ਮੁੰਬਈ ‘ਚ ਇਕ ਬੰਦੇ ਨੂੰ ਫੋਨ ਰਿਪੇਅਰ ਕਰਵਾਉਣਾ ਮਹਿੰਗਾ ਪੈ ਗਿਆ। ਰਿਪੇਅਰ ਕਰਨ ਵਾਲੇ ਨੇ ਕਸਟਮਰ ਦਾ ਬੈਂਕਿੰਗ ਐਪ ਐਕਸੈੱਸ ਕਰ ਲਿਆ। ਇਸ ਮਗਰੋਂ ਉਸ ਦੀ FD (ਫਿਕਸ ਡਿਪਾਜ਼ਿਟ) ਤੋੜ ਕੇ 2.2 ਲੱਖ ਰੁਪਏ ਆਪਣੇ ਅਕਾਊਂਟ ਵਿੱਚ ਟਰਾਂਸਫਰ ਕਰ ਲਏ। ਘਟਨਾ ਸਾਕੀਨਾਕਾ ਵਾਸੀ ਪੰਕਜ ਕਦਮ ਨਾਲ ਵਾਪਰੀ। ਪੰਕਜ ਨੇ ਪੁਲਸ ਨੂੰ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਸਾਕੀਨਾਕਾ ਪੁਲਿਸ ਨੇ ਫੋਨ ਰਿਪੇਅਰ ਕਰਨ ਵਾਲੇ ਕਰਮਚਾਰੀ ਖਿਲਾਫ ਐੱਫ.ਆਈ.ਆਰ. ਦਰਜ ਕਰ ਲਈ ਹੈ।
ਕਦਮ ਨੇ ਪੁਲਿਸ ਨੂੰ ਦੱਸਿਆ ਕਿ 7 ਅਕਤੂਬਰ ਨੂੰ ਉਸ ਦੇ ਫੋਨ ਦੇ ਸਪੀਕਰ ‘ਚ ਖਰਾਬੀ ਆ ਗਈ ਸੀ। ਇਸ ਲਈ ਉਹ ਸਥਾਨਕ ਫ਼ੋਨ ਰਿਪੇਅਰ ਸਟੋਰ ‘ਤੇ ਗਿਆ। ਕਰਮਚਾਰੀ ਨੇ ਉਸ ਨੂੰ ਫੋਨ ‘ਚੋਂ ਆਪਣਾ ਸਿਮ ਕਾਰਡ ਕੱਢਣ ਤੋਂ ਮਨ੍ਹਾ ਕਰ ਦਿੱਤਾ। ਕਰਮਚਾਰੀ ਨੇ ਅਗਲੇ ਦਿਨ ਫੋਨ ਵਾਪਸ ਲੈਣ ਲਈ ਬੁਲਾਇਆ। 8 ਅਕਤੂਬਰ ਨੂੰ ਜਦੋਂ ਕਦਮ ਦੁਕਾਨ ‘ਤੇ ਗਿਆ ਤਾਂ ਉਹ ਬੰਦ ਸੀ। ਇਸ ਤੋਂ ਬਾਅਦ 9 ਅਤੇ 10 ਅਕਤੂਬਰ ਨੂੰ ਵੀ ਦੁਕਾਨ ਬੰਦ ਸੀ।
ਇਹ ਵੀ ਪੜ੍ਹੋ : Whatsapp Down : ਵ੍ਹਾਟਸਐਪ ਸਰਵਰ ਠੱਪ, ਮੈਸੇਜ ਭੇਜਣੇ ਹੋਏ ਮੁਸ਼ਕਲ, ਯੂਜ਼ਰਸ ਹੋਏ ਪ੍ਰੇਸ਼ਾਨ
ਕਦਮ 11 ਅਕਤੂਬਰ ਨੂੰ ਫਿਰ ਸਟੋਰ ਪਹੁੰਚਿਆ, ਪਰ ਉੱਥੇ ਇੱਕ ਹੋਰ ਵਰਕਰ ਮਿਲਿਆ। ਜਦੋਂ ਕਦਮ ਨੇ ਉਸ ਦਾ ਫੋਨ ਅਤੇ ਸਿਮ ਕਾਰਡ ਮੰਗਿਆ ਤਾਂ ਉਸ ਨੇ ਬਹਾਨਾ ਬਣਾ ਲਿਆ। ਗੜਬੜੀ ਦਾ ਸ਼ੱਕ ਹੋਣ ‘ਤੇ ਕਦਮ ਨੇ ਆਪਣੇ ਦੋਸਤ ਦੀ ਮਦਦ ਨਾਲ ਬੈਂਕਿੰਗ ਐਪ ਚੈੱਕ ਕੀਤਾ। ਉਦੋਂ ਉਸ ਨੂੰ ਧੋਖਾਧੜੀ ਦਾ ਪਤਾ ਲੱਗਾ। ਇਸ ਮਗਰੋਂ 14 ਅਕਤੂਬਰ ਨੂੰ ਕਦਮ ਨੇ ਸਾਕੀਨਾਕਾ ਪੁਲਿਸ ਵਿੱਚ FIR ਦਰਜ ਕੀਤੀ।
ਵੀਡੀਓ ਲਈ ਕਲਿੱਕ ਕਰੋ -: