ਪੱਛਮੀ ਬੰਗਾਲ ਵਿਚ ਇਕ ਵਾਰ ਫਿਰ ਤੋਂ ਛਾਪੇਮਾਰੀ ਵਿਚ ਕਰੋੜਾਂ ਰੁਪਏ ਕੈਸ਼ ਬਰਾਮਦ ਕੀਤੇ ਗਏ ਹਨ। ਕੋਲਕਾਤਾ ਵਿਚ ਚਾਰਟਰਡ ਅਕਾਊਂਟੈਂਟ ਦੇ ਘਰ ‘ਤੇ ਛਾਪੇਮਾਰੀ ਕੀਤੀ ਹੈ। ਇਸ ਛਾਪੇਮਾਰੀ ਵਿਚ 8.15 ਕਰੋੜ ਰੁਪਏ ਕੈਸ਼ ਬਰਾਮਦ ਕੀਤੇ ਗਏ ਹਨ। ਇਹੀ ਨਹੀਂ ਸੀਏ ਦੀ ਕਾਰ ਤੋਂ ਵੀ ਦੋ ਕਰੋੜ ਰੁਪਏ ਤੋਂ ਵੀ ਵੱਧ ਕੈਸ਼ ਬਰਾਮਦ ਕੀਤਾ ਗਿਆ ਹੈ। ਸੀਏ ਦਾ ਨਾਂ ਸ਼ੈਲੇਸ਼ ਪਾਂਡੇ ਹੈ। ਪੁਲਿਸ ਨੇ ਸੀਏ ਦੇ ਹਾਵੜਾ ਸਥਿਤ ਸ਼ਿਵਪੁਰ ਰਿਹਾਇਸ਼ ‘ਚ ਵੀ ਛਾਪੇਮਾਰੀ ਕੀਤੀ ਉਥੋਂ ਪੁਲਿਸ ਦੀ ਟੀਮ ਨੂੰ 5.95 ਕਰੋੜ ਰੁਪਏ ਮਿਲੇ ਹਨ।
ਛਾਪੇਮਾਰੀ ਦੇ ਬਾਅਦ ਪੁਲਿਸ ਵੱਲੋਂ ਸ਼ੈਲੇਸ਼ ਤੇ ਉਸ ਦੇ ਭਰਾ ਅਰਵਿੰਦ ਪਾਂਡੇ ਖਿਲਾਫ ਲੁਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਸ਼ੈਲੇਸ਼ ਨੇ ਦੋ ਬੈਂਕਾਂ ਦੇ ਖਾਤਿਆਂ ਵਿਚ 20 ਕਰੋੜ ਤੋਂ ਵਧ ਰੁਪਏ ਜਮ੍ਹਾ ਕਰਵਾਏ ਹੋਏ ਹਨ। ਇਨ੍ਹਾਂ ਖਾਤਿਆਂ ਨੂੰ ਵੀ ਸੀਜ਼ ਕਰਨ ਦੀ ਤਿਆਰੀ ਕੀਤੀ ਕੀਤੀ ਜਾ ਰਹੀ ਹੈ। ਪੁਲਿਸ ਦੀ ਟੀਮ ਸ਼ੈਲੇਸ਼ ਤੇ ਉਸ ਦੇ ਭਰਾ ਅਰਵਿੰਦ ਦੀ ਭਾਲ ਕਰ ਰਹੀ ਹੈ। ਦੋਵੇਂ ਫਰਾਰ ਹਨ।
ਛਾਪੇਮਾਰੀ ਦੌਰਾਨ ਜਦੋਂ ਪੁਲਿਸ ਦੀ ਟੀਮ ਸ਼ੈਲੇਸ਼ ਦੇ ਘਰ ਪਹੁੰਚੀ ਤਾਂ ਉਸ ਨੂੰ 2 ਕਰੋੜ 20 ਲੱਖ 50,000 ਰੁਪਏ ਮਿਲੇ। ਇਸ ਦੇ ਬਾਅਦ ਪੁਲਿਸ ਦੀ ਟੀਮ ਸ਼ੈਲੇਸ਼ ਦੇ ਫਲੈਟ ‘ਤੇ ਪਹੁੰਚੀ ਜਿਥੋਂ ਭਾਰੀ ਨਕਦੀ ਬਰਾਮਦ ਕੀਤੀ ਗਈ। ਪੁਲਿਸ ਨੇ ਫਲੈਟ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋਈ। ਇਥੇ ਜਦੋੰ ਪੁਲਿਸ ਦੀ ਐਂਟੀ ਬ੍ਰੈਂਕ ਫਰਾਡ ਸੈਕਸ਼ਨ ਦੀ ਟੀਮ ਪਹੁੰਚੀ ਤਾਂ ਉਨ੍ਹਾਂ ਨੂੰ ਨਕਦੀ ਦੇ ਨਾਲ ਹੀਰੇ, ਸੋਨਾ-ਚਾਂਦੀ ਆਦਿ ਵੀ ਮਿਲਿਆ। ਘਰ ‘ਚੋਂ ਟੀਮ ਨੂੰ 5.95 ਕਰੋੜ ਰੁਪਏ ਕੈਸ਼ ਮਿਲਿਆ।
