ਜਮਸ਼ੇਦਪੁਰ ਦੇ ਇਕ ਸਕੂਲ ਵਿਚ ਨਕਲ ਦੇ ਦੋਸ਼ ਵਿਚ ਟੀਚਰ ਨੇ ਸਾਰਿਆਂ ਦੇ ਸਾਹਮਣੇ ਕੱਪੜੇ ਉਤਰਵਾ ਕੇ ਵਿਦਿਆਰਥਣ ਦੀ ਜਾਂਚ ਕੀਤੀ। ਇਸ ਘਟਨਾ ਦੇ ਬਾਅਦ ਵਿਦਿਆਰਥਣ ਇੰਨੀ ਪ੍ਰੇਸ਼ਾਨ ਤੇ ਸ਼ਰਮਿੰਦਾ ਹੋਈ ਕਿ ਉਸ ਨੇ ਘਰ ਪਹੁੰਚ ਕੇ ਖੁਦ ਨੂੰ ਅੱਗ ਲਗਾ ਲਈ। 9ਵੀਂ ਦੀ ਵਿਦਿਆਰਥਣ 95 ਫੀਸਦੀ ਸੜ ਚੁੱਕੀ ਹੈ ਤੇ ਉਸ ਦੀ ਹਾਲਤ ਗੰਭੀਰ ਹੈ। ਫਿਲਹਾਲ ਉਸ ਨੂੰ ਟਾਟਾ ਮੇਨ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।
ਮਾਮਲਾ ਸੀਤਾਰਾਮਡੇਰਾ ਦ ਛਾਇਆਨਗਰ ਦੇ ਸ਼ਾਰਦਾਮਣੀ ਗਰਲਜ਼ ਹਾਈ ਸਕੂਲ ਦਾ ਹੈ। ਦੋਸ਼ ਹੈ ਕਿ ਨਕਲ ਦੇ ਸ਼ੱਕ ਵਿਚ ਟੀਚਰ ਚੰਦਰਾ ਦਾਸ ਨੇ ਰਿਤੂ ਮੁਖੀ ਦੇ ਕੱਪੜੇ ਉਤਰਵਾ ਕੇ ਜਾਂਚ ਕੀਤੀ। ਘਰ ਆਉਂਦੇ ਹੀ ਉਸ ਨੇ ਸਕੂਲ ਡ੍ਰੈੱਸ ਵਿਚ ਆਪਣੇ ‘ਤੇ ਤੇਲ ਛਿੜਕ ਕੇ ਖੁਦ ਨੂੰ ਅੱਗ ਲਗਾ ਰਹੀ। ਅੱਗ ਦੀਆਂ ਲਪਟਾਂ ਵਿਚ ਘਿਰੀ ਵਿਦਿਆਰਥਣ ਘਰ ਤੋਂ ਨਿਕਲ ਕੇ ਸੜਕ ‘ਤੇ ਆ ਗਈ ਤੇ ਬੇਹੋਸ਼ ਹੋ ਕੇ ਡਿੱਗ ਗਈ।
ਟੀਚਰ ਚੰਦਰਾ ਦਾਸ ਖਿਲਾਫ ਕੇਸ ਦਰਜ ਹੋਇਆ ਹੈ। ਫਿਲਹਾਲ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਸਕੂਲ ਮੈਨੇਜਮੈਂਟ ਨੇ ਵੀ ਮਾਮਲੇ ਦੀ ਜਾਂਚ ਦੀ ਗੱਲ ਕਹੀ ਹੈ। ਸਕੂਲ ਦੋ ਦਿਨ ਲਈ ਬੰਦ ਕਰ ਦਿੱਤਾ ਗਿਆ ਹੈ। ਪ੍ਰੀਖਿਆ ਵੀ ਫਿਲਹਾਲ ਮੁਲਤਵੀ ਕਰ ਦਿੱਤੀ ਗਈ ਹੈ।
ਜਿਸ ਲੜਕੀ ਨੇ ਖੁਦ ਨੂੰ ਅੱਗ ਲਗਾਈ, ਉਸ ਨੇ ਆਪਣਾ ਦੁੱਖ ਬਿਆਨ ਕੀਤਾ। ਉਸ ਨੇ ਕਿਹਾ ਕਿ ਮੈਂ ਸ਼ਾਰਦਾਮਨੀ ਸਕੂਲ ਵਿੱਚ ਪੜ੍ਹਦੀ ਹਾਂ। ਸ਼ੁੱਕਰਵਾਰ ਨੂੰ ਸ਼ੁਰੂ ਹੋਈ ਟਰਮੀਨਲ ਪ੍ਰੀਖਿਆ ‘ਚ ਸਾਇੰਸ ਦੀ ਪ੍ਰੀਖਿਆ ਦੇਣ ਗਈ ਸੀ। ਸ਼ਾਮ 4 ਵਜੇ ਟੀਚਰ ਚੰਦਰ ਦਾਸ ਨੇ ਮੈਨੂੰ ਇਹ ਕਹਿੰਦੇ ਹੋਏ ਫੜ ਲਿਆ ਕਿ ਮੈਂ ਚੀਟਿੰਗ ਕਰ ਰਹੀ ਹਾਂ। ਇਸ ਤੋਂ ਬਾਅਦ ਉਸ ਨੇ ਸਾਰਿਆਂ ਦੇ ਸਾਹਮਣੇ ਮੈਨੂੰ ਥੱਪੜ ਮਾਰ ਦਿੱਤਾ। ਫਿਰ ਸਾਰਿਆਂ ਦੇ ਸਾਹਮਣੇ ਮੇਰੇ ਕੱਪੜੇ ਉਤਰਵਾ ਦਿੱਤੇ।
ਪਹਿਲਾਂ ਮੈਂ ਵਿਰੋਧ ਕੀਤਾ ਕਿ ਕੱਪੜੇ ਦੇ ਅੰਦਰ ਕੋਈ ਚਿੱਟ ਨਹੀਂ ਹੈ, ਫਿਰ ਉਸਨੇ ਕਿਹਾ – ਤੂੰ ਸਿਆਣੀ ਬਣਦੀ ਹੋ, ਕੱਪੜੇ ਉਤਾਰੇ। ਫਿਰ ਉਥੋਂ ਮੈਨੂੰ ਪ੍ਰਿੰਸੀਪਲ ਦੇ ਕਮਰੇ ਵਿਚ ਲੈ ਜਾਇਆ ਗਿਆ। ਛੁੱਟੀ ਤੋਂ ਬਾਅਦ ਮੈਂ ਆਪਣੇ ਘਰ ਵਾਪਸ ਆ ਗਈ। ਮੈਂ ਇਸ ਘਟਨਾ ਤੋਂ ਇੰਨਾ ਸ਼ਰਮਿੰਦਾ ਹੋਈ ਕਿ ਮੈਂ ਭੈਣਾਂ ਨੂੰ ਗੁਆਂਢੀ ਦੇ ਘਰ ਭੇਜ ਦਿੱਤਾ ਅਤੇ ਕਮਰੇ ਵਿੱਚ ਹੀ ਆਪਣੇ ਆਪ ਨੂੰ ਅੱਗ ਲਗਾ ਲਈ।
ਦੂਜੇ ਪਾਸੇ ਸ਼ਾਰਦਾਮਣੀ ਸਕੂਲ ਦੀ ਪ੍ਰਿੰਸੀਪਲ ਇੰਚਾਰਜ ਗੀਤਾ ਰਾਣੀ ਮਹਤੋ ਨੇ ਕਿਹਾ- ਵਿਗਿਆਨ ਦੀ ਪ੍ਰੀਖਿਆ ਸੀ। ਭੂਗੋਲ ਅਧਿਆਪਕ ਚੰਦਰ ਦਾਸ ਨੂੰ ਨਿਗਰਾਨ ਬਣਾਇਆ ਗਿਆ। ਉਹ ਵਿਦਿਆਰਥੀ ਨਾਲ ਸ਼ਾਮ ਚਾਰ ਵਜੇ ਮੇਰੇ ਦਫ਼ਤਰ ਆਇਆ ਤੇ ਦੱਸਿਆ ਕਿ ਉਹ ਚੀਟਿੰਗ ਕਰਦੇ ਫੜੀ ਗਈ ਹੈ। ਇਸ ਤੋਂ ਬਾਅਦ ਵਿਦਿਆਰਥਣ ਨੇ ਕਿਹਾ ਕਿ ਉਸ ਨੇ ਪਹਿਲਾਂ ਕਦੇ ਚੀਟਿੰਗ ਨਹੀਂ ਕੀਤੀ। ਇਹ ਪਹਿਲੀ ਵਾਰ ਹੈ, ਇਸ ਲਈ ਛੱਡੋ। ਮੈਂ ਉਸਨੂੰ ਸਮਝਾਇਆ ਕਿ ਚੀਟਿੰਗ ਕਰਨਾ ਗਲਤ ਹੈ ਅਤੇ ਉਸਨੂੰ ਕਲਾਸ ਵਿੱਚ ਭੇਜ ਦਿੱਤਾ। ਬਾਅਦ ਦੁਪਹਿਰ 4.15 ਵਜੇ ਉਹ ਘਰ ਚਲਈ ਗਈ। ਜੋ ਵੀ ਦੋਸ਼ ਲਾਏ ਜਾ ਰਹੇ ਹਨ, ਉਹ ਗਲਤ ਹਨ।
ਵੀਡੀਓ ਲਈ ਕਲਿੱਕ ਕਰੋ -: