ਲੁਧਿਆਣਾ ਵਿਚ 6 ਸਾਲ ਦੀ ਬੱਚੀ ਦੀ ਅੱਖ ਵਿਚ ਉਸ ਦੀ ਸਹਿਪਾਠੀ ਨੇ ਪੈਂਸਿਲ ਮਾਰ ਦਿੱਤੀ। ਬੱਚੀ ਸਕੂਲ ਵਿਚ ਹੀ ਦਰਦ ਨਾਲ ਤੜਫਦੀ ਰਹੀ ਪਰ ਅਧਿਆਪਕ ਉਸ ਨੂੰ ਹਸਪਤਾਲ ਨਹੀਂ ਲੈ ਕੇ ਗਏ। ਸਗੋਂ ਉਨ੍ਹਾਂ ਨੇ ਪਰਿਵਾਰ ਵਾਲਿਆਂ ਨੂੰ ਫੋਨ ਕਰਕੇ ਕਿਹਾ ਕਿ ਬੱਚੀ ਦੀ ਅੱਖ ਵਿਚ ਉਂਗਲ ਵੱਜ ਗਈ ਹੈ, ਉਸ ਨੂੰ ਲੈ ਜਾਓ। ਘਰ ਪਹੁੰਚਦੇ ਹੀ ਬੱਚੀ ਸੌਂ ਗਈ।
ਦੁਪਹਿਰ ਜਦੋਂ ਲਗਭਗ 1.30 ਵਜੇ ਬੱਚੀ ਜਾਗੀ ਤਾਂ ਉਸ ਨੇ ਪਰਿਵਾਰ ਵਾਲਿਆਂ ਨੂੰ ਕਿਹਾ ਕਿ ਉਸ ਨੂੰ ਕੁਝ ਦਿਖਾਈ ਨਹੀਂ ਦੇ ਰਿਹਾ। ਡਾਕਟਰ ਨੂੰ ਚੈੱਕ ਕਰਵਾਇਆ ਤਾਂ ਪਤਾ ਲੱਗਾ ਕਿ ਬੱਚੀ ਦੀ ਅੱਖ ਦੀ ਪੁਤਲੀ ਫਟ ਗਈ ਹੈ ਤੇ ਰੌਸ਼ਨੀ ਚਲੀ ਗਈ ਹੈ।
ਇਸ ਤੋਂ ਬਾਅਦ ਪਰਿਵਾਰ ਵਾਲੇ ਸਕੂਲ ਪਹੁੰਚੇ। ਪਰਿਵਾਰ ਨੇ ਦੋਸ਼ ਲਗਾਇਆ ਕਿ ਸਕੂਲ ਪ੍ਰਬੰਧਕ ਨੇ ਪਹਿਲਾਂ ਤਾਂ ਸਕੂਲ ਨਹੀਂ ਆਉਣ ਦਿੱਤਾ ਤੇ ਇਕੱਲੇ ਪਿਤਾ ਨੂੰ ਬੁਲਾਇਆ। ਇਸ ਦੇ ਬਾਅਦ ਪਰਿਵਾਲ ਵਾਲੇ ਧਰਨੇ ‘ਤੇ ਬੈਠ ਗਏ। ਐੱਸਪੀ ਅਸ਼ੋਕ ਕੁਮਾਰ ਮੌਕੇ ‘ਤੇ ਪਹੁੰਚੇ ਤੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਪੁਲਿਸ ਤੋਂ ਕਾਰਵਾਈ ਦੀ ਮੰਗ ਕੀਤੀ ਤੇ ਕਿਹਾ ਕਿ 24 ਘੰਟੇ ਵਿਚ ਸਕੂਲ ਪ੍ਰਬੰਧਕ ਖਿਲਾਫ ਕਾਰਵਾਈ ਨਾ ਹੋਈ ਤਾਂ ਫਿਰ ਧਰਨਾ ਲਗਾਇਆ ਜਾਵੇਗਾ।
ਸਮਾਜ ਸੇਵੀ ਰਾਹੁਲ ਮਲਹੋਤਰਾ ਨੇ ਦੱਸਿਾ ਕਿ ਉਸ ਦੇ ਸਾਥੀ ਸ਼ਰਦ ਸੂਦ ਦੀ 6 ਸਾਲ ਦੀ ਬੱਚੀ ਸ਼ਨਾਇਆ ਪਹਿਲੀ ਜਮਾਤ ਵਿਚ ਪੜ੍ਹਦੀ ਹੈ। ਕਲਾਸਰੂਮ ਵਿਚ ਸਹਿਪਾਠੀ ਨਾਲ ਉਸ ਦਾ ਝਗੜਾ ਹੋ ਗਿਆ ਤੇ ਬੱਚੇ ਨੇ ਸ਼ਨਾਇਆ ਦੀ ਅੱਖ ਵਿਚ ਪੈਂਸਿਲ ਮਾਰ ਦਿੱਤੀ। ਰੋਂਦੇ ਹੋਏ ਸ਼ਨਾਇਆ ਨੇ ਸਾਰੀ ਗੱਲ ਅਧਿਆਪਕ ਨੂੰ ਦੱਸੀ ਤਾਂ ਹਸਪਤਾਲ ਲਿਜਾਣ ਦੀ ਬਜਾਏ ਪਰਿਵਾਰ ਨੂੰ ਫੋਨ ਕਰ ਦਿੱਤਾ ਤੇ ਕਿਹਾ ਕਿ ਸਕੂਲ ਵਿਚ ਉਸ ਦੀ ਅੱਖਾਂ ਵਿਚ ਹੱਥ ਲੱਗ ਗਿਆ ਹੈ, ਬੱਚੀ ਰੋ ਰਹੀ ਹੈ ਤੇ ਉਸ ਨੂੰ ਲਿਜਾਇਆ ਜਾਵੇ। ਇਸ ਦੇ ਬਾਅਦ ਬੱਚੀ ਨੂੰ ਪਰਿਵਾਰ ਵਾਲੇ ਲੈ ਆਏ ਤੇ ਘਰ ਆਉਂਦੇ ਹੀ ਬੱਚੀ ਸੌਂ ਗਈ।
ਰਾਹੁਲ ਨੇ ਦੋਸ਼ ਲਗਾਇਆ ਕਿ ਟੀਚਰ ਨੇ ਉਨ੍ਹਾਂ ਨੂੰ ਸੱਚ ਦੱਸਣ ਦੀ ਬਜਾਏ ਝੂਠ ਬੋਲਿਆ ਤੇ ਬੱਚੀ ਨੂੰ ਡਰਾਇਆ ਕਿ ਉਹ ਕਿਸੇ ਨੂੰ ਕੁਝ ਨਾ ਦੱਸੇ। ਰਾਹੁਲ ਨੇ ਕਿਹਾ ਕਿ ਵੀਰਵਾਰ ਨੂੰ ਉਹ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਸਕੂਲ ਨਾਲ ਗੱਲਬਾਤ ਕਰਨ ਗਏ ਤਾਂ ਪਹਿਲਾਂ ਉਨ੍ਹਾਂ ਨੂੰ ਅੰਦਰ ਹੀ ਨਹੀਂ ਜਾਣ ਦਿੱਤਾ। ਫਿਰ ਬੱਚੀ ਦੇ ਪਿਤਾ ਨੂੰ ਇਕੱਲੇ ਅੰਦਰ ਬੁਲਾਇਆ।
ਰਾਹੁਲ ਨੇ ਕਿਹਾ ਕਿ ਉਹ ਇਸ ਮੁੱਦੇ ‘ਤੇ ਧਰਨੇ ‘ਤੇ ਬੈਠੇ ਹਨ ਕਿ ਪਰਿਵਾਰ ਨਾਲ ਝੂਠ ਬੋਲਣ ਵਾਲੇ ਅਧਿਆਪਕ ਖਿਲਾਫ ਕਾਰਵਾਈ ਕੀਤੀ ਜਾਵੇ। ਰਾਹੁਲ ਨੇ ਦੱਸਿਆ ਕਿ ਏਸੀਪੀ ਅਸ਼ੋਕ ਕੁਮਾਰ ਨੇ ਮੌਕੇ ‘ਤੇ ਪਹੁੰਚ ਕੇ ਪੁਲਿਸ ਕਮਿਸ਼ਨਰ ਨੂੰ ਸੁਨੇਹਾ ਭੇਜਿਆ ਅਤੇ ਪਰਿਵਾਰ ਨੂੰ ਕਾਰਵਾਈ ਦਾ ਭਰੋਸਾ ਦਿੱਤਾ। ਰਾਹੁਲ ਨੇ ਕਿਹਾ ਕਿ ਜੇਕਰ ਪੁਲਿਸ ਨੇ ਸਕੂਲ ਮੈਨੇਜਮੈਂਟ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਤਾਂ ਸ਼ੁੱਕਰਵਾਰ ਨੂੰ ਫਿਰ ਤੋਂ ਸਕੂਲ ਦੇ ਬਾਹਰ ਧਰਨਾ ਦਿੱਤਾ ਜਾਵੇਗਾ। ਅੱਗੇ ਦੀ ਜ਼ਿੰਮੇਵਾਰੀ ਸਕੂਲ ਪ੍ਰਬੰਧਕ ਅਤੇ ਪੁਲਿਸ ਦੀ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: