ਸੁਨਾਮ ਊਧਮ ਸਿੰਘ ਵਾਲਾ : ਨੇੜਲੇ ਪਿੰਡ ਬਖਸ਼ੀਵਾਲਾ ਵਿਖੇ ਪੰਜ ਛੇ ਸਾਲ ਪਹਿਲਾਂ ਮੱਖਣ ਸਿੰਘ ਨੂੰ ਉਸ ਦੇ ਪਰਿਵਾਰ ਵੱਲੋਂ ਬਹੁਤ ਕੁਝ ਵੇਚ ਕੇ ਬਾਹਰਲੇ ਦੇਸ਼ ਸਾਈਪ੍ਰਸ ਭੇਜਿਆ ਗਿਆ ਸੀ ਤਾਂ ਕਿ ਪਰਿਵਾਰ ਦੀ ਗ਼ਰੀਬੀ ਖ਼ਤਮ ਕਰ ਸਕੇ ਪਰ ਜਦੋਂ ਉਥੇ ਉਸ ਦੀ ਮੌਤ ਦਾ ਸੁਨੇਹਾ ਆਇਆ ਤਾਂ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋ ਚੁੱਕਿਆ ਸੀ ।
ਮ੍ਰਿਤਕ ਮੱਖਣ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੰਜ ਛੇ ਸਾਲ ਪਹਿਲਾਂ ਉਨ੍ਹਾਂ ਨੇ ਆਪਣਾ ਘਰ ਵੇਚ ਕੇ ਮੱਖਣ ਸਿੰਘ ਨੂੰ ਬਾਹਰ ਦੇਸ਼ ਭੇਜਿਆ ਸੀ ਪਰ ਜਦੋਂ ਅੱਜ ਉਸ ਦੀ ਮੌਤ ਦਾ ਸੁਨੇਹਾ ਦਿੱਤਾ ਤਾਂ ਉਨ੍ਹਾਂ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਅੱਜ ਉਹ ਇੱਕ ਕਿਰਾਏ ਦੇ ਮਕਾਨ ‘ਤੇ ਬੈਠੇ ਹਨ ਅਤੇ ਉਹ ਖੁਦ ਦਿਹਾੜੀ ਕਰਦੇ ਹਨ ਉਸ ਦੇ ਦੂਜੇ ਬੇਟੇ ਦੀ ਵੀ ਹਾਲਤ ਠੀਕ ਨਹੀਂ ਉਹ ਕੰਮਕਾਰ ਨਹੀਂ ਕਰ ਸਕਦਾ ਉਹ ਵੀ ਘਰ ਬੈਠਾ ਹੈ। ਉਨ੍ਹਾਂ ਕੋਲੋਂ ਅੱਜ ਕੁਝ ਵੀ ਨਹੀਂ ਹੈ ਉਹ ਸਰਕਾਰ ਤੋਂ ਮੱਖਣ ਦੀ ਲਾਸ਼ ਪਿੰਡ ਵਿੱਚ ਲਿਆ ਕੇ ਉਸ ਦਾ ਅੰਤਿਮ ਸੰਸਕਾਰ ਕਰਨ ਲਈ ਬੇਨਤੀ ਕਰਦੇ ਹਨ।
ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਵੱਲੋਂ ਗਵਰਨਰ ਦੇ ਨਾਂ ਲਿਖੇ ਦੋ ਪੱਤਰਾਂ ਤੋਂ ਵਿਵਾਦ, ਰਾਜਪਾਲ ਨੇ ਪੁੱਛਿਆ ਕਿਹੜਾ ਸਹੀ?
ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਪਰਿਵਾਰ ਦੀ ਹਾਲਤ ਕਾਫੀ ਖਰਾਬ ਹੈ ਅੱਜ ਸਰਕਾਰਾਂ ਨੂੰ ਅੱਗੇ ਆ ਕੇ ਇਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਉਥੇ ਇਸ ਦੀ ਜਾਂਚ ਕਰ ਲਾਸ਼ ਨੂੰ ਪਿੰਡ ਵਿਚ ਲਿਆਉਣ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ ਤਾਂ ਕਿ ਉਸ ਦੇ ਬੁੱਢੇ ਮਾਂ ਬਾਪ ਉਸ ਦਾ ਅੰਤਿਮ ਸੰਸਕਾਰ ਕਰ ਸਕਣ।
ਵੀਡੀਓ ਲਈ ਕਲਿੱਕ ਕਰੋ -: