ਪੰਜਾਬ ਸਰਕਾਰ ਤੇ ਗਵਰਨਰ ਵਿਚ ਖਿਚੋਤਾਣ ਵਿਚ ਹੁਣ ਆਪ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਵੀ ਆ ਚੁੱਕੇ ਹਨ। ਨਾਭਾ ਤੋਂ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਗਵਰਨਰ ਖਿਲਾਫ ਇਤਰਾਜ਼ਯੋਗ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਜਪਾਲ ਸਿਰਫ ਉਹੀ ਬੋਲਦੇ ਹਨ ਜੋ ਉਨ੍ਹਾਂ ਨੂੰ ਹੁਕਮ ਦਿੱਤਾ ਜਾਂਦਾ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਕੋਲ ਥੋੜ੍ਹਾ ਹੀ ਸਮਾਂ ਬਚਿਆ ਹੈ ਜਿਨ੍ਹਾਂ ਨੂੰ ਕੁਝ ਨਹੀਂ ਮਿਲਦਾ, ਉਨ੍ਹਾਂ ਨੂੰ ਗਵਰਨਰ ਬਣਾ ਦਿੱਤਾ ਜਾਂਦਾ ਹੈ।
ਦੇਵ ਮਾਨ ਨੇ ਕਿਹਾ ਕਿ ਕਾਨੂੰਨ ਮੁਤਾਬਕ ਗਵਰਨਰ ਨੂੰ ਬੋਲਣ ਦਾ ਕੋਈ ਅਧਿਕਾਰ ਨਹੀਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਰਾ ਕੁਝ ਕਾਨੂੰਨ ਮੁਤਾਬਕ ਕਰ ਰਹੇ ਹਨ। ਇਥੋਂ ਤੱਕ ਕਿ ਦੇਵ ਮਾਨ ਇਹ ਕਹਿਣ ਤੋਂ ਵੀ ਨਹੀਂ ਰੁਕੇ ਕਿ ਰਾਜਪਾਲ ਚਾਹੁਣ ਤਾਂ ਨਾਭਾ ਚੋਣ ਖੇਤਰ ਤੋਂ ਚੋਣ ਲੜ ਲੈਣ। ਫਿਰ ਵੀ ਉਹ ਰਾਜਪਾਲ ਦਾ ਸਨਮਾਨ ਕਰਦੇ ਹਨ।
ਲੈਟਰ ਵਿਵਾਦ ‘ਤੇ ਵਿਧਾਇਕ ਦੇਵ ਮਾਨ ਨੇ ਕਿਹਾ ਕਿ ਅਸੀਂ ਰਾਜਪਾਲ ਨੂੰ ਪੰਜਾਬੀ ਤੇ ਅੰਗਰੇਜ਼ੀ ਵਿਚ 2 ਲੈਟਰ ਭੇਜੇ ਹਨ, ਉਹ ਜੋ ਪੜ੍ਹਨਾ ਚਾਹੁੰਦੇ ਹਨ, ਪੜ੍ਹ ਲੈਣ। ਦੇਵ ਮਾਨ ਨੇ ਕਿਹਾ ਕਿ ਇੰਨੇ ਵੱਡੇ ਅਹੁਦੇ ‘ਤੇ ਬੈਠ ਕੇ ਇਸ ਤਰ੍ਹਾਂ ਸਰਕਾਰ ਦੇ ਕੰਮਕਾਜ ਨੂੰ ਪ੍ਰਭਾਵਿਤ ਕਰਨਾ ਰਾਜਪਾਲ ਲਈ ਠੀਕ ਨਹੀਂ ਹੈ।
ਬੀਤੀ 21 ਅਕਤੂਬਰ ਦੀ ਰਾਤ ਮਾਮਲੇ ਵਿਚ ਰਾਜਪਾਲ ਪੁਰੋਹਿਤ ਨੂੰ ਵੀ ਪ੍ਰੈੱਸ ਕਾਨਫਰੰਸ ਕਰਨ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਪੰਜਾਬ ਸਰਕਾਰ ਨੂੰ ਨਿਯਮਾਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਯੂਨੀਵਰਸਿਟੀ ਦੇ ਮਾਮਲੇ ਵਿਚ ਉਹ ਨਹੀਂ ਸਗੋਂ ਸੂਬਾ ਸਰਕਾਰ ਦਖਲਅੰਦਾਜ਼ੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਗਵਰਨਰ ਨਾਲ ਯੂਨੀਵਰਸਿਟੀ ਦੇ ਚਾਂਸਲਰ ਹਨ ਤੇ ਬੋਰਡ ਦਾ ਚੇਅਰਮੈਨ ਚਾਂਸਲਰ ਹੁੰਦਾ ਹੈ। ਅਜਿਹੇ ਵਿਚ ਵੀਸੀ ਦੀ ਨਿਯੁਕਤੀ ਵੀ ਚਾਂਸਲਰ ਨੂੰ ਦੱਸ ਕੇ ਕਰਨਾ ਜ਼ਰੂਰੀ ਹੁੰਦਾ ਹੈ।
ਰਾਜਪਾਲ ਨੇ ਕਿਹਾ ਸੀ ਕਿ ਉਹ 4 ਸਾਲ ਤੱਕ ਤਮਿਲਨਾਡੂ ਦੇ ਰਾਜਪਾਲ ਰਹੇ। ਉਥੇ 20 ਯੂਨੀਵਰਸਿਟੀਆਂ ਹਨ ਤੇ ਉਥੇ ਵੀਸੀ ਦੀ ਸੀਟ 40-45 ਕਰੋੜ ਰੁਪਏ ਵਿਚ ਵਿਕਦੀ ਸੀ। ਗਵਰਨਰ ਨੇ ਕਿਹਾ ਕਿ ਮੈੰ ਉਥੇ ਸਾਰਾ ਕੁਝ ਠੀਕ ਕੀਤਾ ਤੇ ਆਪਣੇ ਕਾਰਜਕਾਲ ਦੌਰਾਨ 27 ਵੀਸੀ ਨਿਯੁਕਤ ਕੀਤੇ। ਜੇਕਰ ਪੰਜਾਬ ਸਰਕਾਰ ਵੀਸੀ ਨੂੰ ਹਟਾਉਂਦੀ ਹੈ ਤਾਂ ਉਹ ਕਾਨੂੰਨੀ ਰਾਏ ਲੈਣਗੇ।
ਪੰਜਾਬ ਵਿਚ ਲਿਖੇ ਲੈਟਰ ਵਿਚ ਰਾਜਪਾਲ ਨੂੰ ਸਰਕਾਰ ਦੇ ਕੰਮਕਾਜ ਵਿਚ ਦਖਲ ਨਾ ਦੇਣ ਨੂੰ ਕਿਹਾ ਗਿਆ ਸੀ ਜਦੋਂ ਕਿ ਅੰਗਰੇਜ਼ੀ ਦੇ ਲੈਟਰ ਵਿਚ ਉਨ੍ਹਾਂ ਨੇ ਵੀਸੀ ਦੇ ਫੈਸਲੇ ‘ਤੇ ਦੁਬਾਰਾ ਵਿਚਾਰ ਕਰਨ ਦੀ ਅਪੀਲ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: