ਤਰਨਤਾਰਨ ਦੀ ਗੋਇੰਦਵਾਲ ਸਾਹਿਬ ਜੇਲ੍ਹ ਦਾ ਡਿਪਟੀ ਸੁਪਰੀਡੈਂਟ ਬਲਬੀਰ ਸਿੰਘ ਹੀ ਕੈਦੀਆਂ ਤੱਕ ਮੋਬਾਈਲ ਤੇ ਨਸ਼ਾ ਪਹੁੰਚਾਉਣ ਵਾਲਾ ਗਿਰੋਹ ਚਲਾ ਰਿਹਾਸੀ। ਉਸ ਨੂੰ ਅੰਮ੍ਰਿਤਸਰ ਐੱਸਟੀਐੱਫ ਨੇ ਬੁੱਧਵਾਰ ਦੇਰ ਰਾਤ ਉਸ ਦੇ 6 ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ।
10 ਮਹੀਨੇ ਪਹਿਲਾਂ ਸ਼ੁਰੂ ਹੋਈ ਗੋਇੰਦਵਾਲ ਹਾਈਟੈੱਕ ਜੇਲ੍ਹ ਵਿਚ ਪਹਿਲੇ ਦਿਨ ਤੋਂ ਤਾਇਨਾਤ ਸੀ। ਉਦੋਂ ਤੋਂ ਪਹਿਲਾਂ ਇਸ ਰੈਕੇਟ ਨੂੰ ਚਲਾ ਰਿਹਾ ਸੀ। ਮੋਬਾਈਲ ਤੇ ਨਸ਼ੇ ਸਪਲਾਈ ਕਰਨ ਦੇ ਬਦਲੇ ਹੁਣ ਤੱਕ ਲੱਖਾਂ ਰੁਪਏ ਕੈਦੀਆਂ ਤੋਂ ਵਸੂਲ ਚੁੱਕਾ ਸੀ। ਬਾਕਾਇਦਾ ਮੋਬਾਈਲ ਤੋਂ ਲੈ ਕੇ ਚਾਰਜਰ ਤੱਕ ਲਈ ਰੇਟ ਤੈਅ ਕੀਤੇ ਗਏ ਸਨ।
ਐੱਸਟੀਐੱਫ ਨੇ ਉਸ ਨੂੰ ਖਡੂਰ ਸਾਹਿਬ ਕੋਰਟ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਹੈ। ਸ਼ੱਕ ਹੈ ਕਿ ਬਲਬੀਰ ਨੇ ਸਿੱਧੂ ਮੂਸੇਵਾਲਾ ਹੱਤਿਆ ਕਾਂਡ ਵਿਚ ਸ਼ਾਮਲ ਪ੍ਰਿਯਵਰਤ ਫੌਜੀ ਤੇ ਦੂਜੇ ਕੈਦੀਆਂ ਤੱਕ ਵੀ ਮੋਬਾਈਲ ਪਹੁੰਚਾਏ ਸਨ। ਗੋਇੰਦਵਾਲ ਸਾਹਿਬ ਹਾਈਟੈੱਕ ਜੇਲ੍ਹ ਦਸੰਬਰ 2021 ਵਿਚ ਸ਼ੁਰੂ ਹੋਈ ਸੀ।
ਇਥੇ ਲਗਾਤਾਰ ਮੋਬਾਈਲ ਤੇ ਨਸ਼ੇ ਦੀ ਬਰਾਮਦਗੀ ਹੁੰਦੀ ਰਹੀ ਹੈ। ਗੋਇੰਦਵਾਲ ਸਾਹਿਬ ਜੇਲ੍ਹ ਦੀ ਸ਼ੁਰੂਆਤ ਤੋਂ ਲੈ ਕੇ ਹੁਮ ਤਕ 700 ਤੋਂ ਵੱਧ ਮੋਬਾਈਲ ਕੈਦੀਆਂ ਤੋਂ ਬਰਾਮਦ ਹੋ ਚੁੱਕੇ ਹਨ। ਗੈਂਗਸਟਰ ਪ੍ਰਿਯਵਰਤ ਫੌਜੀ ਤੋਂ ਵੀ ਬੀਤੇ ਦਿਨੀਂ ਮੋਬਾਈਲ ਬਰਾਮਦ ਹੋਏ। ਫੋਨ ਜ਼ਰੀਏ ਜੇਲ੍ਹ ਵਿਚ ਰਹਿੰਦੇ ਗੈਂਗਸਟਰ ਬਾਰਡਰ ‘ਤੇ ਹੀ ਨਸ਼ਾ ਤੇ ਹਥਿਆਰ ਦੀ ਖੇਪ ਮੰਗਾ ਕੇ ਤਸਕਰੀ ਕਰਾਉਂਦੇ ਰਹੇ ਹਨ।
ਜੇਲ੍ਹ ਵਿਚ ਦੋਸ਼ੀ ਮੋਬਾਈਲ ਸਪਲਾਈ ਦੇ ਮੂੰਹ ਮੰਗੇ ਰੇਟ ਵਸੂਲਦਾ ਸੀ। ਬ੍ਰੈਂਡ ਤੇ ਫੀਚਰਸ ਦੇ ਹਿਸਾਬ ਨਾਲ ਮੋਬਾਈਲ ਦੇ ਰੇਟ ਤੈਅ ਰੱਖੇ ਸਨ। 2ਜੀ ਮੋਬਾਈਲ ਲਈ ਬਲਬੀਰ ਸਿੰਘ ਤੇ ਉਸਦੇ ਸਾਥੀ 10,000 ਰੁਪੇ ਲੈਂਦੇ ਸਨਤੇ 4ਜੀ ਫੋਨ ਲਈ 40,000
ਚਾਰਜਰ ਲਈ 2 ਹਜ਼ਾਰ ਰੁਪਏ ਤੈਅ ਸਨ। ਇੰਨਾ ਹੀ ਨਹੀਂ ਮਸ਼ਹੂਰ ਕੈਦੀਆਂ ਤੋਂ ਕੈਟਾਗਰੀ ਵਾਈਜ਼ 1 ਲੱਖ ਤੋਂ 3 ਲੱਖ ਰੁਪਏ ਮਹੀਨਾ ਲੈਂਦੇ ਸਨ। ਡਿਪਟੀ ਸੁਪਰੀਡੈਂਟ ਜੇਲ੍ਹ ਬਲਬੀਰ ਸਿੰਘ ਕਪੂਰਥਲਾ ਜੇਲ੍ਹ ਤੋਂ ਬਦਲੀ ਹੋ ਕੇ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਚ ਤਾਇਨਾਤ ਕੀਤਾ ਸੀ। ਗੋਇੰਦਵਾਲ ਸਾਹਿਬ ਜੇਲ੍ਹ ਦੀ ਸ਼ੁਰੂਆਤ ਦੇ ਪਹਿਲੇ ਦਿਨ ਤੋਂ ਹੀ ਬਲਬੀਰ ਸਿੰਘ ਦੀ ਇਥੇ ਤਾਇਨਾਤ ਸੀ।
7 ਅਪ੍ਰੈਲ ਨੂੰ ਜੇਲ੍ਹ ਦੇ ਸੁਰੱਖਿਆ ਗਾਰਡ ਕੁਲਦੀਪ ਸਿੰਘ ਬੀੜੀ ਤੋਂ ਬੰਡਲ ਬਰਾਮਦ ਹੋਏ ਸਨ। ਕੁਲਦੀਪ ਆਪਣੇ ਪ੍ਰਾਈਵੇਟ ਪਾਰਟ ਵਿਚ ਬੀੜੀ ਦੇ ਬੰਡਲ ਲੁਕਾ ਕੇ ਜੇਲ੍ਹ ਵਿਚ ਕੈਦੀਆਂ ਨੂੰ ਵੇਚਦਾ ਸੀ। ਕੁਲਦੀਪ ਸਿੰਘ ਇਸ ਬੀੜੀ ਦਾ ਬੰਡਲ 300 ਤੋਂ 500 ਰੁਪਏ ਵਿਚ ਕੈਦੀਆਂ ਨੂੰ ਵੇਚਦਾ ਸੀ। ਦੋਸ਼ੀ ਦੇ ਫੜੇ ਜਾਣ ਦੇ ਬਾਵਜੂਦ ਨਸ਼ੇ ਤੇ ਮੋਬਾਈਲ ਨਹੀਂ ਰੁਕੇ। ਇਸੇ ਵਿਚ ਐਸਟੀਐੱਫ ਨੂੰ ਇਨਪੁਟ ਮਿਲਿਆ ਕਿ ਇਸ ਰੈਕੇਟ ਵਿਚ ਜੇਲ੍ਹ ਦਾ ਅਧਿਕਾਰੀ ਵੀ ਸ਼ਾਮਲ ਹੈ। ਇਸ ਤਹਿਤ ਦੋਸ਼ੀ ਨੂੰ ਦਬੋਚਿਆ ਗਿਆ। ਇਸ ਸਬੰਧੀ ਮੋਹਾਲੀ ਐੱਸਟੀਐੱਫ ਵਿਚ ਕੇਸ ਦਰਜ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: