ਅੰਮ੍ਰਿਤਸਰ ਦੇ ਪੌਸ਼ ਏਰੀਏ ਵਿਚ ਜੂਆ ਖੇਡਦੇ ਲੋਕਾਂ ਤੋਂ ਪੁਲਿਸ ਨੇ 7.50 ਲੱਖ ਰੁਪਏ ਵੀ ਜ਼ਬਤ ਕੀਤੇ ਹਨ। ਇੰਨਾ ਹੀ ਨਹੀਂ ਇਕ ਮੰਨੇ-ਪ੍ਰਮੰਨੇ ਬੁੱਕੀ ਰਾਜੂ ਟਾਈਗਰ ਨਾਲ ਸ਼ਹਿਰ ਦੇ 21 ਲੋਕਾਂ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਹੈ। ਦੂਜੇ ਪਾਸੇ ਪੁਲਿਸ ਨੇ ਕੋਠੀ ਦੇ ਮਾਲਕ ਤੇ ਬੁੱਕੀ ਰਾਜੂ ਟਾਈਗਰ ਖਿਲਾਫ ਜੂਆ ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੇ ਨਾਲ-ਨਾਲ ਤੰਬਾਕੂ ਤੇ ਸਿਗਰਟ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।
ਕੋਠੀ ਦੇ ਅੰਦਰ ਜੂਏ ਦਾ ਕਾਰੋਬਾਰ ਚੱਲ ਰਿਹਾ ਸੀ। ਏਸੀਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਪੁਲਿਸ ਨੇ ਇਹ ਪੂਰੀ ਕਾਰਵਾਈ ਸੂਚਨਾ ਦੇ ਆਧਾਰ ‘ਤੇ ਕੀਤੀ। ਮਿਲੀ ਜਾਣਕਾਰੀ ਮੁਤਾਬਕ ਬਸੰਤ ਐਵੇਨਿਊ ਕੋਠੀ ਨੰਬਰ 6ਡੀ ਵਿਚ ਜੂਏ ਦਾ ਖੇਡ ਚੱਲ ਰਿਹਾ ਹੈ। ਇਸ ਦੇ ਬਾਅਦ ਟੀਮ ਬਣਾਈ ਗਈ ਤੇ ਉਥੇ ਰੇਡ ਮਾਰੀ ਗਈ। ਕੋਠੀ ਦੇ ਅੰਦਰ ਲਗਭਗ 21 ਲੋਕ ਇਕੱਠੇ ਸਨ, ਜੋ ਜੂਆ ਖੇਡ ਰਹੇ ਸਨ ਤੇ ਖਿਡਾ ਵੀ ਰਹੇ ਸਨ।
ਪੁਲਿਸ ਨੇ ਦੋਸ਼ੀਆਂ ਦੀ ਤਲਾਸ਼ੀ ਲੈ ਕੇ ਉਨ੍ਹਾਂ ਕੋਲੋਂ 7.50 ਲੱਖ ਰੁਪਏ ਜ਼ਬਤ ਕੀਤੇ। ਸਾਰੇ ਉਥੇ ਬੈਠ ਕੇ ਸ਼ਰੇਆਮ ਸਿਗਰਟ ਪੀ ਰਹੇ ਸਨ। ਪੁਲਿਸ ਨੇ ਸਾਵਧਾਨੀ ਵਜੋਂ ਪੂਰੀ ਰੇਡ ਦਾ ਵੀਡੀਓ ਵੀ ਬਣਾਇਆ ਜਿਸ ਵਿਚ ਸਾਰੇ ਇਕ ਬੰਦ ਕਮਰੇ ਵਿਚ ਜੂਆ ਖੇਡਦੇ ਦਿਖੇ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਪੁਲਿਸ ਨੇ ਕੋਠੀ ਦੇ ਮਾਲਕ ਹਰਕੀਰਤ ਸਿੰਘ ਖਿਲਾਫ ਵੀ ਕਾਰਵਾਈ ਕੀਤੀ। ਪੁਲਿਸ ਨੇ ਹਰਕੀਰਤ ਤੇ ਜੂਆ ਖਿਡਾ ਰਹੇ ਬੁੱਕੀ ਰਾਜੂ ਟਾਈਗਰ ਖਿਲਾਫ ਜੂਆ ਐਕਟ ਤੇ ਸਿਗਰਟ ਐਂਡ ਤੰਬਾਕੂ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਸਾਰਿਆਂ ਨੂੰ ਗ੍ਰਿਫਤਾਰ ਕਰਕੇ ਪੁੱਛਗਿਛ ਕੀਤੀ ਜਾ ਰਹੀ ਹੈ।