ਮੂਸੇਵਾਲਾ ਹੱਤਿਆਕਾਂਡ ਵਿਚ ਲੁਧਿਆਣਾ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਹੱਤਿਆਕਾਂਡ ਵਿਚ ਹਥਿਆਰ ਸਪਲਾਈ ਕਰਨ ਜਾ ਰਹੀ ਫਾਰਚੂਨਰ ਗੱਡੀ ਵਿਚ ਜੋ ਤੀਜਾ ਵਿਅਕਤੀ ਅਣਪਛਾਤਾ ਸੀ, ਉਸ ਦੀ ਪਛਾਣ ਹੋ ਗਈ ਹੈ। ਉਹ ਬਟਾਲਾ ਵਾਸੀ ਗੁਰਮੀਤ ਸਿੰਘ ਮੀਤੇ ਹੈ। ਦੋਸ਼ ਹੈ ਕਿ ਗੁਰਮੀਤ ਮੀਤੇ ਨੇ ਮੂਸੇਵਾਲਾ ਹੱਤਿਆਕਾਂਡ ਵਿਚ ਰੇਕੀ ਕੀਤੀ ਸੀ। ਦੋਸ਼ੀ ਗੁਰਮੀਤ ਸਿੰਘ ਮੀਤੇ ਫਾਰਚੂਰ ਕਾਰ ਵਿਚ ਪੁਲਿਸ ਦੀ ਵਰਦੀ ਰੱਖ ਕੇ ਲੈ ਜਾ ਰਿਹਾ ਸੀ। ਮੀਤੇ ਜੈਵਲਿਨ ਦਾ ਨੈਸ਼ਨਲ ਪੱਧਰ ਦਾ ਖਿਡਾਰੀ ਹੈ।
ਉਹ ਪੰਜਾਬ ਪੁਲਿਸ ਵਿਚ ਵੀ ਸਿਪਾਹੀ ਸੀ। ਦੋਸ਼ੀ 2014 ਵਿਚ ਭਰਤੀ ਹੋਇਆ ਸੀ ਪਰ 2020 ਵਿਚ ਉਸ ਨੂੰ ਡਿਸਮਿਸ ਕਰ ਦਿੱਤਾ ਸੀ। ਦੋਸ਼ੀ ਨਸ਼ੇ ਦਾ ਸੇਵਨ ਕਰਦਾ ਸੀ ਤੇ ਡਿਊਟੀ ਤੋਂ ਗੈਰ-ਹਾਜ਼ਰ ਰਹਿੰਦਾ ਸੀ ਜਿਸ ਕਾਰਨ ਉਸ ਨੂੰ ਡਿਸਮਿਸ ਕਰ ਦਿੱਤਾ ਸੀ।
ਦੋਸ਼ੀ ਨੂੰ ਲੁਧਿਆਣਾ ਪੁਲਿਸ ਬਟਾਲਾ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਈ ਹੈ। ਦੋਸ਼ੀ ਨੇ ਰਿਮਾਂਡ ਦੌਰਾਨ ਖੁਲਾਸੇ ਕੀਤੇ। ਹਥਿਆਰ ਸਪਲਾਈ ਮਾਮਲੇ ਵਿਚ ਪਹਿਲਾਂ ਫਾਰਚੂਨਰ ਤੋਂ ਜਿਹੜੇ ਦੋ ਲੋਕਾਂ ਦੀ ਪਛਾਣ ਹੋਈ ਸੀ ਉਨ੍ਹਾਂ ਵਿਚ ਸਤਵੀਰ ਸਿੰਘ ਵਾਸੀ ਅਜਨਾਲਾ ਤੇ ਗੈਂਗਸਟਰ ਮਨਪ੍ਰੀਤ ਸਿੰਘ ਰਈਆ ਸ਼ਾਮਲ ਹਨ। ਗੁਰਮੀਤ ਮੀਤੇ ਦੀ ਜੱਗੂ ਭਗਵਾਨਪੁਰੀਆ ਨਾਲ ਕਾਫੀ ਨੇੜਤਾ ਸੀ ਜਿਸਕਾਰਨ ਦੋਸ਼ੀ ਗੁਰਮੀਤ ਉਸ ਦੀ ਗੈਂਗ ਦਾ ਹਿੱਸਾ ਬਣ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਗੁਰਮੀਤ ਮੀਤੇ ਵੱਲੋਂ ਪੁਲਿਸ ਨੂੰ ਕੀਤੇ ਖੁਲਾਸੇ ਤੋਂ ਪਤਾ ਲੱਗਾ ਹੈ ਕਿ ਉਸ ਨੇ ਡਿਸਮਿਸ ਹੋਣ ਦੇ ਬਾਵਜੂਦ ਪੁਲਿਸ ਵਰਦੀ ਦਾ ਗਲਤ ਇਸਤੇਮਾਲ ਕਰਨਾ ਸੀ ਤੇ ਨਕਲੀ ਪੁਲਿਸ ਮੁਲਾਜ਼ਮਾਂ ਦੀ ਮੂਸੇਵਾਲਾ ਦੇ ਘਰ ਰੇਡ ਕਰਕੇ ਪਲਾਨਿੰਗ ਨੂੰ ਕਾਮਯਾਬ ਕਰਨਾ ਸੀ ਪਰ ਮੌਕੇ ਤੋਂ ਪਹਿਲਾਂ ਹੀ ਗੋਲਡੀ ਬਰਾੜ ਨੇ ਪਲਾਨ ਬਦਲ ਦਿੱਤਾ ਸੀ।