ਕਾਂਗਰਸ ਪ੍ਰਧਾਨ ਬਣਦੇ ਹੀ ਮੱਲਿਕਾਰੁਜਨ ਖੜਗੇ ਨੇ ਵੱਡੇ ਫੈਸਲੇ ਲੈਣਾ ਸ਼ੁਰੂ ਕਰ ਦਿੱਤਾ ਹੈ। ਇਸ ਤਹਿਤ ਉਨ੍ਹਾਂ ਨੇ ਸੀਡਬਲਯੂਸੀ ਦੀ ਜਗ੍ਹਾ ਇਕ ਦੂਜੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ। ਉਸ ਕਮੇਟੀ ਵਿਚ 47 ਮੈਂਬਰਾਂ ਨੂੰ ਜਗ੍ਹਾ ਦਿੱਤੀ ਗਈ ਹੈ ਪਰ ਸ਼ਸ਼ੀ ਥਰੂਰ ਦਾ ਨਾਂ ਸ਼ਾਮਲ ਨਹੀਂ ਹੈ। ਸੂਚੀ ਵਿਚ ਸੋਨੀਆ ਗਾਂਧੀ, ਰਾਹੁਲ ਗਾਂਧੀ, ਮਨਮੋਹਨ ਸਿੰਘ ਵਰਗੇ ਨਾਵਾਂ ਨੂੰ ਜ਼ਰੂਰ ਥਾਂ ਦਿੱਤੀ ਗਈ ਹੈ।
ਕਾਂਗਰਸ ਵਿਚ ਹਰ ਵੱਡਾ ਫੈਸਲਾ ਕਾਂਗਰਸ ਵਰਕਿੰਗ ਕਮੇਟੀ ਵੱਲੋਂ ਲਿਆ ਜਾਂਦਾ ਹੈ। ਉਸ ਕਮੇਟੀ ਵਿਚ ਕੁੱਲ 23 ਮੈਂਬਰ ਹੁੰਦੇ ਹਨ ਪਰ ਹੁਣ ਮੱਲਿਕਾਰੁਜਨ ਖੜਗੇ ਨੇ ਉਸ ਕਮੇਟੀ ਨੂੰ ਹੀ ਖਤਮ ਕਰ ਦਿੱਤਾ ਹੈ। ਉਸ ਦੀ ਜਗ੍ਹਾ ਉਨ੍ਹਾਂ ਨੇ ਨਵੀਂ ਕਮੇਟੀ ਬਣਾਈ ਹੈ ਜਿਸ ਵਿਚ 47 ਮੈਂਬਰਾਂ ਨੂੰ ਜਗ੍ਹਾ ਦਿੱਤੀ ਗਈ ਹੈ।
ਦੱਸ ਦੇਈਏ ਕਿ ਮਲਿਕਾਰੁਜਨ ਖੜਗੇ ਨੇ ਕਾਂਗਰਸ ਦੇ ਸੰਵਿਧਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਨਵੀਂ ਕਮੇਟੀ ਦਾ ਗਠਨ ਕੀਤਾ ਹੈ। ਕਾਂਗਰਸ ਵੱਲੋਂ ਇੱਕ ਪ੍ਰੈੱਸ ਨੋਟ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਸਪੱਸ਼ਟ ਲਿਖਿਆ ਗਿਆ ਹੈ ਕਿ ਇਹ ਸਟੀਅਰਿੰਗ ਕਮੇਟੀ ਕਾਂਗਰਸ ਦੀ ਧਾਰਾ XV (ਬੀ) ਤਹਿਤ ਬਣਾਈ ਗਈ ਹੈ, ਜੋ ਹੁਣ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੀ ਥਾਂ ‘ਤੇ ਕੰਮ ਕਰੇਗੀ।
ਵੀਡੀਓ ਲਈ ਕਲਿੱਕ ਕਰੋ -: