਤਾਂ ਜਾਂ ਤਾਂ ਉਸ ਨੂੰ ਮਾਰ ਦਿੱਤਾ ਜਾਵੇਗਾ ਜਾਂ ਖੁਦਕੁਸ਼ੀ ਕਰ ਲਵੇਗਾ। ਉਸ ਨੇ ਦੱਸਿਆ ਕਿ ਅਖੀਰ ਮੈਂ ਜੇਲ੍ਹ ਵਿੱਚ ਹੀ ਮਰਨਾ ਹੈ।
ਨੀਰਵ ਮੋਦੀ ਅਤੇ ਮੇਹੁਲ ਚੌਕਸੀ ‘ਤੇ ਪੰਜਾਬ ਨੈਸ਼ਨਲ ਬੈਂਕ (PNB) ਨਾਲ 14,500 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਹੈ। ਫਰਵਰੀ ‘ਚ ਬ੍ਰਿਟੇਨ ਦੀ ਵੈਸਟਮਿੰਸਟਰ ਕੋਰਟ ਨੇ ਮੋਦੀ ਦੀ ਭਾਰਤ ਹਵਾਲਗੀ ਨੂੰ ਮਨਜ਼ੂਰੀ ਦਿੱਤੀ ਸੀ। ਉਸ ਨੇ ਇਸ ਫੈਸਲੇ ਵਿਰੁੱਧ ਲੰਡਨ ਹਾਈਕੋਰਟ ਵਿੱਚ ਅਪੀਲ ਕੀਤੀ ਸੀ। ਭਾਰਤ ਲਿਆਉਣ ਤੋਂ ਬਾਅਦ ਉਸ ਨੂੰ ਮੁੰਬਈ ਦੀ ਆਰਥਰ ਰੋਡ ਜੇਲ੍ਹ ਦੀ ਬੈਰਕ ਨੰਬਰ-12 ਵਿੱਚ ਰੱਖਿਆ ਜਾਵੇਗਾ।
ਵੈਂਡਸਵਰਥ ਜੇਲ੍ਹ ਵਿੱਚ ਨੀਰਵ ਦੇ ਮਨੋਵਿਗਿਆਨੀ ਪ੍ਰੋਫੈਸਰ ਐਂਡਰਿਊ ਫੋਰੈਸਟਰ ਨੇ ਹਾਈਕੋਰਟ ਨੂੰ ਦੱਸਿਆ ਕਿ ਆਰਥਰ ਰੋਡ ਜੇਲ੍ਹ ਪ੍ਰਸ਼ਾਸਨ ਨੇ ਕਿਹਾ ਸੀ ਕਿ ਉਸ ਨੇ ਬੈਰਕ 12 ਵਿੱਚੋਂ ਸਾਰੀਆਂ ਤਿੱਖੀਆਂ ਚੀਜ਼ਾਂ ਨੂੰ ਹਟਾ ਦਿੱਤਾ ਹੈ। ਪਰ ਕੈਦੀਆਂ ਵੱਲੋਂ ਦਰਵਾਜ਼ੇ ਦੇ ਹੈਂਡਲ ਅਤੇ ਟੂਟੀ ਨਾਲ ਲਟਕ ਕੇ ਆਪਣੀ ਜਾਨ ਦੇਣ ਦੇ ਮਾਮਲੇ ਵੀ ਸਾਹਮਣੇ ਆਏ ਹਨ।
ਨੀਰਵ ਦੇ ਮਨੋਵਿਗਿਆਨੀ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੇ ਸਿਰਫ ‘ਵੱਢਣ ਅਤੇ ਲਟਕਾਉਣ’ ਬਾਰੇ ਸੋਚਦਾ ਹੈ। ਉਸ ਦਾ ਮੰਨਣਾ ਹੈ ਕਿ ਹਵਾਲਗੀ ਤੋਂ ਬਾਅਦ ਉਹ ਜੇਲ੍ਹ ਵਿੱਚ ਹੀ ਮਰੇਗਾ। ਉਸਦੀ ਬਿਮਾਰੀ ਇੰਨੀ ਗੰਭੀਰ ਹੈ ਕਿ ਉਸ ਨੂੰ ਦੋ ਵਾਰ ਹਸਪਤਾਲ ਭੇਜਿਆ ਜਾ ਚੁੱਕਾ ਹੈ। ਖੁਦਕੁਸ਼ੀ ਲਈ ਉਸ ਨੂੰ ਜੇਲ੍ਹ ਵਿੱਚ 4 ਵਾਰ ਮਾਨੀਟਰ ਕਰਨ ਪਿਆ। ਉਹ ਪੂਰੀ ਤਰ੍ਹਾਂ ਨਿਰਾਸ਼ਾ ਵਿੱਚ ਹੈ।
ਇਹ ਵੀ ਪੜ੍ਹੋ : ਰੂਹ ਕੰਬਾਊ ਘਟਨਾ, ਅਮੀਰ ਬਣਨ ਲਈ ਦਿੱਤੀ 2 ਔਰਤਾਂ ਦੀ ਬਲੀ, 56 ਟੁਕੜੇ ਕੀਤੇ, ਪਕਾ ਕੇ ਖਾਧਾ
ਫੋਰੈਸਟਰ ਨੇ ਅਦਾਲਤ ਨੂੰ ਦੱਸਿਆ ਕਿ ਨੀਰਵ ਮੱਧਮ ਡਿਪਰੈਸ਼ਨ ਤੋਂ ਪੀੜਤ ਸੀ। ਅਜਿਹਾ ਉਸ ਦੇ ਪਰਿਵਾਰ ਤੋਂ ਦੂਰੀ ਕਾਰਨ ਹੋਇਆ ਹੈ। ਫੋਰੈਸਟਰ ਨੇ ਇਹ ਵੀ ਦੱਸਿਆ ਕਿ ਨੀਰਵ ਦੀ ਮਾਂ ਨੇ ਖੁਦਕੁਸ਼ੀ ਕੀਤੀ ਸੀ। ਉਸਨੇ ਜੇਲ੍ਹ ਦੀ ਸਥਿਤੀ ਬਾਰੇ ਭਾਰਤ ਸਰਕਾਰ ਦੇ ਭਰੋਸੇ ਦੀ ਆਲੋਚਨਾ ਕਰਦਿਆਂ ਕਿਹਾ ਕਿ ਨਿੱਜੀ ਦੇਖਭਾਲ ਲਈ ਕੋਈ ਪਲਾਨ ਹੀ ਨਹੀਂ ਹੈ। ਨਾਲ ਹੀ ਭਾਰਤੀ ਜੇਲ੍ਹਾਂ ਵਿੱਚ ਖੁਦਕੁਸ਼ੀਆਂ ਨੂੰ ਰੋਕਣ ਲਈ ਕੋਈ ਪ੍ਰੋਟੋਕੋਲ ਨਹੀਂ ਹੈ।
ਭਾਰਤ ਸਰਕਾਰ ਵੱਲੋਂ ਪੇਸ਼ ਹੋਏ ਵਕੀਲ ਹੈਲਨ ਮੈਲਕਮ ਕੇਸੀ ਨੇ ਅਦਾਲਤ ਨੂੰ ਦੱਸਿਆ ਕਿ ਨੀਰਵ ਆਪਣੇ ਨਿੱਜੀ ਮਨੋਵਿਗਿਆਨੀ ਤੋਂ ਸਲਾਹ ਲੈ ਸਕਦਾ ਹੈ। ਉਸ ਦੇ ਨਾਲ ਕੋਠੜੀ ਵਿੱਚ ਇੱਕ ਹੋਰ ਕੈਦੀ ਹੋਵੇਗਾ। ਨੀਰਵ ਹਰ ਰੋਜ਼ ਆਪਣੇ ਵਕੀਲ ਨੂੰ ਮਿਲ ਸਕਦਾ ਹੈ। ਇਸ ਦੇ ਨਾਲ ਹੀ ਹਫ਼ਤੇ ਵਿੱਚ ਇੱਕ ਵਾਰ ਆਪਣੇ ਪਰਿਵਾਰ ਨੂੰ ਮਿਲ ਸਕੇਗਾ।
ਵੀਡੀਓ ਲਈ ਕਲਿੱਕ ਕਰੋ -: