ਗਾਜ਼ੀਆਬਾਦ ਵਿਚ 35 ਸਾਲ ਦੇ ਜਿਮ ਟ੍ਰੇਨਰ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਉਹ ਕੁਰਸੀ ‘ਤੇ ਬੈਠਾ ਹੋਇਆ ਸੀ ਕਿ ਅਚਾਨਕ ਅਟੈਕ ਆਇਆ ਤੇ ਬੈਠੇ-ਬੈਠੇ ਮੌਤ ਹੋ ਗਈ। ਕੁਝ ਦੇਰ ਬਾਅਦ ਉਥੇ ਮੌਜੂਦ ਲੋਕ ਹਸਪਤਾਲ ਲੈ ਕੇ ਗਏ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੂਰੀ ਘਟਨਾ ਦੀ ਸੀਸੀਟੀਵੀ ਫੁਜੇਟ ਵੀ ਸਾਹਮਣੇ ਆਈ ਹੈ।
35 ਸਾਲ ਦੇ ਆਦਿਲ ਜਿਮ ਟ੍ਰੇਨਰ ਸੀ। ਪਿਛਲੇ ਦਿਨੀਂ ਹੀ ਉਨ੍ਹਾਂ ਨੇ ਸ਼ਾਲੀਮਾਰ ਗਾਰਡਨ ਵਿਚ ਪ੍ਰਾਪਰਟੀ ਡੀਲਿੰਗ ਦਾ ਆਫਿਸ ਵੀ ਖੋਲ੍ਹਿਆ ਸੀ। 16 ਅਕਤੂਬਰ ਨੂੰ ਸ਼ਾਮ 7 ਵਜੇ ਆਦਿਲ ਆਫਿਸ ਵਿਚ ਆਪਣੀ ਕੁਰਸੀ ‘ਤੇ ਬੈਠੇ ਸਨ। ਅਚਾਨਕ ਉਨ੍ਹਾਂ ਨੂੰ ਅਟੈਕ ਆ ਗਿਆ। ਉਹ ਕੁਰਸੀ ਦੇ ਪਿੱਛੇ ਹੀ ਲੁੜਕ ਗਏ।
ਕੁਝ ਮਿੰਟਾਂ ਬਾਅਦ ਜਦੋਂ ਆਫਿਸ ਵਿਚ ਮੌਜੂਦ ਲੋਕਾਂ ਦੀ ਨਜ਼ਰ ਉਨ੍ਹਾਂ ‘ਤੇ ਪਈ ਤਾਂ ਉਹ ਉਨ੍ਹਾਂ ਨੂੰ ਚੁੱਕ ਕੇ ਨੇੜੇ ਦੇ ਹਸਪਤਾਲ ਲੈ ਕੇ ਗਏ ਜਿਥੇ ਡਾਕਟਰਾਂ ਨੇ ਆਦਿਲ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਨੇ ਦੱਸਿਆ ਕਿ ਆਦਿਲ ਆਪਣੀ ਫਿਟਨੈੱਸ ਦਾ ਬਹੁਤ ਧਿਆਨ ਰੱਖਦਾ ਸੀ। ਕਈ ਦਿਨਾਂ ਤੋਂ ਬੁਖਾਰ ਹੋਣ ਦੇ ਬਾਵਜੂਦ ਉਹ ਰੋਜ਼ ਜਿਮ ਕਰਨ ਜਾਂਦਾ ਸੀ। ਇਸ ਘਟਨਾ ਨਾਲ ਪਰਿਵਾਰ ਵਾਲੇ ਸਦਮੇ ਵਿਚ ਹਨ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਗਾਜ਼ੀਆਬਾਦ ਵਿਚ ਜਿਮ ਟ੍ਰੇਨਰ ਦੀ ਇਸ ਤਰ੍ਹਾਂ ਦੀ ਅਚਾਨਕ ਮੌਤ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਕਾਮੇਡੀਅਨ ਰਾਜੂ ਸ਼੍ਰੀ ਵਾਸਤਵ ਤੋਂ ਲੈ ਕੇ ਕਈ ਲੋਕਾਂ ਦੀ ਅਚਾਨਕ ਹਾਰਟ ਅਟੈਕ ਕਾਰਨ ਮੌਤ ਹੋ ਗਈ।