ਜਲੰਧਰ ਸ਼ਹਿਰ ‘ਚ ਦੇਰ ਰਾਤ ਅੱਗ ਤੋਂ ਟੈਂਟ ਹਾਊਸ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਹ ਹਾਦਸਾ ਸ਼ਹਿਰ ਦੇ ਵਿਚ ਜੋਤੀ ਚੌਕ ਕੋਲ ਹੋਇਆ। ਇਥੇ ਦੋ ਟੈਂਟ ਹਾਊਸ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਦਾ ਸਹੀ ਕਾਰਨ ਤਾਂ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਰਣਜੀਤ ਟੈਂਟ ਹਾਊਸ ਤੇ ਫੈਂਸੀ ਟੈਂਟ ਹਾਊਸ ਵਿਚ ਲੱਗੀ ਅੱਗ ਇੰਨੀ ਭਿਆਨਕ ਸੀ ਕਿ ਮੌਕੇ ‘ਤੇ ਅੱਗ ਬੁਝਾਉਣ ਲਈ 6 ਗੱਡੀਆਂ ਲਗਾਈਆਂ ਗਈਆਂ ਸਨ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਪੁਲਿਸ ਤੇ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ‘ਤੇ ਪਹੁੰਚੇ ਹੋਏ ਸਨ। ਅੱਗ ਦੀ ਖਬਰ ਮਿਲਦੇ ਹੀ ਮੌਕੇ ‘ਤੇ ਲੋਕਾਂ ਦੀ ਭਾਰੀ ਭੀੜ ਵੀ ਇਕੱਠੀ ਹੋ ਗਈ ਜਿਨ੍ਹਾਂ ਨੂੰ ਉਥੋਂ ਹਟਾਉਣ ਲਈ ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚਾਉਣ ਲਈ ਪੁਲਿਸ ਨੂੰ ਕਾਫੀ ਮਿਹਨਤ ਕਰਨੀ ਪਈ।
ਜੋਤੀ ਚੌਕ ਵਿਚ ਗੁਜਰਾਂਵਾਲਾ ਜਵੈਲਰਸ ਦੇ ਨੇੜੇ ਰਣਜੀਤ ਟੈਂਟ ਹਾਊਸ ਦੀ ਬੈਕ ਸਾਈਡ ਜੋ ਕਿ ਖੁੱਲ੍ਹੀਹੈ ਉਥੋਂ ਲੋਕਾਂ ਨੇ ਅੱਗ ਦੀਆਂ ਲਪਟਾਂ ਨਿਕਲਦੀਆਂ ਹੋਈਆਂ ਦੇਖੀਆਂ ਤਾਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਜਦੋਂ ਤੱਕ ਪੁਲਿਸ ਤੇ ਫਾਇਰ ਬ੍ਰਿਗੇਡ ਮੌਕੇ ‘ਤੇ ਪਹੁੰਚੀ ਤਾਂ ਅੱਗ ਨੇ ਭਿਆਨਕ ਰੂਪ ਧਾਰ ਲਿਆ ਸੀ। ਫਾਇਰ ਕਰਮਚਾਰੀਆਂ ਨੇ ਦੁਕਾਨਾਂ ਦੇ ਤਾਲੇ ਤੋੜ ਕੇ ਅੱਗ ‘ਤੇ ਕਾਬੂ ਪਾਇਆ।
ਸ਼ਟਰ ਚੁੱਕ ਕੇ ਦੇਖਿਆ ਤਾਂ ਅੱਗ ਅੱਗੇ ਤੱਕ ਪਹੁੰਚ ਚੁੱਕੀ ਸੀ ਜਿਸ ‘ਤੇ ਫਾਇਰ ਮੁਲਾਜ਼ਮਾਂ ਨੇ ਪਾਣੀ ਦੀਆਂ ਬੌਛਾਰਾਂ ਨਾਲ ਸ਼ਾਂਤ ਕੀਤਾ। ਫਾਇਰ ਮੁਲਾਜ਼ਮਾਂ ਨੂੰ ਅੱਗ ਬੁਝਾਉਣ ਲਈ ਦੁਕਾਨਾਂ ਦੇ ਉਪਰਤੋਂ ਲੰਘਦੀਆਂ ਹਾਈਪਰਟੈਨਸ਼ਨ ਤਾਰਾਂ ਕਾਰਨ ਵੀ ਪ੍ਰੇਸ਼ਾਨੀ ਚੁੱਕਣੀ ਪਈ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਟੈਂਟ ਹਾਊਸ ਦੇ ਮਾਲਕ ਵੀ ਰਾਤ ਨੂੰ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਦੁਕਾਨ ਦੇ ਪਿੱਛੇ ਟੀਨ ਦੀ ਸ਼ੈੱਡ ਪਾ ਕੇ ਉਥੇ ਸਾਮਾਨ ਰੱਖਿਆ ਹੋਇਆ ਸੀ। ਉਨ੍ਹਾਂ ਦੀਆਂ ਗੱਡੀਆਂ ਵੀ ਅੰਦਰ ਖੜ੍ਹੀਆਂ ਹੋਈਆਂ ਹਨ। ਉਹ ਵੀ ਅੱਗ ਦੀ ਲਪੇਟ ਵਿਚ ਆ ਗਈਆਂ। ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਅੱਗ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।