ਪੰਜਾਬ ਵਿਜੀਲੈਂਸ ਬਿਊਰੋ ਨੇ ਜਲੰਧਰ ਦੇ ਮੋਟਰ ਵ੍ਹੀਕਲ ਇੰਸਪੈਕਟਰ ਵਿਚ ਚੱਲ ਰਹੇ ਸੰਗਠਿਤ ਭ੍ਰਿਸ਼ਟਾਚਾਰ ਘਪਲੇ ਖਿਲਾਫ ਦਰਜ ਰਿਸ਼ਵਤ ਦੇ ਮਾਮਲੇ ਵਿਚ ਫਰਾਰ ਚੱਲ ਰਹੇ ਨਿਊ ਡਿਫੈਂਸ ਕਾਲੋਨੀ ਰਾਮਾ ਮੰਡੀ ਜਲੰਧਰ ਵਾਸੀ ਇਕ ਨਿੱਜੀ ਏਜੰਟ ਪਰਮਜੀਤ ਸਿੰਘ ਬੇਦੀ ਨੂੰ ਗ੍ਰਿਫਤਾਰ ਕੀਤਾ ਹੈ।
ਵਿਜੀਲੈਂਸ ਜਲੰਧਰ ਇਕਾਈ ਨੇ 23 ਅਗਸਤ 2022 ਨੂੰ ਭ੍ਰਿਸ਼ਟਾਚਾਰ ਰੋਕੂ ਨਿਯਮ ਤਹਿਤ MVI ਖਿਲਾਫ ਮਾਮਲਾ ਦਰਜ ਕੀਤਾ ਤੇ ਵੱਡੇ ਪੈਮਾਨੇ ‘ਤੇ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਘਪਲੇ ਦਾ ਪਰਦਾਫਾਸ਼ ਕੀਤਾ ਜਿਸ ਵਿਚ ਨਿੱਜੀ ਏਜੰਟਾਂ ਦੀ ਮਿਲੀਭੁਗਤ ਵਿਚ ਨਰੇਸ਼ ਕਲੇਰ ਵੀ ਸ਼ਾਮਲ ਸੀ। ਇਸ ਮਾਮਲੇ ਵਿਚ ਨਰੇਸ਼ ਕਲੇਰ ਰਾਮਪਾਲ ਉਰਫ ਰਾਧੇ ਤੇ ਮੋਹਨ ਲਾਲ ਉਰਫ ਕਾਲੂ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕੇ ਹਨ ਜਦੋਂ ਕਿ ਬਾਕੀ 7 ਦੋਸ਼ੀਆਂ ਦੀ ਗ੍ਰਿਫਤਾਰੀ ਦੀ ਕੋਸ਼ਿਸ਼ ਜਾਰੀ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਉਕਤ ਦੋਸ਼ੀ ਬੇਦੀ ਦੀ ਗ੍ਰਿਫਤਾਰੀ ਦੇ ਬਾਅਦ ਵਿਜੀਲੈਂਸ ਨੇ ਉਸ ਕੋਲ ਵੱਖ-ਵੱਖ ਨਾਂ ਤੋਂ ਜਾਰੀ ਵੱਖ-ਵੱਖ ਕੰਪਨੀਆਂ ਦੇ 3 ਵੱਖ-ਵੱਖ ਤਰ੍ਹਾਂ ਦੇ ਸਮਾਰਟ ਫੋਨ ਤੇ 4 ਮੋਬਾਈਲ ਸਿਮ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਨਰੇਸ਼ ਕਲੇਰ, ਉਨ੍ਹਾਂ ਦੇ ਦਫਤਰ ਦੀ ਮੋਹਰ ਤੇ ਘਪਲੇ ਨਾਲ ਸਬੰਧਤ ਕੁਝ ਇਤਰਾਜ਼ਯੋਗ ਦਸਤਾਵੇਜ਼ ਵੀ ਜ਼ਬਤ ਕੀਤੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਆਉਣ ਵਾਲੇ ਦਿਨਾਂ ਵਿਚ ਦੋਸ਼ੀ ਬੇਦੀ ਦੇ ਮੋਬਾਈਲ, ਸਿਮ ਕਾਰਡ ਤੇ ਲੈਪਟਾਪ ਦਾ ਸਾਰਾ ਡਾਟਾ ਸਾਈਬਰ ਮਾਹਿਰਾਂ ਨੂੰ ਜਾਂਚ ਲਈ ਭੇਜੇਗਾ ਜਿਸ ਨਾਲ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਘਪਲੇ ਵਿਚ MVI ਨਰੇਸ਼ ਕਲੇਰ ਬਿਨਾਂ ਜਾਂਚ ਦੇ ਵੱਖ-ਵੱਖ ਤਰ੍ਹਾਂ ਦੇ ਵਾਹਨਾਂ ਨੂੰ ਪਾਸ ਕਰ ਰਹੇ ਸਨ ਤੇ ਬਿਨਾਂ ਸਰਕਾਰੀ ਫੀਸ ਦਿੱਤੇ ਵਾਹਨਾਂ ਨੂੰ ਭਾਰੀ ਰਿਸ਼ਵਤ ਲੈਕੇ ਫਿਟਨੈੱਸ ਪ੍ਰਮਾਣ ਪੱਤਰ ਜਾਰੀ ਕੀਤੇ ਜਾ ਰਹੇ ਸਨ।