ਏਲਨ ਮਸਕ ਟਵਿੱਟਰ ਦੇ ਨਵੇਂ ਮਾਲਕ ਬਣ ਗਏ ਹਨ। ਮਸਕ ਦੇ ਮਾਲਕ ਬਣਨ ਦੇ ਬਾਅਦ ਹੀ ਟਵਿੱਟਰ ਦੇ ਸੀਈਓ ਪਰਾਗ ਅਗਰਵਾਲ ਨੂੰ ਟਰਮੀਨੇਟ ਕਰ ਦਿੱਤਾ ਹੈ। ਏਲਨ ਮਸਕ ਨੇ ਇਸ ਸਾਲ 13 ਅਪ੍ਰੈਲ ਟਵਿੱਟਰ ਨੂੰ ਖਰੀਦਣ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ 54.2 ਡਾਲਰ ਪ੍ਰਤੀ ਸ਼ੇਅਰ ਦੇ ਰੇਟ ਨਾਲ 44 ਅਰਬ ਡਾਲਰ ਨਾਲ ਖਰੀਦਣ ਦਾ ਆਫਰ ਦਿੱਤਾ ਸੀ ਪਰ ਉਦੋਂ ਸਪੈਮ ਤੇ ਫੇਕ ਅਕਾਊਂਟਸ ਦੀ ਵਜ੍ਹਾ ਨਾਲ ਉਨ੍ਹਾਂ ਨੇ ਉਸ ਡੀਲ ਨੂੰ ਹੀ ਹੋਲਡ ‘ਤੇ ਰੱਖ ਦਿੱਤਾ ਸੀ। ਇਸ ਦੇ ਬਾਅਦ 8 ਜੁਲਾਈ ਨੂੰ ਮਸਕ ਨੇ ਡੀਲ ਤੋੜਨ ਦਾ ਫੈਸਲਾ ਕੀਤਾ। ਇਸ ਖਿਲਾਫ ਟਵਿੱਟਰ ਨੇ ਕੋਰਟ ਦਾ ਰੁਖ਼ ਕੀਤਾ ਸੀ।
ਏਲਨ ਨੇ ਡੀਲ ਹੁੰਦੇ ਹੀ ਟਵੀਟ ਕੀਤਾ ਚਿੜਿਆ ਆਜ਼ਾਦ ਹੋਈ। ਇਸ ਤੋਂ ਪਹਿਲਾਂ ਕਿਹਾ-ਮੈਂ ਚਾਹੁੰਦਾ ਹਾਂ ਕਿ ਟਵਿੱਟਰ ‘ਤੇ ਲੋਕ ਫਿਲਮਾਂ ਦੇਖਣ ਤੇ ਵੀਡੀਓ ਗੇਮ ਖੇਡਣ। ਅਕਤੂਬਰ ਮਹੀਨੇ ਦੀ ਸ਼ੁਰੂਆਤ ਵਿਚ ਮਸਕ ਨੇ ਆਪਣਾ ਰੁਖ਼ ਬਦਲਿਆ ਅਤੇ ਫਿਰ ਤੋਂ ਡੀਲ ਨੂੰ ਪੂਰੀ ਕਰਨ ਲਈ ਤਿਆਰ ਹੋ ਗਏ। ਇਸ ਵਿਚ ਡੇਲਾਵੇਅਰ ਕੋਰਟ ਨੇ 28 ਅਕਤੂਬਰ ਤੱਕ ਡੀਲ ਪੂਰੀ ਕਰਨ ਦਾ ਹੁਕਮ ਦਿੱਤਾ ਸੀ। ਏਲਨ ਮਸਕ ਨੇ ਇਕ ਦਿਨ ਪਹਿਲਾਂ ਟਵਿੱਟਰ ਦੇ ਦਫਤਰ ਵਿਚ ਪਹੁੰਚ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।
ਟਵਿੱਟਰ ਦੇ ਸੀਈਓ ਪਰਾਗ ਅਗਰਵਾਲ, ਸੀਐਫਓ ਨੇਡ ਸੇਗਲ ਅਤੇ ਲੀਗਲ ਅਫੇਅਰ-ਪਾਲਿਸੀ ਹੈੱਡ ਵਿਜੇ ਗੱਡੇ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ। ਮਸਕ ਨੇ ਉਸ ‘ਤੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਫਰਜ਼ੀ ਖਾਤਿਆਂ ਦੀ ਗਿਣਤੀ ਬਾਰੇ ਉਸ ਨੂੰ ਅਤੇ ਟਵਿੱਟਰ ਨਿਵੇਸ਼ਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਹੈ। ਸੂਤਰਾਂ ਅਨੁਸਾਰ ਜਦੋਂ ਟਵਿੱਟਰ ਨਾਲ ਏਲਨ ਮਸਕ ਦਾ ਸੌਦਾ ਪੂਰਾ ਹੋਇਆ ਤਾਂ ਅਗਰਵਾਲ ਅਤੇ ਸੇਗਲ ਦਫ਼ਤਰ ਵਿੱਚ ਮੌਜੂਦ ਸਨ। ਇਸ ਤੋਂ ਬਾਅਦ ਉਸ ਨੂੰ ਦਫਤਰ ਤੋਂ ਬਾਹਰ ਕੱਢ ਦਿੱਤਾ ਗਿਆ।
ਹਾਲ ਹੀ ‘ਚ ਖਬਰ ਆਈ ਸੀ ਕਿ ਟਵਿੱਟਰ ‘ਤੇ ਐਲੋਨ ਮਸਕ ਦੀ ਐਂਟਰੀ ਤੋਂ ਬਾਅਦ ਕੰਪਨੀ ਦੇ ਕਰਮਚਾਰੀਆਂ ਦੀ ਨੌਕਰੀ ਖਤਮ ਹੋ ਸਕਦੀ ਹੈ। ਟਵਿੱਟਰ ਖਰੀਦਣ ਤੋਂ ਬਾਅਦ ਮਸਕ ਕੰਪਨੀ ਦੇ 75 ਫੀਸਦੀ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: