ਬਠਿੰਡਾ ਨਾਲ ਲੱਗਦੇ ਹਰਿਆਣਾ ਬਾਰਡਰ ‘ਤੇ ਪੰਜਾਬ ਪੁਲਿਸ ਦੇ ਇੰਟਰਸਟੇਟ ਨਾਕੇ ‘ਤੇ ਪੁਲਿਸ ਨੇ ਬੀਤੀ ਰਾਤ ਨੂੰ ਤਿੰਨ ਲੋਕਾਂ ਨੂੰ 3 ਕਿਲੋ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ ਦੀ ਪਛਾਣ ਸਾਹਿਲ ਮੱਟੂ ਵਾਸੀ ਜੰਮੂ, ਅਸ਼ਵਨੀ ਵਾਸੀ ਹੁਸ਼ਿਆਰਪੁਰ, ਅਜੇਵੀਰ ਸਿੰਘ ਵਾਸੀ ਤਰਨਤਾਰਨ ਵਜੋਂ ਹੋਈ ਹੈ। ਤਿੰਨੋਂ ਦੋਸ਼ੀ ਸਕਾਰਪੀਓ ਗੱਡੀ ਵਿਚ ਸਵਾਰ ਸਨ। ਫੜੀ ਗਈ ਹੈਰੋਇਨ ਦੀ ਕੀਮਤ 15 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਸੂਤਰਾਂ ਮੁਤਾਬਕ ਥਾਣਾ ਸੰਗਤ ਪੁਲਿਸ ਵੱਲੋਂ ਸੋਮਵਾਰ ਨੂੰ ਦੀਵਾਲੀ ਮੌਕੇ ਜ਼ਿਲ੍ਹੇ ਦੇ ਨਾਲ ਲੱਗਦੇ ਹਰਿਆਣਾ ਬਾਰਡਰ ‘ਤੇ ਇੰਟਰਸਟੇਟ ਨਾਕਬਾੰਦੀ ਕੀਤੀ ਗਈ ਸੀ। ਦੇਰ ਰਾਤ ਨੂੰ ਹਰਿਆਣਾ ਵੱਲੋਂ ਸਕਾਰਪੀਓ ਗੱਡੀ ਪੰਜਾਬ ਵਿਚ ਦਾਖਲ ਹੋਈ ਤੇ ਉਸ ਨੂੰ ਨਾਕੇ ‘ਤੇ ਰੋਕਿਆ ਗਿਆ। ਜਦੋਂ ਪੁਲਿਸ ਨੇ ਗੱਡੀ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 3 ਕਿਲੋ ਹੈਰੋਇਨ ਬਰਾਮਦ ਹੋਈ। ਮੌਕੇ ‘ਤੇ ਪਹੁੰਚੇ ਡੀਐੱਸਪੀ ਆਰ. ਨਰਿੰਦਰ ਦੀ ਅਗਵਾਈ ਵਿਚ ਪੁਲਿਸ ਨੇ ਹੈਰੋਇਨ ਨੂੰ ਕਬਜ਼ੇ ਵਿਚ ਤਿੰਨ ਦੋਸ਼ੀਆਂ ਸਾਹਿਲ ਮੱਟੂ, ਅਸ਼ਵਨੀ ਤੇ ਅਜੇਵੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ।
ਤਿੰਨਾਂ ਦੋਸ਼ੀਆਂ ਖਿਲਾਫ ਥਾਣਾ ਸੰਗਤ ਵਿਚ ਨਸ਼ਾ ਤਸਕਰੀ ਦਾ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਤਿੰਨੋਂ ਦੋਸ਼ੀਆਂ ਨੂੰ ਅੱਜ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰੇਗੀ। ਤਿੰਨੋਂ ਦੋਸ਼ੀ ਕਿਸੇ ਸਮੇਂ ਜੇਲ੍ਹ ਵਿਚ ਬੰਦ ਸਨ ਤੇ ਉਦੋਂ ਤੋਂ ਉਹ ਕਿਸੇ ਹੈਰੋਇਨ ਤਸਕਰ ਦੇ ਸੰਪਰਕ ਵਿਚ ਸਨ। ਦੋਸ਼ੀ ਵਿਦੇਸ਼ੀ ਤਸਕਰ ਦੇ ਸੰਪਰਕ ਵਿਚ ਸਨ, ਜਿਸ ਦੇ ਵਿਦੇਸ਼ੀ ਨੰਬਰ ਦੀ ਪੁਲਿਸ ਜਾਂਚ ਕਰ ਰਹੀ ਹੈ। ਦੋਸ਼ੀ ਆਪਣੇ ਵਿਦੇਸ਼ੀ ਤਸਕਰ ਦੇ ਕਹਿਣ ‘ਤੇ ਰਾਜਸਥਾਨ ਦੇ ਕਿਸੇ ਜ਼ਿਲ੍ਹੇ ਤੋਂ ਤਿੰਨ ਕਿਲੋ ਹੈਰੋਇਨ ਲੈ ਕੇ ਆਏ ਸਨ, ਵਿਦੇਸ਼ੀ ਤਸਕਰ ਨੇ ਉਨ੍ਹਾਂ ਨੂੰ ਡਲਿਵਰੀ ਦੀ ਲੋਕੇਸ਼ਨ ਪੰਜਾਬ ਵਿਚ ਦਾਖਲ ਹੋਣ ਦੇ ਬਾਅਦ ਦੇਣੀ ਸੀ ਪਰ ਦੋਸ਼ੀ ਪੰਜਾਬ ਵਿਚ ਦਾਖਲ ਹੁੰਦੇ ਹੀ ਪੁਲਿਸ ਨੇ ਫੜ ਲਏ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਪੁਲਿਸ ਗੱਡੀ ਦੇ ਨੰਬਰ ਦੀ ਵੀ ਜਾਂਚ ਕਰ ਰਹੀ ਹੈ ਕਿ ਦੋਸ਼ੀਆਂ ਵਲੋਂ ਜਿਸ ਸਕਾਰਪੀਓ ਗੱਡੀ ਦਾ ਇਸਤੇਮਾਲ ਕੀਤਾ ਗਿਆ, ਉਸ ਗੱਡੀ ‘ਤੇ ਲੱਗਾ ਰਜਿਸਟ੍ਰੇਸ਼ਨ ਨੰਬਰ ਅਸਲੀ ਹੈ ਜਾਂ ਫਰਜ਼ੀ ਹੈ। ਉਕਤ ਮਾਮਲੇ ਨੂੰ ਲੈ ਕੇ ਪੁਲਿਸ ਪੁੱਛਗਿਛ ਵਿਚ ਦੋਸ਼ੀ ਵੱਡੇ ਖੁਲਾਸੇ ਕਰ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: