ਤੁਰਕੀ ਵਿਚ ਕੋਲਾ ਖਾਨ ਵਿਚ ਧਮਾਕੇ ਨਾਲ 25 ਲੋਕਾਂ ਦੀ ਮੌਤ ਹੋ ਗਈ ਹੈ ਤੇ ਦਰਜਨਾਂ ਲੋਕ ਅਜੇ ਵੀ ਫਸੇ ਹੋਏ ਹਨ। ਘਟਨਾ ਬਾਰਟਿਨ ਸੂਬੇ ਦੀ ਹੈ। ਰਾਹਤ ਕੰਮ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਧਮਾਕਾ ਹੋਇਆ, ਉਦੋਂ 100 ਤੋਂ ਵੱਧ ਲੋਕ ਖਾਨ ਵਿਚ ਕੰਮ ਕਰ ਰਹੇ ਸਨ। ਸ਼ੰਕਾ ਪ੍ਰਗਟਾਈ ਜਾ ਰਹੀ ਹੈ ਕਿ ਧਮਾਕਾ ਕੋਲੇ ਵਿਚ ਜਲਨਸ਼ੀਲ ਗੈਸ ਦੇ ਕਾਰਨ ਹੋਇਆ ਹੈ। ਫਿਲਹਾਲ ਜ਼ਖਮੀਆਂ ਦਾ ਇਲਾਜ ਜਾਰੀ ਹੈ।
ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਉਤਰੀ ਬਾਰਟਿਨ ਸੂਬੇ ਦੇ ਅਮਾਸਰਾ ਵਿਚ ਕੋਲੇ ਦੀ ਖਾਨ ਵਿਚ ਧਮਾਕਾ ਹੋ ਗਿਆ। ਇਸ ਘਟਨਾ ਵਿਚ 25 ਲੋਕਾਂ ਦੀ ਮੌਤ ਹੋ ਗਈ। ਸਿਹਤ ਮੰਤਰੀ ਨੇ ਦੱਸਿਆ ਕਿ 11 ਲੋਕਾਂ ਨੂੰ ਬਚਾ ਲਿਆ ਗਿਆ ਹੈ ਤੇ ਉਨ੍ਹਾਂ ਦਾ ਇਲਾਜ ਜਾਰੀ ਹੈ। ਧਮਾਕੇ ਸਮੇਂ ਲਗਭਗ 110 ਲੋਕ ਖਾਨ ਵਿਚ ਕੰਮ ਕਰ ਰਹੇ ਸਨ। ਇਸ ਵਿਚੋਂ ਜ਼ਿਆਦਾਤਰ 300 ਮੀਟਰ ਦੀ ਡੂੰਘਾਈ ਵਿਚ ਮੌਜੂਦ ਸਨ।
ਸਿਹਤ ਮੰਤਰੀ ਫਾਤੀਹ ਡੋਨੇਮੇਜ ਨੇ ਘਟਨਾ ਦੇ ਤਾਰ ਕੋਲੇ ਵਿਚ ਮਿਲਣ ਵਾਲੀ ਜਲਨਸ਼ੀਲ ਗੈਸ ਨਾਲ ਜੋੜੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਧਮਾਕਾ ਸੰਭਾਵਿਤ ਤੌਰ ‘ਤੇ ਫਾਇਰਡੈਂਪ ਦੀ ਵਜ੍ਹਾ ਨਾਲ ਹੋਇਆ।
ਧਮਾਕੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾਵੇਗੀ। ਘਟਨਾ ਦੇ ਅਸਲੀਕਾਰਨ ਦਾ ਪਤਾ ਨਹੀਂ ਲਗਾਇਆ ਜਾ ਸਕਿਆ ਹੈ। ਅੱਜ ਰਾਸ਼ਟਰਪਤੀ ਰਜਬ ਤੈਯਬ ਵੀ ਘਟਨਾ ਵਾਲੀ ਥਾਂ ‘ਤੇ ਪਹੁੰਚ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਕੋਲੇ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਸੁਰੱਖਿਅਤ ਬਚਾ ਲਿਆ ਜਾਵੇਗਾ। ਅਸੀਂ ਆਪਣੇ ਵੱਲੋਂ ਕੋਸ਼ਿਸ਼ਾਂ ਕਰ ਰਹੇ ਹਾਂ।
ਵੀਡੀਓ ਲਈ ਕਲਿੱਕ ਕਰੋ -: