ਇਕ ਸਮਾਂ ਸੀ ਕਿ ਲੋਕ ਆਫਲਾਈਨ ਤੋਂ ਜ਼ਿਆਦਾ ਆਨਲਾਈਨ ਸ਼ਾਪਿੰਗ ਵਿਚ ਸਹਿਜ ਮਹਿਸੂਸ ਕਰਨ ਲੱਗੇ ਸਨ ਪਰ ਹੁਣ ਆਨਲਾਈਨ ਸ਼ਾਪਿੰਗ ਦਾ ਤਜਰਬਾ ਹੌਲੀ-ਹੌਲੀ ਖਰਾਬ ਹੁੰਦਾ ਨਜ਼ਰ ਆ ਰਿਹਾ ਹੈ। ਇਸ ਨੂੰ ਸੁਧਾਰਨ ਲਈ ਈ-ਕਾਮਰਸ ਕੰਪਨੀਆਂ ਕੋਸ਼ਿਸ਼ਾਂ ਤਾਂ ਕਰ ਰਹੀਆਂ ਪਰ ਕੁਝ ਨਾ ਕੁਝ ਗਲਤੀ ਹੋ ਹੀ ਜਾਂਦੀ ਹੈ।
ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿਸ ਤਹਿਤ ਫਲਿਪਕਾਰਟ ਤੋਂ ਇਕ ਯੂਜ਼ਰ ਨੇ ਦੀਵਾਲੀ ਸੇਲ ‘ਚ ਲੈਪਟਾਪ ਖਰੀਦਿਆ ਹੈ ਪਰ ਫਲਿੱਪਕਾਰਟ ਨੇ ਉਸ ਨੂੰ ਵੱਡਾ ਜਿਹਾ ਪੱਥਰ ਤੇ ਕੁਝ ਇਲੈਕਟ੍ਰੋਨਿਕ ਪਾਰਟਸ ਡਲਿਵਰ ਕਰ ਦਿੱਤਾ। ਬੰਗਲੌਰ ਦੇ ਚਿਨਮਯਾ ਨਾਂ ਦੇ ਯੂਜ਼ਰ ਨੇ ਫਲਿੱਪਕਾਰਟ ਵਿਚ ਗੇਮਿੰਗ ਲੈਪਟਾਪ Asus TUF Gaming F15 ਆਰਡਰ ਕੀਤਾ ਜਿਸ ਦੀ ਕੀਮਤ 55,990 ਰੁਪਏ ਹੈ।
Asus TUF ਗੇਮਿੰਗ F15 ਨੂੰ 20 ਅਕਤੂਬਰ ਨੂੰ ਡਿਲੀਵਰ ਕੀਤਾ ਗਿਆ ਸੀ। ਨਿਰਾਸ਼ਾਜਨਕ ਗੱਲ ਇਹ ਹੈ ਕਿ ਇਸ ਦੇ ਨਾਲ ਓਪਨ ਬਾਕਸ ਡਿਲੀਵਰੀ ਦਾ ਕੋਈ ਵਿਕਲਪ ਨਹੀਂ ਸੀ। ਡਿਲੀਵਰੀ ਤੋਂ ਬਾਅਦ ਜਦੋਂ ਬਾਕਸ ਨੂੰ ਖੋਲ੍ਹਿਆ ਗਿਆ ਤਾਂ ਗਾਹਕ ਨੂੰ ਉਸ ਵਿੱਚ ਕੰਪਿਊਟਰ ਦੇ ਪੁਰਾਣੇ ਹਿੱਸੇ, ਪੱਥਰ ਅਤੇ ਈ-ਕੂੜਾ ਪਿਆ ਮਿਲਿਆ। ਡਿਲੀਵਰੀ ਤੋਂ ਬਾਅਦ, ਚਿਨਮਯਾ ਨੇ ਵਾਪਸੀ ਦੀ ਬੇਨਤੀ ਦਾਇਰ ਕੀਤੀ, ਵਿਕਰੇਤਾ ਨੇ ਇਸ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ, ਹਾਲਾਂਕਿ ਫਲਿੱਪਕਾਰਟ ਨੇ ਮਾਮਲੇ ਦੀ ਜਾਂਚ ਅਤੇ ਰਿਫੰਡ ਦਾ ਭਰੋਸਾ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਅਜਿਹੀਆਂ ਘਟਨਾਵਾਂ ਦੇ ਦੌਰਾਨ ਇੱਕ ਸਵਾਲ ਮਨ ਵਿੱਚ ਆਉਂਦਾ ਹੈ ਕਿ ਇਸ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ? ਫਲਿੱਪਕਾਰਟ ਦੁਆਰਾ ਓਪਨ ਬਾਕਸ ਡਿਲੀਵਰੀ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ, ਪਰ ਇਹ ਵੀ ਹਰ ਕਿਸੇ ਲਈ ਨਹੀਂ ਹੈ। ਅਜਿਹੀ ਸਥਿਤੀ ਵਿੱਚ, ਤੁਹਾਡੇ ਲਈ ਓਪਨ ਬਾਕਸ ਡਿਲੀਵਰੀ ਦੀ ਸਹੂਲਤ ਵਾਲੇ ਸਿਰਫ ਉਹ ਉਤਪਾਦ ਖਰੀਦਣਾ ਬਿਹਤਰ ਹੈ। ਇਸ ਤੋਂ ਇਲਾਵਾ, ਕਿਸੇ ਵੀ ਉਤਪਾਦ ਦੇ ਬਾਕਸ ਨੂੰ ਖੋਲ੍ਹਣ ਦੀ ਵੀਡੀਓ ਜ਼ਰੂਰ ਰੱਖੋ, ਤਾਂ ਜੋ ਤੁਹਾਡੇ ਕੋਲ ਸ਼ਿਕਾਇਤ ਦੇ ਨਾਲ-ਨਾਲ ਠੋਸ ਸਬੂਤ ਵੀ ਹੋਣ।