ਦੀਵਾਲੀ ‘ਤੇ ਸਿਰਫ ਦੀਵਿਆਂ ਦੀ ਰੌਸ਼ਨੀ ਨਹੀਂ ਹੁੰਦੀ ਸਗੋਂ ਦਿਲਾਂ ਦੇ ਵਿਚ ਵੀ ਦੂਰੀਆਂ ਵੀ ਇਕੱਠੇ ਮਠਿਆਈ ਖਾ ਕੇ ਮਿਟ ਜਾਂਦੀਆਂ ਹਨ। ਇਹੀ ਦੂਰੀਆਂ ਅੱਜ ਬਰਡਰ ‘ਤੇ ਭਾਰਤ-ਪਾਕਿਸਤਾਨ ਦੇ ਸੁਰੱਖਿਆ ਬਲਾਂ ਵਿਚ ਵੀ ਮਿਟਦੀਆਂ ਦਿਖਾਈ ਦਿੱਤੀਆਂ। ਦੁਪਹਿਰ ਸਮੇਂ ਦੋਵੇਂ ਦੇਸ਼ਾਂ ਦੇ ਬਾਰਡਰ ਖੁੱਲ੍ਹੇ। ਬਾਰਡਰ ਸਕਿਓਰਿਟੀ ਫੋਰਸ ਦੇ ਜਵਾਨ ਤੇ ਅਧਿਕਾਰੀ ਤੇ ਪਾਕ ਰੇਂਜਰਸ ਦੇ ਅਧਿਕਾਰੀ ਜ਼ੀਰੋ ਲਾਈਨ ‘ਤੇ ਇਕੱਠੇ ਹੋਏ ਤੇ ਸ਼ੁਭਕਾਮਨਾਵਾਂ ਦਿੱਤੀਆਂ।
ਬਾਰਡਰ ‘ਤੇ ਸਵੇਰੇ 11 ਵਜੇ ਦੋਵੇਂ ਦੇਸ਼ਾਂ ਦੇ ਜਵਾਨ ਜ਼ੀਰੋ ਲਾਈਨ ‘ਤੇ ਇਕੱਠੇ ਹੋਏ। ਬੀਐੱਸਐੱਫ ਕਮਾਂਡੈਂਟ ਜਸਬੀਰ ਸਿੰਘ ਤੇ ਉਸ ਦੇ ਸਨਾਲ ਹੋਰ ਅਧਿਕਾਰੀ ਤੇ ਜਵਾਨਾਂ ਨੇ ਪਾਕਿ ਰੇਂਜਰਸ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਪਾਕਿ ਰੇਂਜਰਸ ਨੇ ਵੀ ਇਸ ਦੇ ਬਾਅਦ ਬੀਐੱਸਐੱਫ ਅਧਿਕਾਰੀਆਂ ਤੇ ਜਵਾਨਾਂ ਨੂੰ ਮਠਿਆਈ ਦੇ ਕੇ ਧੰਨਵਾਦ ਕਿਹਾ ਹੈ। ਬੀਐੱਸਐੱਫ ਅਧਿਕਾਰੀ ਜਸਬੀਰ ਸਿੰਘ ਦਾ ਕਹਿਣਾ ਹੈ ਕਿ BSF ‘ਤੇ ਸ਼ਾਂਤੀ ਬਣਾਏ ਰੱਖਣ ਲਈ ਪ੍ਰਤੀਬੱਧ ਹੈ ਜਿਥੇ ਉਨ੍ਹਾਂ ਵੱਲੋਂ ਮਠਿਆਈ ਵਜੋਂ ਖੁਸ਼ੀਆਂ ਪਾਕਿ ਰੇਂਜਰਸ ਨੂੰ ਦਿੱਤੀਆਂ ਗਈਆਂ।
ਇਹ ਵੀ ਪੜ੍ਹੋ : ਦੀਵਾਲੀ ਮੌਕੇ ਕਾਰਗਿਲ ‘ਚ ਦੇਸ਼ ਦੇ ਜਾਂਬਾਜਾਂ ਨੂੰ PM ਮੋਦੀ ਦਾ ਸੰਦੇਸ਼- ‘ਬਿਨਾਂ ਸ਼ਕਤੀ ਸ਼ਾਂਤੀ ਅਸੰਭਵ’
14 ਫਰਵਰੀ 2019 ਨੂੰ ਹੋਏ ਪੁਲਵਾਮਾ ਹਮਲੇ ਦੇ ਬਾਅਦ ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ ਵਿਚ ਕੜਵਾਹਟ ਆ ਗਈ ਸੀ। ਕਈ ਸਾਲਾਂ ਤੋਂ ਚੱਲਿਆ ਆ ਰਿਹਾ ਸਵੀਟ ਐਕਸਚੇਂਜ ਪ੍ਰੋਗਰਾਮ ਇਸ ਤਰੀਕ ਦੇ ਬਾਅਦ ਬੰਦ ਕਰ ਦਿੱਤਾ ਗਿਆ। ਕੋਰੋਨਾ ਕਾਲ ਸ਼ੁਰੂ ਹੋਇਆ ਤਾਂ ਬਾਰਡਰ ਪੂਰੀ ਤਰ੍ਹਾਂ ਤੋਂ ਸੀਲ ਕਰ ਦਿੱਤੇ ਗਏ ਪਰ ਬੀਤੇ ਸਾਲ 2021 ਤੋਂ ਦੋਵੇਂ ਦੇਸ਼ਾਂ ਵਿਚ ਫਿਰ ਕੜਵਾਹਟ ਨੂੰ ਦਰਕਿਨਾਰ ਕਰਦੇ ਹੋਏ ਸਵੀਟ ਐਕਸਚੇਂਜ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: