ਕੋਲਕਾਤਾ ਦੇ ਗਡੀਆਹਾਟ ਦੇ ਰਹਿਣ ਵਾਲੇ ਸੁਭਾਸ਼ ਸਰਕਾਰ ਜਿਸ ਦੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ 33 ਸਾਲਾ ਪੁੱਤਰ ਸਪਤਰਿਸ਼ੀ ਨੇ 11 ਅਗਸਤ 2010 ’ਚ ਕੋਲਕਾਤਾ ਸਥਿਤ ਇਕ ਮੈਡੀਕਲ ਕਾਲਜ ਦੇ ਨਰਸਿੰਗ ਹੋਮ ਦੇ ਪਖ਼ਾਨੇ ’ਚ ਖ਼ੁਦਕੁਸ਼ੀ ਕਰ ਲਈ ਸੀ। ਨਰਸਿੰਗ ਹੋਮ ’ਚ ਸਪਤਰਿਸ਼ੀ ਨੂੰ ਸੰਭਾਲਣ ਲਈ ਰੱਸੀ ਨਾਲ ਬੰਨ੍ਹਿਆ ਗਿਆ ਸੀ। ਸਤਪਰਿਸ਼ੀ ਨੇ ਉਸੇ ਰੱਸੀ ਨੂੰ ਖੋਲ੍ਹ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ।
ਪਿਤਾ ਸੁਭਾਸ਼ ਸਰਕਾਰ ਨੇ ਮੌਤ ਦੇ ਮਾਮਲੇ ਵਿਚ ਨਰਸਿੰਗ ਹੋਮ ਖਿਲਾਫ ਮਾਮਲਾ ਦਰਜ ਕਰਾਇਆ ਪਰ ਮਾਮਲੇ ਵਿਚ ਵਾਰ-ਵਾਰ ਹੋ ਰਹੀ ਦੇਰੀ ਕਾਰਨ ਉਨ੍ਹਾਂ ਨੇ ਖੁਦ ਕੇਸ ਲੜਨ ਦਾ ਫੈਸਲਾ ਲਿਆ। ਇਸ ਲਈ ਸੁਭਾਸ਼ ਸਰਕਾਰ ਨੇ 72 ਸਾਲ ਦੀ ਉਮਰ ਵਿਚ ਕਲਕੱਤਾ ਯੂਨੀਵਰਸਿਟੀ ਤੋਂ ਕਾਨੂੰਨ ਪਾਸ ਕੀਤਾ। ਆਖਿਰ ਉਨ੍ਹਾਂ ਨੇ ਖੁਦ ਕੇਸ ਜਿੱਤ ਲਿਆ।
ਸਤੰਬਰ ਦੇ ਅਖੀਰਲੇ ਹਫ਼ਤੇ ਅਦਾਲਤ ਨੇ ਨਰਸਿੰਗ ਹੋਮ ਦੇ ਦੋ ਡਾਕਟਰਾਂ ਨੂੰ ਸੁਭਾਸ਼ ਦੇ ਪੁੱਤਰ ਸਪਤਰਿਸ਼ੀ ਸਰਕਾਰ ਦੀ ਮੌਤ ਵਿੱਚ ਲਾਪਰਵਾਹੀ ਲਈ 25 ਲੱਖ ਰੁਪਏ ਮੁਆਵਜ਼ੇ ਵਜੋਂ ਅਦਾ ਕਰਨ ਦਾ ਹੁਕਮ ਦਿੱਤਾ ਸੀ। ਸਬੰਧਤ ਡਾਕਟਰ ਅਤੇ ਨਰਸਿੰਗ ਹੋਮ ਦੇ ਖਿਲਾਫ ਅਲੀਪੁਰ ਕੋਰਟ ਵਿੱਚ ਅਪਰਾਧਿਕ ਮਾਮਲਾ ਵੀ ਚੱਲ ਰਿਹਾ ਹੈ। ਸੁਭਾਸ਼ ਇਸ ਮਾਮਲੇ ਵਿੱਚ ਪਹਿਲਾਂ ਹੀ ਗਵਾਹੀ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਖੁਦ ਕੇਸ ਲੜਨਗੇ।
ਜਾਦਵਪੁਰ ਯੂਨੀਵਰਸਿਟੀ ਤੋਂ ਇੰਜੀਨੀਅਰਿੰਗ ਪਾਸ ਕਰਨ ਤੋਂ ਬਾਅਦ, ਸਪਤਰਿਸ਼ੀ ਸਰਕਾਰ 2005 ਵਿੱਚ ਕੇਂਦਰ ਸਰਕਾਰ ਦੀ ਸੇਵਾ ਵਿੱਚ ਸ਼ਾਮਲ ਹੋਏ। ਇਸ ਤੋਂ ਬਾਅਦ ਉਹ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਿਆ। ਉਸਨੂੰ ਅਗਸਤ 2010 ਵਿੱਚ ਕੋਲਕਾਤਾ ਦੇ ਇੱਕ ਨਰਸਿੰਗ ਹੋਮ ਵਿੱਚ ਦਾਖਲ ਕਰਵਾਇਆ ਗਿਆ ਸੀ। ਉਸੇ ਮਹੀਨੇ, ਸਪਤਰਸ਼ੀ ਨੇ ਡੋਵਰ ਮੈਡੀਕਲ ਸੈਂਟਰ, ਗਰਿਆਹਾਟ ਥਾਨਾ ਨਾਮਕ ਨਰਸਿੰਗ ਹੋਮ ਵਿੱਚ ਖੁਦਕੁਸ਼ੀ ਕਰ ਲਈ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਥਾਣੇ ਜਾਣ ਦੇ ਨਾਲ ਹੀ ਸੁਭਾਸ਼ ਨੇ ਇਸ ਘਟਨਾ ‘ਚ ਨਰਸਿੰਗ ਹੋਮ ‘ਤੇ ਲਾਪਰਵਾਹੀ ਦਾ ਦੋਸ਼ ਲਾਉਂਦੇ ਹੋਏ ਖਪਤਕਾਰ ਸੁਰੱਖਿਆ ਅਦਾਲਤ ‘ਚ ਕੇਸ ਵੀ ਦਰਜ ਕਰਵਾਇਆ। ਬਾਅਦ ਵਿੱਚ, 69 ਸਾਲ ਦੀ ਉਮਰ ਵਿੱਚ, ਉਨ੍ਹਾਂ ਨੇ ਕਾਨੂੰਨ ਦੀ ਪੜ੍ਹਾਈ ਸ਼ੁਰੂ ਕੀਤੀ। 2019 ਵਿੱਚ, 72 ਸਾਲ ਦੀ ਉਮਰ ਵਿੱਚ, ਉਨ੍ਹਾਂ ਨੇ ਕਾਨੂੰਨ ਪਾਸ ਕੀਤਾ ਅਤੇ ਖੁਦ ਕੇਸ ਲੜਨਾ ਸ਼ੁਰੂ ਕਰ ਦਿੱਤਾ। ਇਸ ਮਾਮਲੇ ਵਿੱਚ ਦੋਸ਼ੀ ਇੱਕ ਡਾਕਟਰ ਨੇ ਕਿਹਾ ਕਿ ਉਹ ਖਪਤਕਾਰ ਸੁਰੱਖਿਆ ਅਦਾਲਤ ਦੇ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦੇਣਗੇ।