ਪਤੀ ਤੇ ਸੱਸ-ਸਹੁਰੇ ਖਿਲਾਫ ਝੂਠੀ ਸ਼ਿਕਾਇਤ ਦੇ ਇਕ ਮਾਮਲੇ ਵਿਚ ਟਿੱਪਣੀ ਕਰਦਿਆਂ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕਿਹਾ ਕਿ ਝੂਠੀ ਸ਼ਿਕਾਇਤਾਂ ਕਰਨਾ ਉਨ੍ਹਾਂ ‘ਤੇ ਅਤਿਆਚਾਰ ਕਰਨਾ ਹੈ। ਅਜਿਹੇ ਵਿਚ ਪਤੀ ਤਲਾਕ ਮੰਗਣ ਦਾ ਹੱਕਦਾਰ ਹੈ। ਇਸੇ ਟਿੱਪਣੀ ਨਾਲ ਕੋਰਟ ਨੇ ਪਤੀ ਦੀ ਤਲਾਕ ਦਿਤੇ ਜਾਣ ਦੀ ਮੰਗ ਨੂੰ ਮਨਜ਼ੂਰ ਕਰ ਲਿਆ।
ਜਸਟਿਸ ਰਿਤੂ ਬਾਹਰੀ ਤੇ ਜਸਟਿਸ ਨਿਧੀ ਗੁਪਤਾ ਦੀ ਬੈਂਚ ਨੇ ਫੈਸਲੇ ਵਿਚ ਕਿਹਾ ਕਿ ਪਤਨੀ ਨੇ ਨਾ ਸਿਰਫ ਆਪਣੇ ਪਤੀ ਸਗੋਂ ਸਹੁਰੇ ‘ਤੇ ਵੀ ਝੂਠੇ ਦੋਸ਼ ਲਗਾਏ। ਉਸ ਨੇ ਕਿਹਾ ਕਿ ਉਹ ਉਸ ‘ਤੇ ਬੁਰੀ ਨਜ਼ਰ ਰੱਖਦਾ ਹੈ। ਪਤੀ ਨੇ ਇਹ ਵੀ ਕਿਹਾ ਕਿ ਦਹੇਜ ਲਈ ਉਸ ਨੂੰ ਤੰਗ ਕੀਤਾ ਜਾ ਰਿਹਾ ਹੈ ਤੇ ਉਸ ਦਾ ਪਤੀ ਉਸ ਨਾਲ ਗੈਰ-ਕੁਦਰਤੀ ਸਬੰਧ ਬਣਾਉਂਦਾ ਹੈ।
ਕੋਰਟ ਨੇ ਸੁਣਵਾਈ ਦੌਰਾਨ ਕਿਹਾ ਕਿ ਵਿਆਹ ਦੇ ਬਾਅਦ ਪਤੀ-ਪਤਨੀ ਸਿਰਫ 9 ਮਹੀਨੇ ਹੀ ਇਕੱਠੇ ਰਹੇ ਤੇ ਇਸ ਦੇ ਬਾਅਦ ਦੋਵੇਂ 9 ਸਾਲ ਤੋਂ ਵੱਖ ਰਹਿ ਰਹੇ ਹਨ। ਦੋਵਾਂ ਵਿਚ ਸਮਝੌਤਾ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਅਸਫਲ ਰਹੇ ਤੇ ਪਤਨੀ ਨੇ ਤਲਾਕ ਦੇਣ ਤੋਂ ਇਨਕਾਰ ਕਰ ਦਿੱਤਾ। ਹਾਈਕੋਰਟ ਨੇ ਪਟਿਆਲਾ ਫੈਮਿਲੀ ਕੋਰਟ ਦੇ ਉਸ ਫੈਸਲੇ ਨੂੰ ਖਾਰਜ ਕਰ ਦਿੱਤਾ ਜਿਸ ਵਿਚ ਕਿਹਾ ਗਿਆ ਸੀ ਕਿ ਇਹ ਸਾਧਾਰਨ ਝਗੜੇ ਹਨ ਜਿਨ੍ਹਾਂ ਦੇ ਆਧਾਰ ‘ਤੇ ਤਲਾਕ ਦੀ ਮੰਗ ਮਨਜ਼ੂਰ ਨਹੀਂ ਕੀਤੀ ਜਾ ਸਕਦੀ।
ਦੂਜੇ ਪਾਸੇ ਪਤੀ ਵੱਲੋਂ ਕੋਰਟ ਵਿਚ ਕਿਹਾ ਗਿਆ ਕਿ ਉਸ ਦੀ ਪਤਨੀ ਬੱਚਾ ਨਹੀਂ ਚਾਹੁੰਦੀ ਸੀ ਜਿਸ ਕਾਰਨ ਉਹ ਸਰੀਰਕ ਸਬੰਧ ਬਣਾਉਣਾ ਨਹੀਂ ਚਾਹੁੰਦੀ ਸੀ। ਕੋਰਟ ਵਿਚ ਪਤੀ ਨੇ ਕਿਹਾ ਕਿ ਉਹ ਪਟੀਸ਼ਨ ਦੇ ਵਿਚਾਰਅਧੀਨ ਰਹਿੰਦੇ ਪਤਨੀ ਨੂੰ 23 ਲੱਖ ਰੁਪਏ ਖਰਚ ਦੇ ਤੌਰ ‘ਤੇ ਦੇ ਚੁੱਕਾ ਹੈ ਤੇ ਅਜਿਹੇ ਵਿਚ ਖਰਚਾ ਨਾ ਦੇਣ ਦਾ ਦੋਸ਼ ਵੀ ਸਹੀ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -: