ਖੰਨਾ ਵਿਖੇ ਫ਼ਰਜ਼ੀ ਡੀਐਸਪੀ ਮਾਮਲੇ ਦੇ ਤਾਰ ਹੁਣ ਬਹੁ ਕਰੋੜੀ ਡਰੱਗ ਰੈਕੇਟ ਚਲਾਉਣ ਵਾਲੇ ਗੁਰਦੀਪ ਸਿੰਘ ਰਾਣੋ ਦੇ ਨਾਲ ਜੁੜ ਗਏ ਹਨ। ਨਕਲੀ ਡੀਐਸਪੀ ਦੀਪ ਪ੍ਰੀਤ ਸਿੰਘ ਨੇ ਜਾਂਚ ਦੌਰਾਨ ਗੁਰਦੀਪ ਸਿੰਘ ਰਾਣੋ ਦਾ ਨਾਮ ਉਗਲਿਆ। ਜਿਸ ਤੋਂ ਬਾਅਦ ਖੰਨਾ ਪੁਲਸ ਹੁਣ ਫਿਰੋਜ਼ਪੁਰ ਜੇਲ੍ਹ ਚ ਬੰਦ ਰਾਣੋ ਨੂੰ ਪ੍ਰੋਡਕਸ਼ਨ ਵਾਰੰਟ ਉਪਰ ਲੈਕੇ ਆਈ ਹੈ।
ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਫ਼ਰਜ਼ੀ ਡੀਐਸਪੀ ਗੁਰਦੀਪ ਰਾਣੋ ਦੇ ਨਾਲ ਵੀ ਕਾਫ਼ਿਲੇ ‘ਚ ਡੀਐਸਪੀ ਬਣਕੇ ਘੁੰਮਦਾ ਸੀ। ਇਸ ਮਾਮਲੇ ਚ ਪੰਜਾਬ ਪੁਲਿਸ ਦੇ ਇੱਕ ਐਸ ਪੀ ਦਾ ਨਾਮ ਵੀ ਸਾਮਣੇ ਆ ਰਿਹਾ ਹੈ ਜਿਸ ਕੋਲੋਂ ਪੁੱਛਗਿੱਛ ਕੀਤੀ ਜਾ ਸਕਦੀ ਹੈ। ਇਹ ਐਸਪੀ ਰਾਣੋ ਦੇ ਬੇਹੱਦ ਕਰੀਬੀ ਰਿਹਾ ਹੈ। ਜਿਕਰਯੋਗ ਹੈ ਕਿ ਨਵੰਬਰ 2020 ਚ ਗੁਰਦੀਪ ਰਾਣੋ ਨੂੰ ਕਰੋੜਾਂ ਰੁਪਏ ਦੇ ਨਸ਼ੇ ਅਤੇ ਹਥਿਆਰਾਂ ਨਾਲ ਫੜਿਆ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਰਾਣੋ ਦੇ ਤਾਰ ਵੱਡੇ ਵੱਡੇ ਪੁਲਿਸ ਅਫ਼ਸਰਾਂ ਅਤੇ ਰਾਜਨੀਤਕ ਲੋਕਾਂ ਨਾਲ ਸਾਮਣੇ ਆਏ ਸੀ। ਇਸ ਬਹੁ ਕਰੋੜੀ ਡਰੱਗ ਮਾਮਲੇ ਚ ਪਰਮਰਾਜ ਸਿੰਘ ਉਮਰਾਨੰਗਲ, ਵਰਿੰਦਰਜੀਤ ਸਿੰਘ ਥਿੰਦ ਸਮੇਤ ਚਾਰ ਪੁਲਸ ਅਧਿਕਾਰੀ ਸਸਪੈਂਡ ਵੀ ਕੀਤੇ ਗਏ ਸਨ। ਓਥੇ ਹੀ ਦੂਜੇ ਪਾਸੇ ਪੁਲਸ ਨੇ ਇਸ ਮਾਮਲੇ ਨੂੰ ਲੈਕੇ ਮੀਡੀਆ ਤੋਂ ਦੂਰੀ ਬਣਾਈ ਹੋਈ ਹੈ। ਪੁਲਸ ਦੀ ਇੱਕ ਵਿਸ਼ੇਸ਼ ਟੀਮ ਗੁਰਦੀਪ ਸਿੰਘ ਰਾਣੋ ਤੋਂ ਪੁੱਛਗਿੱਛ ਕਰ ਰਹੀ ਹੈ।