ਗੈਂਗਸਟਰ ਦੀਪਕ ਟੀਨੂੰ ਦੀ ਗਰਲਫ੍ਰੈਂਡ ਦੀ ਅੱਜ ਮਾਨਸਾ ਅਦਾਲਤ ਵਿਚ ਪੇਸ਼ੀ ਹੋਈ ਹੈ। ਕੋਰਟ ਨੇ ਜਤਿੰਦਰ ਕੌਰ ਨੂੰ ਸਲਾਖਾਂ ਦੇ ਪਿੱਛੇ 14 ਦਿਨ ਦੀ ਨਿਆਇਕ ਹਿਰਾਸਤ ਵਿਚ ਭੇਜਿਆ ਹੈ। ਪੁਲਿਸ ਵੱਲੋਂ ਕੋਰਟ ਵਿਚ ਟੀਨੂੰ ਦੀ ਗਰਲਫ੍ਰੈਂਡ ਨੂੰ ਲੈ ਕੇ ਰਿਮਾਂਡ ਦੀ ਮੰਗ ਕੀਤੀ ਗਈ ਸੀ। ਦੱਸ ਦੇਈਏ ਕਿ ਜਤਿੰਦਰ ਕੌਰ ਦਾ ਅੱਜ ਰਿਮਾਂਡ ਖਤਮ ਹੋਇਆ ਸੀ। ਗੈਂਗਸਟਰ ਟੀਨੂੰ ਦੀ ਗਰਲਫ੍ਰੈਂਡ ‘ਤੇ ਉਸ ਨੂੰ ਭਜਾਉਣ ਵਿਚ ਮਦਦ ਕਰਨ ਨੂੰ ਲੈ ਕੇ ਦੋਸ਼ ਲੱਗੇ ਹਨ।
ਜ਼ਿਕਰਯੋਗ ਹੈ ਕਿ ਦੀਪਕ ਟੀਨੂੰ ਦੀ ਗਰਲਫ੍ਰੈਂਡ ਨੂੰ ਮੁੰਬਈ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਗੈਂਗਸਟਰ ਟੀਨੂੰ ਨੇ ਉਸ ਨੂੰ ਰਾਜਸਥਾਨ ਤੋਂ ਟਿਕਟ ਲੈ ਕੇ ਦਿੱਤੀ ਸੀ ਤੇ ਉਸ ਨੂੰ ਮਾਲਦੀਪ ਪਹੁੰਚਣ ਲਈ ਕਿਹਾ ਸੀ। ਗ੍ਰਿਫਤਾਰੀ ਦੇ ਬਾਅਦ ਪੁੱਛਗਿਛ ਦੌਰਾਨ ਜਤਿੰਦਰ ਕੌਰ ਨੇ ਕਈ ਵੱਡੇ ਖੁਲਾਸੇ ਕੀਤੇ।
ਇਹ ਵੀ ਪੜ੍ਹੋ : ਕਿਸਾਨਾਂ ਨੂੰ ਦੀਵਾਲੀ ਤੋਹਫਾ : ਕੇਂਦਰ ਨੇ 6 ਫਸਲਾਂ ਦੀ MSP ਵਧਾਈ, ਕਣਕ ਦੀ ਕੀਮਤ 2125 ਰੁ. ਪ੍ਰਤੀ ਕੁਇੰਟਲ ਹੋਈ
ਦੀਪਕ ਟੀਨੂੰ ਦੇ ਸਾਥੀਆਂ ਕੁਲਦੀਪ ਕੋਹਲੀ, ਰਾਜਵੀਰ ਤੇ ਰਜਿੰਦਰ ਗੋਰਾ ਜਿਸ ਨੇ ਉਸ ਦੀ ਮਦਦ ਕੀਤੀ ਸੀ, ਉਸ ਨੂੰ ਲੈ ਕੇ ਕਈ ਅਹਿਮ ਜਾਣਕਾਰੀਆਂ ਪੁਲਿਸ ਨੂੰ ਦਿੱਤੀਆਂ ਸੀ। ਪੁਲਿਸ ਵੱਲੋਂ ਪੁੱਛਗਿਛ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਇਸ ਮਾਮਲੇ ਵਿਚ ਹੋਰ ਗ੍ਰਿਫਤਾਰੀਆਂ ਹੋਣਗੀਆਂ।
ਵੀਡੀਓ ਲਈ ਕਲਿੱਕ ਕਰੋ -: