ਪੰਜਾਬ ਵਿਚ ਡਰੱਗ ਸਪਲਾਇਰ ਦੀ ਸਭ ਤੋਂ ਵੱਡੀ ਚੇਨ ਫਿਰੋਜ਼ਪੁਰ ਵਿਚ ਹੈ। ਬੀਤੇ ਇਕ ਹਫਤੇ ਵਿਚ ਐੱਨਡੀਪੀਐੱਸ ਐਕਟ ਤਹਿਤ ਦਰਜ ਕੁੱਲ 271 ਮਾਮਲਿਆਂ ਵਿਚੋਂ 29 ਕੇਸ ਫਿਰੋਜ਼ਪੁਰ ਦੇ ਹਨ। ਪੰਜਾਬ ਪੁਲਿਸ ਸੂਬੇ ਬਰ ਦੇ ਹਾਟ ਸਪਾਟ ਦੀ ਪਛਾਣ ਕਰਕੇ ਉਥੇ ਨਸ਼ਾ ਸਪਲਾਈ ਕਰਨ ਵਾਲੇ ਤਸਕਰਾਂ ਦਾ ਪਤਾ ਲੱਗਣ ਸਣੇ ਹੋਰ ਕਾਰਨਾਂ ਦਾ ਪਤਾ ਲਗਾਉਣ ਵਿਚ ਲੱਗੀ ਹੈ।
ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਹਫਤੇ ਵਿਚ ਕੁੱਲ 271 ਐੱਫਆਈਆਰ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚੋਂ ਕੁੱਲ 353 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਵਿਚੋਂ ਕਮਰਸ਼ੀਅਲ ਕੁਆਇੰਟੀਟੀ ਦੇ 33 ਕੇਸ ਤੇ 51 ਵੱਡੇ ਨਸ਼ਾ ਸਮੱਗਲਰ ਗ੍ਰਿਫਤਾਰ ਕੀਤੇ ਗਏ ਹਨ। ਮੀਡੀਅਮ ਕਵਾਂਟਿਟੀ ਦੇ 215 ਮਾਮਲੇ ਤੇ ਸਮਾਲ ਕਵਾਂਟਿਟੀ ਦੇ 23 ਕੇਸ ਦਰਜ ਹਨ।
NDPS ਦੇ ਸਭ ਤੋਂ ਵੱਧ 29 ਕੇਸ ਫਿਰੋਜ਼ਪੁਰ ਵਿਚ ਦਰਜ ਕੀਤੇ ਗਏ ਹਨ। ਅੰਮ੍ਰਿਤਸਰ ਵਿਚ 21 ਤੇ ਹੁਸ਼ਿਆਰਪੁਰ ਵਿਚ 19 ਕੇਸ ਦਰਜ ਕੀਤੇ ਗਏ ਹਨ। ਕਮਰਸ਼ੀਅਲ ਕਵਾਂਟਿਟੀ ਦੇ ਸਭ ਤੋਂ ਵਧ ਕੇਸ ਮੋਹਾਲੀ ਵਿਚ, ਲੁਧਿਆਣਾ ਵਿਚ 3 ਤੇ ਖੰਨਾ ਵਿਚ ਵੀ 3 ਕੇਸ ਦਰਜ ਹਨ। ਜਦੋਂ ਕਿ ਫਿਰੋਜ਼ਪੁਰ ਵਿਚ ਮੀਡੀਅਮ ਕਵਾਂਟਿਟੀ ਦੇ 28 ਕੇਸ ਦਰਜ ਕੀਤੇ ਗਏ ਹਨ। ਅੰਮ੍ਰਿਤਸਰ 17 ਤੇ ਹੁਸ਼ਿਆਰਪੁਰ ਵਿਚ 15 ਕੇਸ ਦਰਜ ਹਨ। ਘੱਟ ਕਵਾਂਟਿਟੀ ਦੇ 3 ਕੇਸ ਸ਼ਹੀਦ ਭਗਤ ਸਿੰਘ ਨਗਰ, ਅੰਮ੍ਰਿਤਸਰ ਵਿਚ 2 ਤੇ ਲੁਧਿਆਣਾ ਵਿਚ 2 ਕੇਸ ਦਰਜ ਹਨ।
ਪੁਲਿਸ ਨੇ ਬੀਤੇ ਇਕ ਹਫਤੇ ਵਿਚ ਕੁੱਲ 826.14 ਕਿਲੋਗ੍ਰਾਮ ਨਸ਼ਾ ਬਰਾਮਦ ਕੀਤਾ ਹੈ। ਇਸ ਵਿਚ ਹੈਰੋਇਨ 11.56 ਕਿਲੋਗ੍ਰਾਮ, ਅਫੀਮ 13.58 ਕਿਲੋਗ੍ਰਾਮ, ਭੁੱਕੀ 800 ਕਿਲੋ ਗਾਂਜਾ 1 ਕਲੋ ਤੇ 88 ਹਜ਼ਾਰ ਗੋਲੀਆਂ ਫੜੀਆਂ ਗਈਆਂ ਹਨ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਐੱਨਡੀਪੀਐੱਸ ਐਕਟ ਤਹਿਤ ਦਰਜ ਮਾਮਲਿਆਂ ਦੇ ਕੁੱਲ 11 ਭਗੌੜੇ ਦੋਸ਼ੀ ਫੜੇ ਜਾਣ ਤੋਂ ਮੁਹਿੰਮ ਦੀ ਸ਼ੁਰੂਆਤ ਤੋਂ ਹੁਣ ਤੱਕ 376ਦੋਸ਼ੀ ਫੜੇ ਗਏ ਹਨ। ਆਈਜੀਪੀ ਸੁਖਚੈਨ ਗਿੱਲ ਨੇ ਦੱਸਿਆ ਕਿ ਪੰਜਾਬ ਪੁਲਿਸ ਵਿਭਾਗ ਡਰੱਗ ਡੀ-ਐਡੀਕਸ਼ਨ ਸੈਂਟਰ ਤੇ ਰਿਹੈਬਲਿਟੇਸ਼ਨ ਸੈਂਟਰ ਦੀਆਂ ਵਿਵਸਥਾਵਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਵਿਚ ਹੈ ਤਾਂ ਕਿ ਡਰੱਗ ਦੇ ਐਡਿਕਟ ਲੋਕਾਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਡਰੱਗ ਐਡਿਕਟ ਵੂਮੈਨ ਲਈ ਵੀ ਇਕ ਵੱਖਰੇ ਡਰੱਗ ਡੀ ਐਡੀਕਸ਼ਨ ਸੈਂਟਰ ਦੀ ਲੋੜ ਹੈ, ਜਿਸ ‘ਤੇ ਚਰਚਾ ਕੀਤੀ ਜਾ ਰਹੀ ਹੈ।