ਆਈਫੋਨ ਰੱਖਣਾ ਹਰੇਕ ਨੌਜਵਾਨ ਦੀ ਚਾਹਤ ਹੁੰਦੀ ਹੈ ਪਰ ਮਹਿੰਗਾ ਹੋਣ ਕਾਰਨ ਆਈਫੋਨ ਖਰੀਦਣਾ ਆਸਾਨ ਨਹੀਂ ਹੈ। ਦੀਵਾਲੀ ਨੇੜੇ ਕਈ ਵੱਡੇ ਆਫਰ ਗਾਹਕਾਂ ਨੂੰ ਦਿੱਤੇ ਜਾਂਦੇ ਹਨ, ਜਿਸ ਦਾ ਫਾਇਦਾ ਚੁੱਕ ਕੇ ਮਹਿੰਗੀ ਚੀਜ਼ ਨੂੰ ਸਸਤੇ ਰੇਟ ‘ਤੇ ਖਰੀਦਿਆ ਜਾ ਸਕਦਾ ਹੈ। ਅਜਿਹਾ ਹੀ ਦੀਵਾਲੀ ਆਫਰ ਆਈਫੋਨ ‘ਤੇ ਆਇਆ ਹੈ, ਜਿਸ ਤਹਿਤ ਆਈਫੋਨ ‘ਤੇ 17,000 ਦੀ ਛੋਟ ਮਿਲ ਰਹੀ ਹੈ।
ਦੀਵਾਲੀ ਨੂੰ ਹਫਤੇ ਤੋਂ ਵੀ ਘੱਟ ਦਾ ਸਮਾਂ ਬਚਿਆ ਹੈ ਪਰ ਐਪਲ ਆਈਫੋਨ ‘ਤੇ ਆਕਰਸ਼ਕ ਡਿਸਕਾਊਂਟ ਮਿਲਣੇ ਸ਼ੁਰੂ ਹੋ ਗਏ ਹਨ। ਇਸ ਦੌਰਾਨ iPhone 12 ਫੋਨ ਦੀ ਕੀਮਤ ਘੱਟ ਕੇ 52,900 ਰੁਪਏ ਤੋਂ 39,700 ਰੁਪਏ ਤੱਕ ਹੋ ਗਈ ਹੈ। ਜੇਕਰ ਤੁਸੀਂ ਆਈਫੋਨ ਖਰੀਦਣ ਦਾ ਵਿਚਾਰ ਕਰ ਰਹੇ ਹੋ ਤਾਂ ਤੁਰੰਤ ਇਸ ਸਕੀਮ ਦਾ ਫਾਇਦਾ ਚੁੱਕੋ।
ਇਸ ਵਾਰ ਆਈਫੋਨ 14 ਲਾਂਚ ਕੀਤਾ ਗਿਆ। ਨਵੇਂ ਆਈਫੋਨ ਦੇ ਲਾਂਚ ਨਾਲ ਪੁਰਾਣੇ ਆਈਫੋਨ ਦੇ ਮਾਡਲਾਂ ਦੀ ਕੀਮਤ ਕਾਫੀ ਨੀਚੇ ਆ ਜਾਂਦੀ ਹੈ। ਉਹ ਭਾਵੇਂ ਬ੍ਰੈਂਡ ਨਿਊ ਫੋਨ ਹੋਵੇ ਜਾਂ ਸੈਕਿੰਡ ਹੈਂਡ। ਇਨ੍ਹਾਂ ਦੀ ਕੀਮਤ ਕਾਫੀ ਨੀਚੇ ਆ ਜਾਂਦੀ ਹੈ। ਉਂਝ ਤਾਂ ਇਹ ਸਮਾਰਟ ਫੋਨ 52,900 ਰੁਪਏ ਵਿਚ ਵਿਕ ਰਿਹਾ ਹੈ ਪਰ ਇਸ ਵਾਰ ਇਸ ‘ਤੇ 17,000 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ।
iPhone 12 mini ‘ਤੇ ਵੀ ਇਸ ਦੌਰਾਨ ਆਫਰ ਦਿੱਤਾ ਜਾ ਰਿਹਾ ਹੈ। ਇਸ ਆਫਰ ਵਿਚ ਐਕਸਚੇਂਜ ਆਫਰ ਵੀ ਸ਼ਾਮਲ ਹੈ ਜਿਸ ਜ਼ਰੀਏ 12,200 ਰੁਪਏ ਤੱਕ ਦੀ ਬਚਤ ਕੀਤੀ ਜਾ ਸਕਦੀ ਹੈ। ਬੈਂਕ ਆਫਰ ਵਿਚ ICICI ਬੈਂਕ ਕ੍ਰੈਡਿਟ ਕਾਰਡ EMI ਟ੍ਰਾਂਜੈਕਸ਼ਨ ਤੋਂ 1,000 ਰੁਪਏ ਤੱਕ ਇੰਸਟੈਂਟ ਡਿਸਕਾਊਂਟ ਲਿਆ ਜਾ ਸਕਦਾ ਹੈ। ਐਕਸਚੇਂਜ ਆਫਰ ਦਾ ਪੂਰਾ ਲਾਭ ਤੁਹਾਡੇ ਵੱਲੋਂ ਐਕਸਚੇਂਜ ਵਿਚ ਦਿੱਤੇ ਜਾਣ ਵਾਲੇ ਫੋਨ ਦੀ ਮੌਜੂਦਾ ਕੰਡੀਸ਼ਨ ਤੇ ਮਾਡਲ ‘ਤੇ ਨਿਰਭਰ ਕਰਦਾ ਹੈ।
iPhone 12 mini ‘ਚ 5.40 ਇੰਚ ਦੀ ਸੁਪਰ ਰੈਟਿਨਾ XDR ਡਿਸਪਲੇਅ ਦਿੱਤੀ ਗਈ ਹੈ ਜਿਸ ਦਾ 1080X2340 ਪਿਕਸਲ ਹੈ। 4 ਜੀਬੀ ਰੈਮ 64 ਜੀਬੀ ਇੰਟਰਨਲ ਸਟੋਰੇਜ ਹੈ।ਆਈਫੋਨ 12 ‘ਚ 12 ਮੈਗਾਪਿਕਸਲ ਦਾ ਐਡਵਾਂਸਡ ਡਿਊਲ ਕੈਮਰਾ ਹੈ। ਨਾਲ ਹੀ, ਇਸ ਵਿੱਚ ਨਾਈਟ ਮੋਡ, 4K ਡੌਲਬੀ ਵਿਜ਼ਨ HDR ਰਿਕਾਰਡਿੰਗ ਵਰਗੀਆਂ ਵਿਸ਼ੇਸ਼ਤਾਵਾਂ ਵਾਲਾ 12-ਮੈਗਾਪਿਕਸਲ ਦਾ TrueDepth ਫਰੰਟ ਕੈਮਰਾ ਹੈ। ਸੈਂਸਰ ਦੀ ਗੱਲ ਕਰੀਏ ਤਾਂ ਆਈਫੋਨ ‘ਚ ਫੇਸ ਅਨਲਾਕ, 3ਡੀ ਫੇਸ ਰਿਕੋਗਨੀਸ਼ਨ, ਕੰਪਾਸ/ਮੈਗਨੋਮੀਟਰ, ਪ੍ਰੌਕਸੀ ਮੀਟਰ ਸੈਂਸਰ, ਐਕਸਲੇਰੋਮੀਟਰ ਸੈਂਸਰ, ਐਂਬੀਐਂਟ ਲਾਈਟ ਸੈਂਸਰ, ਜਾਇਰੋਸਕੋਪ ਅਤੇ ਬੈਰੋਮੀਟਰ ਸੈਂਸਰ ਦਿੱਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: