ਪਾਕਿਸਤਾਨ ਦੇ ਮੁਲਤਾਨ ਸ਼ਹਿਰ ਦੇ ਪੰਜਾਬ ਨਿਸ਼ਤਾਰ ਹਸਪਤਾਲ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ਦੀ ਛੱਤ ‘ਤੇ ਲਗਭਗ 500 ਤੋਂ ਵੱਧ ਲਾਵਾਰਿਸ ਲਾਸ਼ਾਂ ਮਿਲੀਆਂ ਹਨ। ਇਨ੍ਹਾਂ ਦੇ ਕਈ ਅੰਗ ਵੀ ਗਾਇਬ ਹਨ। ਕਈ ਲਾਸ਼ਾਂ ਦੇ ਹਾਰਟ ਕੱਢੇ ਜਾਣ ਦੀ ਵੀ ਸ਼ੰਕਾ ਹੈ।
ਹਸਪਤਾਲ ਦੀ ਛੱਤ ‘ਤੇ ਮਿਲੀਆਂ ਲਾਸ਼ਾਂ ਕਾਫੀ ਪੁਰਾਣੀਆਂ ਹਨ, ਉਹ ਸੜ ਚੁੱਕੀਆਂ ਹਨ। ਮੁੱਖ ਮੰਤਰੀ ਦੇ ਸਲਾਹਕਾਰ ਚੌਧਰੀ ਜਮਾਂ ਗੁਰਜਰ ਨੇ ਹਸਪਤਾਲ ਦਾ ਦੌਰਾ ਕੀਤਾ ਸੀ। ਉਨ੍ਹਾਂ ਨੇ ਸਾਰੀਆਂ ਲਾਸ਼ਾਂ ਦੇ ਅੰਤਿਮ ਸਸਕਾਰ ਕਰਨ ਦਾ ਹੁਕਮ ਦਿੱਤਾ, ਨਾਲ ਹੀ ਹੈਲਥ ਅਧਿਕਾਰੀਆਂ ਨੂੰ ਕਾਰਵਾਈ ਦੇ ਹੁਕਮ ਦਿੱਤੇ। ਇਸ ਦੇ ਬਾਅਦ ਦੱਖਣ ਪੰਜਾਬ ਦੇ ਹੈਲਥ ਡਿਪਾਰਟਮੈਂਟ ਨੇ ਇਸ ਮਾਮਲੇ ਦੀ ਜਾਂਚ ਲਈ 6 ਮੈਂਬਰੀ ਦੀ ਟੀਮ ਦਾ ਗਠਨ ਕੀਤਾ ਹੈ। ਇਸ ਨੂੰ 3 ਦਿਨ ਵਿਚ ਜਾਂਚ ਰਿਪੋਰਟ ਪੇਸ਼ ਕਰਨੀ ਹੋਵੇਗੀ।
ਨਿਸ਼ਤਾਰ ਮੈਡੀਕਲ ਯੂਨੀਵਰਸਿਟੀ ਦੇ ਇਕ ਵਿਦਿਆਰਥੀ ਨੇ ਦੱਸਿਆ ਕਿ ਇਨ੍ਹਾਂ ਲਾਸ਼ਾਂ ਦਾ ਇਸਤੇਮਾਲ ਮੈਡੀਕਲ ਐਕਸਪੈਰੀਮੈਂਟ ਲਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲਾਸ਼ਾਂ ਦਾ ਇਸਤੇਮਾਲ ਪਹਿਲਾਂ ਹੀ ਕੀਤਾ ਜਾ ਚੁੱਕਾ ਸੀ ਤੇ ਉਨ੍ਹਾਂ ਨੂੰ ਅੱਗੇ ਚਕਿਤਸਾ ਇਸਤੇਮਾਲ ਲਈ ਹੱਡੀਆਂ ਤੇ ਖੋਪੜੀ ਨੂੰ ਕੱਢਣ ਲਈ ਛੱਤ ‘ਤੇ ਰੱਖਿਆ ਗਿਆ ਸੀ।
ਪਾਕਿਸਤਾਨ ਦੇ ਸਿਹਤ ਖੇਤਰ ਦੀ ਹਾਲਤ ਪਹਿਲਾਂ ਹੀ ਖਰਾਬ ਹੈ। ਦੇਸ਼ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਹੜ੍ਹਾਂ ਨਾਲ ਜੂਝ ਰਿਹਾ ਹੈ। ਇਸ ਕਾਰਨ WHO ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਸਮੇਂ ‘ਚ ਪਾਕਿਸਤਾਨ ‘ਚ ਮੱਛਰਾਂ ਤੋਂ ਹੋਣ ਵਾਲੀਆਂ ਛੂਤ ਦੀਆਂ ਬੀਮਾਰੀਆਂ ਵਧਣਗੀਆਂ। ਇਸ ਕਾਰਨ ਪਾਕਿਸਤਾਨ ਦੇ ਮੈਡੀਕਲ ਸਟਾਫ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਚੇਤਾਵਨੀ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਹਾਲ ਹੀ ਵਿੱਚ ਭਾਰਤ ਤੋਂ 60 ਲੱਖ ਮੱਛਰਦਾਨੀਆਂ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਪਾਕਿਸਤਾਨ ਦੇ ਸਿਹਤ ਖੇਤਰ ਦੀ ਹਾਲਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉੱਥੇ ਜੀਵਨ ਬਚਾਉਣ ਵਾਲੀ ਦਵਾਈ ਉਪਲਬਧ ਨਹੀਂ ਹੈ। ਇਹ ਰੇਬੀਜ਼, ਕੈਂਸਰ ਦੀਆਂ ਦਵਾਈਆਂ, ਇੱਥੋਂ ਤੱਕ ਕਿ ਮਲਟੀ-ਵਿਟਾਮਿਨਾਂ ਲਈ ਵੀ ਭਾਰਤ ‘ਤੇ ਨਿਰਭਰ ਹੈ।