ਮੂਸੇਵਾਲਾ ਹੱਤਿਆਕਾਂਡ ਦੇ ਮੁੱਖ ਮੁਲਜ਼ਮ ਗੈਂਗਸਟਰ ਲਾਰੈਂਸ ਨਾਲ ਹੱਸਣਾ ਮੋਗਾ ਦੇ ਸੀਆਈਏ ਐੱਸਐੱਚਓ ਕਿੱਕਰ ਸਿੰਘ ਨੂੰ ਮਹਿੰਗਾ ਪਿਆ ਹੈ। ਮੋਗਾ ਦੀ ਅਦਾਲਤ ਵਿਚ ਪੇਸ਼ ਕਰਦੇ ਸਮੇਂ ਸੀਆਈਏ ਇੰਚਾਰਜ ਕਿੱਕਰ ਸਿੰਘ ਨੇ ਲਾਰੈਂਸ ਨਾਲ ਮਜ਼ਾਕ ਕਰਨਾ ਸ਼ੁਰੂ ਕਰ ਦਿੱਤੀ। ਅਜਿਹੇ ਵਿਚ ਗੈਂਗਸਟਰਾਂ ਨਾਲ ਇਸ ਤਰ੍ਹਾਂ ਪੁਲਿਸ ਅਧਿਕਾਰੀਆਂ ਦਾ ਯਾਰਾਨਾ ਵੱਡੇ ਸਵਾਲਾ ਖੜ੍ਹੇ ਕਰਦਾ ਹੈ। ਲਾਰੈਂਸ ਵਰਗੇ ਗੈਂਗਸਟਰਾਂ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਹੋਇਆ ਹੈ ਤੇ ਪੁਲਿਸ ਅਧਿਕਾਰੀ ਉਸ ਦੀ ਪਿੱਠ ਥਪਥਪਾ ਰਹੇ ਹਨ।
ਪਹਿਲਾਂ ਹੀ ਮਾਨਸਾ ਦੇ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ‘ਤੇ ਦੋਸ਼ ਲੱਗ ਰਹੇ ਹਨ ਕਿ ਉਸ ਨੇ ਖਾਕੀ ਨੂੰ ਦਾਗਦਾਰ ਕਰਦੇ ਹੋਏ ਗੈਂਗਸਟਰ ਦੀਪਕ ਟੀਨੂੰ ਨੂੰ ਭਜਾਉਣ ਵਿਚ ਅਹਿਮ ਭੂਮਿਕਾ ਨਿਭਾਈ। ਟੀਨੂੰ ਨੂੰ ਉਸ ਨੇ ਸਲਾਖਾਂ ਪਿੱਛੇ ਰੱਖਣ ਦੀ ਬਜਾਏ ਆਪਣੇ ਘਰ ਵਿਚ ਮਹਿਮਾਨ ਬਣਾ ਕੇ ਰੱਖਿਆ ਤੇ ਉਸ ਦੀ ਗਰਲਫ੍ਰੈਂਡ ਨਾਲ ਮੁਲਾਕਾਤਾਂ ਕਰਵਾਈਆਂ। ਹੁਣ ਮੋਗਾ ਦੇ ਸੀਆਈਏ ਇੰਚਾਰਜ ਕਿੱਕਰ ਸਿੰਘ ਅਜਿਹੇ ਹੀ ਇਕ ਮਾਮਲੇ ਵਿਚ ਚਰਚਾ ਵਿਚ ਆ ਗਏ ਹਨ ਤੇ ਉਨ੍ਹਾਂ ਦਾ ਗੈਂਸਟਰ ਲਾਰੈਂਸ ਨਾਲ ਯਾਰਾਨਾ ਕੈਮਰਿਆਂ ਵਿਚ ਕੈਦ ਹੋ ਗਿਆ।
ਦੱਸ ਦੇਈਏ ਕਿ ਸੀਆਈਏ ਸਟਾਫ ਬਾਘਾਪੁਰਾਣਾ ਦੇ ਮੁਖੀ ਤਿਰਲੋਚਨ ਸਿੰਘ, ਹਰਜੀਤ ਸਿੰਘ ਉਰਫ ਪਿੰਟਾ ਵੱਲੋਂ ਹੱਤਿਆਕਾਂਡ ਵਿਚ ਲਾਰੈਂਸ ਨੂੰ ਲੁਧਿਆਣਾ ਤੋਂ ਟਰਾਂਜਿਟ ਰਿਮਾਂਡ ‘ਤੇ ਮੋਗਾ ਲਿਆਂਦਾ ਗਿਆ ਸੀ। ਪੇਸ਼ੀ ਦੌਰਾਨ ਅਧਿਕਾਰੀ ਕਿੱਕਰ ਸਿੰਘ ਦੀ ਵੀਡੀਓ ਲਾਰੈਂਸ ਨਾਲ ਵਾਇਰਲ ਹੋ ਗਈ। ਵਾਇਰਲ ਵੀਡੀਓ ਵਿਚ ਐੱਸਐੱਚਓ ਕਿਕਰ ਸਿੰਘ ਅਦਾਲਤ ਵਿਚ ਪੇਸ਼ੀ ‘ਤੇ ਲਿਆਂਦੇ ਗਏ ਗੈਂਗਸਟਰ ਲਾਰੈਂਸ ਦੀ ਪਿੱਠ ਨੂੰ ਥਪਥਾਪ ਰਹੇ ਹਨ ਅਤੇ ਉਸ ਨੂੰ ਕਹਿ ਰਿਹਾ ਸੀ ਕਿ ਅਦਾਲਤ ਦਾ ਰਸਤਾ ਭੁੱਲ ਗਿਆ।
ਫਿਲਹਾਲ ਇਸ ਮਾਮਲੇ ਵਿਚ ਐੱਸਐੱਸਪੀ ਗੁਲਨੀਤ ਖੁਰਾਣਾ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਮਾਮਲੇ ਦੀ ਜਾਂਚ ਐੱਸਪੀ (ਦਿਹਾਤੀ) ਨੂੰ ਸੌਂਪੀ ਗਈ ਹੈ। ਐੱਸਐੱਸਪੀ ਖੁਰਾਣਾ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਤੇ ਜਾਂਚ ਕਰ ਰਹੇ ਅਧਿਕਾਰੀ ਤੋਂ ਵੀ ਕਿਹਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ। ਇਸ ਮਾਮਲੇ ਨੂੰ ਹਲਕੇ ਵਿਚ ਨਾ ਲਿਆ ਜਾਵੇ। ਜੇਕਰ ਕਿਤੇ ਜਾਂਚ ਵਿਚ ਸੀਆਈਏ ਮੋਗਾ ਸ਼ੱਕੀ ਪਾਇਆ ਜਾਂਦਾ ਹੈ ਤਾਂ ਤੁਰੰਤ ਉਸ ‘ਤੇ ਕਾਰਵਾਈ ਹੋਣਾ ਤੈਅ ਮੰਨਿਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: