ਲੁਧਿਆਣਾ ਪੁਲਿਸ ਦੀ ਸੀਆਈਏ-2 ਟੀਮ ਨੇ ਲੁੱਟਖੋਹ ਤੇ ਡਕੈਤੀ ਕਰਨ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿਚ ਉਹ ਵਿਅਕਤੀ ਵੀ ਸ਼ਾਮਲ ਹਨ ਜਿਨ੍ਹਾਂ ਕੋਲ ਲੁੱਟ ਦਾ ਸਾਮਾਨ ਰੱਖਿਆ ਜਾਂਦਾ ਸੀ। ਗ੍ਰਿਫਤਾਰ ਵਿਅਕਤੀਆਂ ਤੋਂ ਦੋ ਕਾਰ, ਦੋ ਬਾਈਕ, ਦਾਤਰ, ਲੋਹੇ ਦਾ ਸਿੱਬਰ, ਸਰੀਆ, ਤਲਵਾਰ ਤੇ 24 ਮੋਬਾਈਲ ਫੋਨ ਤੇ ਇਕ ਟੈਬ ਬਰਾਮਦ ਕੀਤਾ ਗਿਆ। ਫਰਾਰ ਦੋ ਦੋਸ਼ੀਆਂ ਦੀ ਭਾਲ ਵਿਚ ਪੁਲਿਸ ਦੀਆਂ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।
ਡੀਸੀਪੀ ਵਰਿੰਦਰਪਾਲ ਸਿੰਘ ਬਰਾੜ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਜਨਕਪੁਰੀ ਦੀ ਗਲੀ ਨੰਬਰ 5 ਵਾਸੀ ਗੁਰਵਿੰਦਰ ਸਿੰਘ ਉਰਫ ਦੀਪੂ, ਹਰਿਕਰਤਾਰ ਕਾਲੋਨੀ ਦੀ ਗਲੀ ਨੰਬਰ 4 ਵਾਸੀ ਅਮਨ ਸਿੰਘ ਉਰਫ ਅਮਨ, ਜਨਕਪੁਰੀ ਦੀ ਗਲੀ ਨੰਬਰ 3 ਵਾਸੀ ਜਸਪਾਲ ਕੁਮਾਰ ਮੁੰਜਾਲ ਉਰਫ ਤੋਤਲਾ ਤੇ ਇੰਡਸਟ੍ਰੀਅਲ ਏਰੀਏ ਏ ਸਥਿਤ ਟੈਕਸਟਾਈਲ ਕਾਲਨੀ ਵਾਸੀ ਕੁਲਦੀਪ ਕੁਮਾਰ ਵਜੋਂ ਹੋਈ ਹੈ। ਦੂਜੇ ਪਾਸੇ ਗਣੇਸ਼ ਨਗਰ ਵਾਸੀ ਮੁਹੰਮਦ ਮਹਿਮੂਦ ਤੇ ਸ਼ਿਮਲਾਪੁਰੀ ਵਾਸੀ ਅਮਨਦੀਪ ਸਿੰਘ ਉਰਫ ਅਮਨ ਦੀ ਪੁਲਿਸ ਨੂੰ ਤਲਾਸ਼ ਹੈ।
ਟੀਮ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਦੋਸ਼ੀਆਂ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਜਦੋਂ ਉਹ ਕਿਸੇ ਫੈਕਟਰੀ ਵਿਚ ਡਕੈਤੀ ਕਰਨ ਦੀ ਯੋਜਨਾ ਬਣਾ ਰਹੇ ਸਨ। ਪੁੱਛਗਿਛ ਵਿਚ ਦੋਸ਼ੀਆਂ ਨੇ ਕਬੂਲ ਕੀਤਾ ਕਿ ਲੁੱਟਖੋਹ ਤੇ ਡਕੈਤੀ ਵਿਚ ਮਿਲਿਆ ਸਾਮਾਨ ਕੁਲਦੀਪ ਕੁਮਾਰ ਕੋਲ ਰੱਖਦੇ ਸਨ। ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਦੋਸ਼ੀਆਂ ਨੇ ਕਬੂਲ ਕੀਤਾ ਕਿ ਉਹ ਲੋਕ ਥਾਣਾ ਮੋਤੀ ਨਗਰ, ਥਾਣਾ ਡਵੀਜ਼ਨ ਨੰਬਰ-2 ਅਤੇ ਦਿੱਲੀ ਰੋਡ ਇਲਾਕੇ ਵਿਚ ਲੁੱਟਖੋਹ ਦੀਆਂ ਲਗਭਗ 50 ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਦੋਸ਼ੀਆਂ ਖਿਲਾਫ ਥਾਣਾ ਡਵੀਜ਼ਨ ਨੰਬਰ-5, 6, 2 ਤੇ 3 ਵਿਚ ਪਹਿਲਾਂ ਤੋਂ ਕਈ ਮਾਮਲੇ ਦਰਜ ਹਨ।