ਕੋਲਕਾਤਾ ਪੁਲਿਸ ਨੇ ਸ਼ੈਲੇਸ਼ ਦੇ ਘਰ ਅਤੇ ਕਾਰ ਤੋਂ ਕੁੱਲ 8.15 ਕਰੋੜ ਰੁਪਏ ਬਰਾਮਦ ਕੀਤੇ ਹਨ। ਪੁਲਸ ਟੀਮ ਨੇ ਨਕਦੀ ਅਤੇ ਗਹਿਣੇ ਜ਼ਬਤ ਕਰ ਲਏ ਹਨ। ਪੁਲਿਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਇਸ ਛਾਪੇਮਾਰੀ ਤੋਂ ਬਾਅਦ ਪੁਲਸ ਟੀਮ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰ ਰਹੀ ਹੈ ਤਾਂ ਜੋ ਸ਼ੈਲੇਸ਼ ਨੂੰ ਗ੍ਰਿਫਤਾਰ ਕੀਤਾ ਜਾ ਸਕੇ। ਰਿਪੋਰਟ ਮੁਤਾਬਕ ਕੇਨਰਾ ਬੈਂਕ ਦੀ ਤਰਫੋਂ ਸ਼ੈਲੇਸ਼ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਤੋਂ ਬਾਅਦ ਪੁਲਿਸ ਟੀਮ ਨੇ ਇਹ ਕਾਰਵਾਈ ਕੀਤੀ ਹੈ।
ਦਰਅਸਲ, ਕੇਨਰਾ ਬੈਂਕ ਦੇ ਇੱਕ ਬੈਂਕ ਖਾਤੇ ਵਿੱਚ ਜਦੋਂ ਇੱਕ ਬੈਂਕ ਕਰਮਚਾਰੀ ਨੂੰ ਸ਼ੱਕੀ ਲੈਣ-ਦੇਣ ਦਾ ਸ਼ੱਕ ਹੋਇਆ ਤਾਂ ਬੈਂਕ ਪ੍ਰਸ਼ਾਸਨ ਨੇ ਇਸ ਬੈਂਕ ਖਾਤੇ ਦੀ ਨਿਗਰਾਨੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਸ ਤੋਂ ਬਾਅਦ ਲਾਲਬਾਜ਼ਾਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ। ਸ਼ਿਕਾਇਤ ਤੋਂ ਬਾਅਦ ਪੁਲਿਸ ਦੇ ਡਿਟੈਕਟਿਵ ਵਿਭਾਗ ਦੀ ਐਂਟੀ ਬੈਂਕ ਫਰਾਡ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਇਸ ਪੂਰੇ ਮਾਮਲੇ ‘ਚ ਸਰਚ ਆਪਰੇਸ਼ਨ ਚਲਾ ਰਹੀ ਹੈ। ਇਹ ਸਰਚ ਆਪਰੇਸ਼ਨ ਵੱਖ-ਵੱਖ ਥਾਵਾਂ ‘ਤੇ ਚੱਲ ਰਿਹਾ ਹੈ।
ਦੱਸ ਦੇਈਏ ਕਿ ਮੁਲਜ਼ਮ ਦਾ ਬੈਂਕ ਖਾਤਾ ਕੇਨਰਾ ਬੈਂਕ ਦੀ ਨਰਿੰਦਰਪੁਰ ਬ੍ਰਾਂਚ ਵਿੱਚ ਹੈ। ਇੱਥੇ ਦੋ ਫਰਜ਼ੀ ਕੰਪਨੀਆਂ ਦੇ ਦਸਤਾਵੇਜ਼ ਲਗਾ ਕੇ ਬੈਂਕ ਖਾਤਾ ਖੋਲ੍ਹਿਆ ਗਿਆ। ਜਿਸ ਵਿੱਚ ਵੱਡਾ ਲੈਣ-ਦੇਣ ਸ਼ੁਰੂ ਹੋ ਗਿਆ। ਜਦੋਂ ਬੈਂਕ ਖਾਤੇ ਦੀ ਜਾਂਚ ਕੀਤੀ ਗਈ ਤਾਂ ਵੱਡੇ ਲੈਣ-ਦੇਣ ਦੀ ਗੱਲ ਸਾਹਮਣੇ ਆਈ। ਫਿਲਹਾਲ ਪੁਲਿਸ ਨੇ ਦੋਸ਼ੀ ਸੀਏ ਦੇ ਦੋ ਬੈਂਕ ਖਾਤਿਆਂ ਦੀ ਜਾਂਚ ਕੀਤੀ ਹੈ, ਜਿਸ ‘ਚ 20 ਕਰੋੜ ਰੁਪਏ ਦੀ ਰਕਮ ਬਰਾਮਦ ਹੋਈ ਹੈ। ਇਸ ਨੂੰ ਬਲਾਕ ਕਰ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: