ਸਲੇਮਟਾਬਰੀ ਇਲਾਕੇ ਵਿਚ ਕਾਰ ਵਿਚ ਘੁੰਮ ਰਹੇ ਗੈਂਗਸਟਰਾਂ ਨੂੰ ਪੁਲਿਸ ਦੀ ਸੀਆਈਏ-1 ਟੀਮ ਨੇ ਰੁਕਣ ਦਾ ਇਸ਼ਾਰਾ ਕੀਤਾ। ਦੋਸ਼ੀ ਨੇ ਪੁਲਿਸ ਟੀਮ ‘ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਕਿਸੇ ਤਰ੍ਹਾਂ ਤੋਂ ਆਪਣਾ ਬਚਾਅ ਕੀਤਾ ਅਤੇ ਕਾਰ ਦੇ ਟਾਇਰ ‘ਤੇ ਦੋ ਫਾਇਰ ਕੀਤੇ। ਦੋਵੇਂ ਫਾਇਰ ਮਿਸ ਹੋਣ ਕਾਰਨ ਦੋਸ਼ੀ ਫਰਾਰ ਹੋ ਗਿਆ।
ਹੁਣ ਥਾਣਾ ਸਲੇਮਟਾਬਰੀ ਪੁਲਿਸ ਨੇ ਰਾਹੋਂ ਰੋਡ ਦੀ ਇੰਦਰਾ ਕਾਲੋਨੀ ਵਾਸੀ ਗੈਂਗਸਟਰ ਜਤਿੰਦਰ ਸਿੰਘ ਉਰਫ ਜਿੰਦਾ ਅਤੇ ਉਸ ਦੇ ਅਣਪਛਾਤੇ ਸਾਥੀ ‘ਤੇ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕੀਤੀ ਹੈ। ਐੱਸਆਈ ਹਰਪਾਲ ਸਿੰਘ ਨੇ ਦੱਸਿਆ ਕਿ ਉਕਤ ਕੇਸ ਕ੍ਰਾਈਮ ਬ੍ਰਾਂਚ ਦੇ ਏਐੱਸਆਈ ਪ੍ਰਿਤਪਾਲ ਸਿੰਘ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ।
ਆਪਣੇ ਬਿਆਨ ਵਿਚ ਉਸ ਨੇ ਦੱਸਿਆ ਕਿ ਵੀਰਵਾਰ ਉਸ ਦੀ ਟੀਮ ਨੇ ਸਲੇਮਟਾਬਰੀ ਸਥਿਤ ਪੈਟਰੋਲ ਪੰਪ ਕੋਲ ਨਾਕਾਬੰਦੀ ਕਰਕੇ ਰੱਕੀ ਸੀ। ਉਸੇ ਦੌਰਾਨ ਜਗਰਾਓਂ ਪੁਲ ਵੱਲੋਂ ਆ ਰਹੀ ਸਫੈਦ ਰੰਗ ਦੀ ਸਵਿਫਟ ਕਾਰ ਨੰਬਰ ਪੀਬੀ-10ਐੱਫਏ 8758 ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ। ਉਸ ਕਾਰ ਦੀ ਸੱਜੀ ਸੀਟ ‘ਤੇ ਗੈਂਗਸਟਰ ਜਤਿੰਦਰ ਸਿੰਘ ਉਰਫ ਜ਼ਿੰਦੀ ਬੈਠਾ ਹੋਇਆ ਸੀ। ਉਸ ਨੇ ਕਾਰ ਦੇ ਰੁਕਦੇ ਹੀ ਚਾਲਕ ਸੀਟ ‘ਤੇ ਬੈਠੇ ਨੌਜਵਾਨ ਨੂੰ ਉਥੋਂ ਗੱਡੀ ਭਜਾਉਣ ਲਈ ਕਿਹਾ। ਉੁਨ੍ਹਾਂ ਨੂੰ ਜਦੋਂ ਰੁਕਣ ਲਈ ਕੋਸ਼ਿਸ਼ ਕੀਤੀ ਗਈ ਤਾਂ ਦੋਸ਼ੀਆਂ ਨੇ ਪੁਲਿਸ ਦੀ ਟੀਮ ‘ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਜਿਸ ‘ਤੇ ਪੁਲਿਸ ਟੀਮ ਦੇ ਹੌਲਦਾਰ ਸਿਕੰਦਰ ਸਿੰਘ ਨੇ ਉਸ ਦੀ ਕਾਰ ਦੇ ਪਿੱਛੇ ਵਾਲੇ ਟਾਇਰ ‘ਤੇ ਦੋ ਫਾਇਰ ਕੀਤੇ। ਪਰ ਉਹ ਕਾਰ ਸਣੇ ਫਰਾਰ ਹੋ ਗਏ।
ਇੰਸਪੈਕਟਰ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਜਤਿੰਦਰ ਜਿੰਦੀ ਖਿਲਾਫ ਹੱਤਿਆ ਦੀ ਕੋਸ਼ਿਸ਼ ਸਣੇ 4 ਮਾਮਲੇ ਦਰਜ ਹਨ ਜਿਨ੍ਹਾਂ ਵਿਚ ਉਹ ਲੋੜੀਂਦੇ ਹਨ। ਉਨ੍ਹਾਂ ਵਿਚੋਂ ਇਕ ਥਾਣਾ ਟਿੱਬਾ ਦਾ 6 ਮਹੀਨੇ ਪੁਰਾਣਾ ਮਾਮਲਾ ਹੈ ਜਿਸ ਵਿਚ ਉਸ ਨੇ ਸ਼ਕਤੀ ਨਗਰ ਇਲਾਕੇ ਵਿਚ ਫਾਇਰਿੰਗ ਕੀਤੀ ਸੀ। ਦੋਸ਼ੀ ਦੇ ਗੈਂਗਸਟਰ ਜੈਪਾਲ ਦੇ ਨਾਲ ਵੀ ਸਬੰਧ ਹੈ। ਉਸ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: