ਜੇਕਰ ਤੁਸੀਂ ਵੀ ਗੂਲਰ ਪਲੇਅ ਸਟੋਰ ਨਵੀਂ ਐਪਸ ਡਾਊਨਲੋਡ ਕਰਨ ਵਾਲੇ ਹੋ ਤਾਂ ਇਹ ਖਬਰ ਪੜ੍ਹ ਲਓ। ਗੂਗਲ ਨੇ ਆਪਣੇ ਪਲੇਅ ਸਟੋਰ ਤੋਂ 16 ਐਪਸ ਨੂੰ ਹਟਾ ਦਿੱਤਾ ਹੈ। ਇਨ੍ਹਾਂ ਐਪਸ ਦੀ ਵਜ੍ਹਾ ਨਾਲ ਐਂਡ੍ਰਾਇਡ ਡਿਵਾਈਸ ‘ਤੇ ਤੇਜ਼ ਬੈਟਰੀ ਡ੍ਰੇਨ ਤੇ ਜ਼ਿਆਦਾ ਡਾਟਾ ਕੰਜ਼ਿਊਮ ਹੋ ਰਿਹਾ ਸੀ।
ਰਿਪੋਰਟ ਮੁਤਾਬਕ ਇਕ ਸਕਿਓਰਿਟੀ ਫਰਮ ਵੱਲੋਂ ਪਛਾਣੇ ਗਏ ਐਪਲੀਕੇਸ਼ਨਸ ਨੇ ਅਸਲ ਯੂਜਰਸ ਵਜੋਂ ਵਿਗਿਆਪਨਾਂ ‘ਤੇ ਕਲਿੱਕ ਕਰਨ ਲਈ ਬੈਕਗਰਾਊਂਡ ਵਿਚ ਵੈੱਬ ਪੇਜ ਖੋਲ੍ਹ ਕੇ ਕਥਿਤ ਤੌਰ ‘ਤੇ ਵਿਗਿਆਪਨ ਧੋਖਾਦੇਹੀ ਕੀਤੀ ਸੀ। ਪਲੇਅ ਸਟੋਰ ਤੋਂ ਹਟਾਏ ਗਏ ਐਪਸ ਦੇ ਕੁੱਲ 20 ਮਿਲੀਅਨ ਇੰਸਟਾਲੇਸ਼ਨ ਸਨ।
ਗੂਗਲ ਨੇ ਪਲੇਅ ਸਟੋਰ ਤੋਂ 16 ਐਪਸ ਹਟਾਏ ਹਨ। ਇਨ੍ਹਾਂ ਐਪਸ ਦਾ ਪਤਾ McAfee ਨੇ ਲਗਾਇਆ ਹੈ। ਹਟਾਏ ਗਏ ਐਪ ਯੂਟਿਲਿਟੀ ਐਪ ਦੀ ਕੈਟਾਗਰੀ ਵਿਚ ਆਉਂਦੇ ਹਨ। McAfee ਮੁਤਾਬਕ ਇਹ ਐਪ ਆਮ ਤੌਰ ‘ਤੇ ਬੇਸਿਕ ਕੰਮ ਕਰਦੀ ਹੈ ਜਿਵੇਂ ਕਿ ਯੂਜਰਸ ਨੂੰ ਕਿਊ ਆਰ ਕੋਡ ਨੂੰ ਸਕੈਨ ਕਰਨ ਅਤੇ ਲਿੰਕ ਕੀਤੀ ਗਈ ਵੈੱਬਸਾਈਟ ‘ਤੇ ਜਾਣ ਦੀ ਇਜਾਜ਼ਤ ਦੇਣਾ, ਡਿਵਾਈਸ ਦੀ ਟਾਰਚ ਆਨ ਕਰਨਾ ਕਰੰਸੀ ਕਨਵਰਟਰ ਜਾਂ ਕੈਲਕੁਲੇਟਰ ਆਦਿ। ਗੂਗਲ ਪਲੇਅ ਸਟੋਰ ਤੋਂ ਹਟਾਈਆਂ ਗਈਆਂ 16 ਐਪਸ ਦੀ ਸੂਚੀ ਇਸ ਤਰ੍ਹਾਂ ਹੈ :
High-Speed Camera
Smart Task Manager
Flashlight+
com.smh.memocalendar memocalendar
8K-Dictionary
BusanBus
Flashlight+
Quick Note
Currency Converter
Joycode
EzDica
Instagram Profile Downloader
Ez Notes
com.candlencom.flashlite
com.doubleline.calcul
com.dev.imagevault Flashlight+
ਜਦੋਂ ਇਨ੍ਹਾਂ ਐਪਸ ਨੂੰ ਲਾਂਚ ਕੀਤਾ ਗਿਆ ਤਾਂ McAfee ਨੇ ਦੇਖਿਆ ਸੀ ਕਿ ਉਹ ਸਵੈ-ਚਾਲਿਕ ਵਜੋਂ ਕੋਡ ਡਾਊਨਲੋਡ ਕਰਨਗੇ, ਯੂਜਰਸ ਨੂੰ ਸੂਚਿਤ ਕੀਤੇ ਬਿਨਾਂ ਵੈੱਬਸਾਈਟਾਂ ਤੱਕ ਪਹੁੰਚਣ ਲਈ ਸੂਚਨਾਵਾਂ ਪ੍ਰਾਪਤ ਕਰਨਗੇ ਤੇ ਲਿੰਕ ਤੇ ਵਿਗਿਆਪਨਾਂ ‘ਤੇ ਕਲਿੱਕ ਕਰਨਗੇ।
ਵੀਡੀਓ ਲਈ ਕਲਿੱਕ ਕਰੋ -: