ਪੀਏਯੂ ਦੇ ਵੀਸੀ ਨਿਯੁਕਤੀ ਮਾਮਲੇ ਵਿਚ ਨਵੇਂ ਵਿਵਾਦ ਨਾਲ ਫਿਰ ਤੋਂ ਯੂ ਟਰਨ ਲਿਆ ਹੈ। ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਵਿਚ ਲੈਟਰ ਵਿਵਾਦ ਸ਼ੁਰੂ ਹੋ ਗਿਆ ਹੈ। ਭਗਵੰਤ ਮਾਨ ਨੇ ਆਪਣੇ ਟਵਿੱਟਰ ਹੈਂਡਲ ਤੋਂ ਗਵਰਨਰ ਨੂੰ ਲਿਖੇ ਜਿਸ ਲੈਟਰ ਨੂੰ ਪੋਸਟ ਕੀਤਾ, ਉਹ ਪੰਜਾਬੀ ਭਾਸ਼ਾ ਵਿਚ ਹੈ ਜਦੋਂ ਕਿ ਪੰਜਾਬ ਰਾਜ ਭਵਨ ਨੂੰ ਜੋ ਲੈਟਰ ਮਿਲਿਆ ਹੈ, ਉਹ ਅੰਗਰੇਜ਼ੀ ਵਿਚ ਹੈ। ਇਸੇ ਕਾਰਨ ਹੁਣ ਗਵਰਨਰ ਨੇ ਸੀਐੱਮ ਮਾਨ ਨੂੰ ਪੁੱਛਿਆ ਹੈ ਕਿ ਕਿਹੜਾ ਲੈਟਰ ਸਹੀ ਹੈ ਅੰਗਰੇਜ਼ੀ ਵਾਲਾ ਜਾਂ ਪੰਜਾਬੀ ਵਾਲਾ।
CM ਮਾਨ ਨੇ ਗਵਰਨਰ ਨੂੰ ਪੰਜਾਬੀ ਵਿਚ ਲਿਖੇ ਲੈਟਰ ਵਿਚ ਸਰਕਾਰ ਦੇ ਕੰਮਕਾਜ ਵਿਚ ਦਖਲ ਨਾ ਦੇਣ ਨੂੰ ਕਿਹਾ ਹੈ। ਤੇ ਨਾਲ ਹੀ ਵੀਸੀ ਦੀ ਨਿਯੁਕਤੀ ਵੀ ਕਾਨੂੰਨ ਅਨੁਸਾਰ ਕੀਤੇ ਜਾਣ ਦੀ ਗੱਲ ਕਹੀ ਹੈ ਪਰ ਪੰਜਾਬ ਰਾਜ ਭਵਨ ਨੂੰ ਮਿਲੇ ਅੰਗਰੇਜ਼ੀ ਦੇ ਲੈਟਰ ਵਿਚ ਮੁੱਖ ਮੰਤਰੀ ਮਾਨ ਨੇ ਰਿਕਵੈਸਟ ਮੋਡ ਵਿਚ ਸਨਮਾਨਯੋਗ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਹੈ। ਇਸ ਵਿਚ ਉਨ੍ਹਾਂ ਨੇ ਰਾਜਪਾਲ ਤੋਂ ਸਿਰਫ ਆਪਣੇ ਫੈਸਲੇ ‘ਤੇ ਦੁਬਾਰਾ ਵਿਚਾਰ ਕਰਨ ਦੀ ਅਪੀਲ ਕੀਤੀ ਹੈ।
ਅੰਗਰੇਜ਼ੀ ਵਿਚ ਲਿਖੇ ਲੈਟਰ ਵਿਚ ਮੁੱਖ ਮੰਤਰੀ ਮਾਨ ਨੇ ਮੰਨਿਆ ਹੈ ਕਿ ਜੇਕਰ ਵੀਸੀ ਦੀ ਪੋਸਟ 2 ਮਹੀਨੇ ਤੱਕ ਖਾਲੀ ਰਹਿੰਦੀ ਹੈ ਤਾਂ ਸੈਕਸ਼ਨ-15 ਤਹਿਤ ਵੀਸੀ ਦੀ ਨਿਯੁਕਤੀ ਲਈਚਾਂਸਲ ਦੀ ਮਨਜ਼ੂਰੀ ਲੈਣੀ ਹੁੰਦੀ ਹੈ। ਵੀਸੀ ਦੀ ਨਿਯੁਕਤੀ ਦਾ ਪ੍ਰਾਸੈਸ ਪੂਰਾ ਕਰਨ ਸਣੇ ਇਕ ਵਾਰ ਫਿਰ ਡਾ. ਸਤਬੀਰ ਸਿੰਘ ਗੋਸਲ ਨੂੰ ਵਿਦਵਾਨ ਦੱਸਿਆ ਗਿਆ ਹੈ। ਸੀਐੱਮ ਮਾਨ ਨੇ ਆਖਿਰ ਵਿਚ ਰਾਜਪਾਲ ਨੂੰ ਕਿਸੇ ਨੂੰ ਵੀਸੀ ਦੀ ਨਿਯੁਕਤੀ ਤੋਂ ਹਟਾਉਣ ਦੇ ਆਪਣੇ ਫੈਸਲੇ ‘ਤੇ ਦੁਬਾਰਾ ਵਿਚਾਰ ਕਰਨ ਦੀ ਅਪੀਲ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
CM ਮਾਨ ਨੇ ਗਵਰਨਰ ਨੂੰ ਲਿਖੇ ਪੰਜਾਬੀ ਭਾਸ਼ਾ ਦੇ ਜਿਸ ਲੈਟਰ ਨੂੰ ਟਵੀਟ ਕੀਤਾ ਹੈ, ਉਹ ਸਿਰਫ ਇਕ ਪੇਜ ਦਾ ਹੈ ਜਦੋਂ ਕਿ ਪੰਜਾਬ ਗਵਰਨਰ ਨੂੰ ਰਿਸੀਵ ਹੋਇਆ ਅੰਗਰੇਜ਼ੀ ਦਾ ਰਿਕਵੈਸਟ ਲੈਟਰ 5 ਪੇਜਾਂ ਦਾ ਹੈ। ਇਸੇ ਦੁਵਿਧਾ ਕਾਰਨ ਗਵਰਨਰ ਨੇ ਪੁੱਛਿਆ ਹੈ ਕਿ ਕਿਹੜਾ ਲੈਟਰ ਸਹੀ ਹੈ।