ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਅੱਜਕਲ੍ਹ ਆਪਣੇ ਸੰਸਦੀ ਹਲਕੇ ਤੋਂ ਲਾਪਤਾ ਹੋਣ ਕਾਰਨ ਚਰਚਾ ਵਿੱਚ ਹਨ। ਉਨ੍ਹਾਂ ਦੇ ਸੰਸਦੀ ਹਲਕੇ ਵਿੱਚ ਨਾ ਦਿਸਣ ਤੋਂ ਨਾਰਾਜ਼ ਲੋਕ ਥਾਂ-ਥਾਂ ਉਨ੍ਹਾਂ ਦੇ ਗੁੰਮਸ਼ੁਦਗੀ ਦੇ ਪੋਸਟਰ ਚਿਪਕਾਏ ਜਾ ਰਹੇ ਹਨ। ਰੇਲਵੇ ਸਟੇਸ਼ਨਾਂ, ਘਰਾਂ, ਵਾਹਨਾਂ ਅਤੇ ਵੱਖ-ਵੱਖ ਥਾਵਾਂ ‘ਤੇ ਦੀਵਾਰਾਂ ‘ਤੇ ਸੰਨੀ ਦਿਓਲ ਦੇ ਲਾਪਤਾ ਹੋਣ ਦੇ ਪੋਸਟਰ ਚਿਪਕਾਏ ਗਏ ਹਨ। ਇਨ੍ਹਾਂ ਸਭ ਦੇ ਦਰਮਿਆਨ ਗੁੰਮਸ਼ੁਦਾ ਹੋਏ ਸਾਂਸਦ ਸੰਨੀ ਦਿਓਲ ਲੱਭੇ ਗਏ ਹਨ। ਉਨ੍ਹਾਂ ਨੇ ਮਨਾਲੀ ਦੇ ਵਿਕਾਸ ਲਈ ਬੀਡੀਓ ਨਾਲ ਮੁਲਾਕਾਤ ਕੀਤੀ ਹੈ।
ਦੱਸ ਦੇਈਆ ਕਿ ਸਾਂਸਦ ਸੰਨੀ ਦਿਓਲ ਪਿਛਲੇ ਲੰਮੇ ਸਮੇਂ ਤੋਂ ਕੁੱਲੂ-ਮਨਾਲੀ ਵਿਚਕਾਰ ਵਾਮਤਟ ਮਾਰਗ ‘ਤੇ ਸਰਸੇਈ ‘ਚ ਕਿਰਾਏ ਦੇ ਮਕਾਨ ‘ਚ ਰਹਿ ਰਹੇ ਹਨ। ਹਾਲਾਂਕਿ ਇੱਥੇ ਬੁਨਿਆਦੀ ਸਹੂਲਤਾਂ ਦੀ ਸਮੱਸਿਆ ਹੈ। ਸਰਸੇੜੀ ਵਿੱਚ ਸੰਨੀ ਦਿਓਲ ਦੇ ਘਰ ਨੂੰ ਜਾਂਦੀ ਸੜਕ ਅਤੇ ਇਸ ਦੇ ਨਾਲ ਹੀ ਸਥਿਤ ਸ਼ਿਵਾਜੀ ਪੂਰਨ ਮੰਦਰ ਨੂੰ ਜਾਂਦੀ ਸੜਕ ਦੀ ਹਾਲਤ ਬਰਸਾਤ ਕਾਰਨ ਖਸਤਾ ਹੋ ਗਈ ਹੈ।
ਇਸ ਲਈ ਉਨ੍ਹਾਂ ਨੇ ਨਾਗਰ ਦੇ ਵਿਕਾਸ ਬਲਾਕ ਅਫਸਰ ਬੀ.ਡੀ.ਓ. ਓਸ਼ਿਨ ਸ਼ਰਮਾ ਨੂੰ ਮਿਲ ਕੇ ਸੜਕ ਦੀ ਮੁਰੰਮਤ ਕਰਵਾਈ ਹੈ। BDO ਓਸ਼ਿਨ ਸ਼ਰਮਾ ਸੰਨੀ ਦਿਓਲ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚੀ ਸੀ। ਇਸ ਤੋਂ ਪਹਿਲਾਂ ਸੰਨੀ ਦਿਓਲ ਇਲਾਕੇ ਦੇ ਵਿਕਾਸ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਮਿਲ ਚੁੱਕੇ ਹਨ।
ਸੰਨੀ ਦਿਓਲ ਦੇ ਸੰਸਦੀ ਹਲਕੇ ਤੋਂ ਕਾਫੀ ਦੂਰੀ ‘ਤੇ ਬੈਠੇ ਲੋਕਾਂ ਦਾ ਕਹਿਣਾ ਹੈ ਕਿ ਉਹ ਸਿਰਫ ਡਾਇਲਾਗਸ ‘ਚ ਆਪਣੇ ਆਪ ਨੂੰ ਪੰਜਾਬ ਦਾ ਪੁੱਤ ਅਖਵਾਉਂਦੇ ਹਨ ਪਰ ਉਨ੍ਹਾਂ ਨੇ ਕਦੇ ਵੀ ਪੰਜਾਬ ਵੱਲ ਧਿਆਨ ਨਹੀਂ ਦਿੱਤਾ। ਲੋਕਾਂ ਨੇ ਕਿਹਾ ਕਿ ਸੰਨੀ ਨੇ ਨਾ ਤਾਂ ਕੋਈ ਉਦਯੋਗਿਕ ਵਿਕਾਸ ਦਾ ਕੰਮ ਕੀਤਾ ਅਤੇ ਨਾ ਹੀ ਐਮਪੀ ਲੈਂਡ ਫੰਡ ਦੀ ਸਹੀ ਵਰਤੋਂ ਕੀਤੀ। ਜੇ ਸੰਨੀ ਸੰਸਦੀ ਖੇਤਰ ਲਈ ਕੰਮ ਨਹੀਂ ਕਰਨਾ ਚਾਹੁੰਦੇ ਤਾਂ ਉਨ੍ਹਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -: