ਪੰਜਾਬ ਪੁਲਿਸ ਵਿਚ ਕਾਂਸਟੇਬਲ ਤੋਂ ਹੈੱਡ ਕਾਂਸਟੇਬਲ ਪ੍ਰਮੋਸ਼ਨ ਲਈ ਆਯੋਜਿਤ ਪ੍ਰੀਖਿਆ ਵਿਚ ਪੁੱਛੇ ਗਏ ਸਵਾਲ (ਆਨੰਦ ਕਾਰਜ ਕਿਸ ਸਿੱਖ ਗੁਰੂ ਨੇ ਲਿਖਿਆ) ‘ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕਿਹਾ ਕਿ ਇਸ ਦਾ ਜਵਾਬ ਨਹੀਂ ਦੇ ਸਕਦੇ। ਜਸਟਿਸ ਜੈਸ਼੍ਰੀ ਠਾਕੁਰ ਨੇ ਫੈਸਲੇ ਵਿਚ ਕਿਹਾ ਕਿ ਹਾਈਕੋਰਟ ਇਸ ਸਵਾਲ ਦਾ ਜਵਾਬ ਦੇਣ ਲਈ ਕੋਈ ਮਾਹਿਰ ਨਹੀਂ ਹੈ। ਅਜਿਹੇ ਵਿਚ ਚਾਰ ਹਫਤੇ ਵਿਚ ਮਾਹਿਰ ਕਮੇਟੀ ਦਾ ਗਠਨ ਕਰਕੇ ਇਸ ‘ਤੇ ਫੈਸਲਾ ਕੀਤਾ ਜਾਵੇ। ਸਵਾਲ ਦੇ ਜਵਾਬ ਮੁਤਾਬਕ ਅੱਗੇ ਰਿਜ਼ਲਟ ਫਾਈਨਲ ਕੀਤਾ ਜਾਵੇ।
ਹੁਸ਼ਿਆਰਪੁਰ ਵਾਸੀ ਮਹਿਲਾ ਕਾਂਸਟੇਬਲ ਪ੍ਰਭਜੋਤ ਕੌਰ ਤੇ ਇਕ ਹੋਰ ਕਾਂਸਟੇਬਲ ਨੇ ਪਟੀਸ਼ਨ ਦਾਇਰ ਕਰਕੇ ਕਿਹਾ ਕਿ ਕਾਂਸਟੇਬਲ ਤੋਂ ਹੈੱਡ ਕਾਂਸਟੇਬਲ ਪ੍ਰਮੋਸ਼ਨ ਲਈ ਪੁਲਿਸ ਵਿਭਾਗ ਨੇ ਪੀਏਪੀ ਹੈੱਡਕੁਆਰਟਰ ਜਲੰਧਰ ਵਿਚ ਲਿਖਤ ਪ੍ਰੀਖਿਆ ਦਾ ਆਯੋਜਨ ਕੀਤਾ ਸੀ। 100 ਅੰਕਾਂ ਦੀ ਪ੍ਰੀਖਿਆ ਵਿਚ ਉਸ ਨੇ 64 ਅੰਕ ਹਾਸਲ ਕੀਤੇ। ਵਿਭਾਗ ਨੇ ਆਪਣੀ ਵੈੱਬਸਾਈਟ ‘ਤੇ ਸਵਾਲ ਦੇ ਜਵਾਬ ਪਾ ਦਿੱਤੇ।
ਇਹ ਵੀ ਪੜ੍ਹੋ : ਰਾਮ ਰਹੀਮ ਦੀ ਪੈਰੋਲ ‘ਤੇ ਹੰਗਾਮਾ! ਸਵਾਤੀ ਮਾਲੀਵਾਲ ਬੋਲੀ, ‘ਹਰਿਆਣਾ ਸਰਕਾਰ ਬਾਬੇ ਦੀ ਭਗਤੀ ‘ਚ ਲੀਨ’
ਪ੍ਰੀਖਿਆ ਵਿਚ ਇਕ ਸਵਾਲ ਪੁੱਛਿਆ ਗਿਆ ਸੀ ਕਿ ਆਨੰਦ ਕਾਰਜ ਕਿਸ ਸਿੱਖ ਗੁਰੂ ਨੇ ਲਿਖਿਆ। ਇਸ ਦਾ ਜਵਾਬ ਪੁਲਿਸ ਵਿਭਾਗ ਮੁਤਾਬਕ ਗੁਰੂ ਅਮਰਦਾਸ ਜੀ ਸੀ। ਜਦੋਂ ਕਿ ਪਟੀਸ਼ਨਰਾਂ ਦਾ ਦਾਅਵਾ ਹੈ ਕਿ ਸਹੀ ਜਵਾਬ ਗੁਰੂ ਰਾਮਦਾਸ ਜੀ ਹੈ।
ਪਟੀਸ਼ਨ ਵਿਚ ਕਿਹਾ ਗਿਆ ਕਿ ਜੇਕਰ ਸਵਾਲ ਦਾ ਜਵਾਬ ਸਾਡੇ ਦਾਅਵੇ ਮੁਤਾਬਕ ਸਹੀ ਮੰਨੀਏ ਤਾਂ ਉਹ ਪ੍ਰੀਖਿਆ ਵਿਚ ਪਾਸ ਹਨ, ਇਸ ਲਈ ਪੁਲਿਸ ਵਿਭਾਗ ਨੂੰ ਕੋਰਟ ਨਿਰਦੇਸ਼ ਦੇਵੇ ਕਿ ਸਹੀ ਜਵਾਬ ਦੇ ਆਧਾਰ ‘ਤੇ ਪ੍ਰੀਖਿਆ ਨਤੀਜੇ ਦੁਬਾਰਾ ਤਿਆਰ ਕੀਤੇ ਜਾਣ।
ਇਸ ‘ਤੇ ਹਾਈਕੋਰਟ ਨੇ ਕਿਹਾ ਕਿ ਇਸ ਸਵਾਲ ਦਾ ਸਹੀ ਜਵਾਬ ਦੱਸਣ ਜਾਂ ਸਵਾਲ ਸਹੀ ਪੁੱਛੇ ਜਾਣ ‘ਤੇ ਫੈਸਲਾ ਕਰਨ ਲਈ ਮਾਹਿਰ ਨਹੀਂ ਹਨ। ਪੁੱਛੇ ਗਏ ਸਵਾਲ ਨਾਲ ਜੁੜੇ ਐਕਸਪਰਟ ਹੀ ਇਸਦਾ ਸਹੀ ਜਵਾਬ ਦੇ ਸਕਦੇ ਹਨ ਲਿਹਾਜ਼ ਮਾਹਿਰ ਕਮੇਟੀ ਇਸ ‘ਤੇ ਫੈਸਲਾ ਲਵੇ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਸਰਕਾਰ ਦੇ ਵਕੀਲ ਨੇ ਕੋਰਟ ਵਿਚ ਕਿਹਾ ਕਿ ਸਵਾਲ ਦਾ ਜਵਾਬ ਸ੍ਰੀ ਗੁਰੂ ਰਾਮਦਾਸ ਜੀ ਲਿਖਣ ਵਾਲਿਆਂ ਨੂੰ ਵਾਧੂ ਅੰਕ ਨਹੀਂ ਦਿੱਤੇ ਜਾ ਸਕਦੇ। ਇਸ ਦਾ ਸਹੀ ਜਵਾਬ ਗੁਰੂ ਅਮਰਦਾਸ ਹੈ। ਇਹ ਪ੍ਰਥਾ ਉਨ੍ਹਾਂ ਨੇ ਸ਼ੁਰੂ ਕੀਤੀ ਸੀ। ਉੁਨ੍ਹਾਂ ਨੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਦਾ ਉਲੇਖ ਕੀਤਾ ਹੈ। ਅਜਿਹੇ ਵਿਚ ਸਵਾਲ ਦਾ ਸਹੀ ਜਵਾਬ ਗੁਰੂ ਅਮਰਦਾਸ ਜੀ ਹੈ।