ਪੰਜਾਬ ਦੇ ਬਠਿੰਡਾ ਵਿਚ 23 ਅਕਤੂਬਰ ਨੂੰ ਸੁੰਦਰਤਾ ਮੁਕਾਬਲਾ ਹੋਣ ਵਾਲਾ ਹੈ। ਇਸ ਲਈ ਥਾਂ-ਥਾਂ ‘ਤੇ ਪੋਸਟਰ ਵੀ ਲਗਾਏ ਗਏ ਹਨ। ਪੁਲਿਸ ਨੇ ਇਸ ਪੋਸਟਰ ਨੂੰ ਲੈ ਕੇ ਵਿਵਾਦ ਖੜ੍ਹਾ ਹੋਣ ਤੋਂ ਬਾਅਦ ਐੱਫਆਈਆਰ ਦਰਜ ਕੀਤੀ ਹੈ।
ਦੱਸ ਦੇਈਏ ਕਿ ਇਹ ਸੁੰਦਰਤਾ ਮੁਕਾਬਲਾ 23 ਅਕਤੂਬਰ ਨੂੰ ਸਵੀਟ ਮਿਲਨ ਹੋਟਲ ਬਠਿੰਡਾ ਵਿੱਚ ਰਖਿਆ ਗਿਆ ਹੈ, ਜੋਕਿ ਦੁਪਹਿਰ 12 ਤੋਂ 2 ਵਜੇ ਹੋਵੇਗਾ। ਇਸ ਮੁਕਾਬਲੇ ਵਿੱਚ ਜਾਤੀ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਸਿਰਫ ਜਨਰਲ ਕਾਸਟ ਦੀਆਂ ਕੁੜੀਆਂ ਹੀ ਇਸ ਮੁਕਾਬਲੇ ਵਿੱਚ ਹਿੱਸਾ ਲੈ ਸਕਦੀਆਂ ਹਨ।
ਮੁਕਾਬਲਾ ਜਿੱਤਣ ਵਾਲੀ ਕੁੜੀ ਨੂੰ ਕੈਨੇਡਾ ਐੱਨ.ਆਰ.ਆਈ. ਜਨਰਲ ਕਾਸਟ ਦੇ ਹੀ ਹੀ ਪੱਕੇ ਮੁੰਡੇ ਨਾਲ ਪੱਕੇ ਵਿਆਹ ਦੀ ਆਫਰ ਦਿੱਤੀ ਜਾਵੇਗੀ। ਇਸ ਵਿੱਚ ਸੁੰਦਰ ਕੁੜੀਆਂ ਨੂੰ ਹਿੱਸਾ ਲੈਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ ਤੇ ਮੈਰਿਜ ਬਿਊਰੋ ਵਾਲਿਆਂ ਨੂੰ ਖਾਸ ਕਰਕੇ ਮਨ੍ਹਾ ਕੀਤਾ ਗਿਆ ਹੈ ਕਿ ਉਹ ਸੰਪਰਕ ਨਾ ਕਰਨ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਇਸ ਤਰ੍ਹਾਂ ਦੇ ਪੋਸਟਰ ਸ਼ਹਿਰ ਦੀਆਂ ਕੰਧਾਂ ’ਤੇ ਚਿਪਕਾਏ ਗਏ ਹਨ, ਜਿਸ ’ਤੇ ਵਿਦੇਸ਼ੀ ਨੰਬਰ ਤੋਂ ਇਲਾਵਾ ਦੋ ਹੋਰ ਮੋਬਾਈਲ ਨੰਬਰ ਸੰਪਰਕ ਲਈ ਦਿੱਤੇ ਗਏ ਹਨ। ਪੋਸਟਰ ਵਿਚ ਉੱਪਰ ਮੋਟੇ ਅੱਖਰਾਂ ਵਿਚ ਸੁੰਦਰ ਲੜਕੀਆਂ ਦਾ ਮੁਕਾਬਲਾ ਲਿਖਿਆ ਗਿਆ ਹੈ। ਸਮਾਜ ਸੇਵੀਆਂ ਵੱਲੋਂ ਅਜਿਹੇ ਪੋਸਟਰ ਲਗਾਏ ਜਾਣ ਦਾ ਖੰਡਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਸਮਾਜ ਵਿਚ ਲੜਕੀਆਂ ਦੇ ਸਨਮਾਨ ਨੂੰ ਠੇਸ ਪਹੁੰਚੇਗੀ।