ਰਾਹੁਲ ਗਾਂਧੀ ਨੇ ਕਿਹਾ ਕਿ ਗੁਜਰਾਤ ਵਿਚ ਸਰਕਾਰ ਵਿਰੋਧੀ ਮਾਹੌਲ ਹੈ ਤੇ ਕਾਂਗਰਸ ਸਰਕਾਰ ਬਣਾਏਗੀ। ਆਮ ਆਦਮੀ ਪਾਰਟੀ ਦੀ ਸਿਰਫ ਹਵਾ ਹੈ ਜ਼ਮੀਨ ‘ਤੇ ਕੁਝ ਨਹੀਂ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਤੇਲੰਗਾਨਾ ਦੇ ਰੰਗਾਰੈਡੀ ਜ਼ਿਲ੍ਹੇ ਦੇ ਕੋਥੁਪਰ ਵਿਚ ਇਕ ਪ੍ਰੈੱਸ ਕਾਨਫਰੰਸ ਵਿਚ ਵਿਰੋਧੀਆਂ ‘ਤੇ ਜੰਮ ਕੇ ਹਮਲਾ ਬੋਲਿਆ। ਰਾਹੁਲ ਗਾਂਧੀ ਨੇ ਗੁਜਰਾਤ ਦੇ ਮੋਰਬੀ ਵਿਚ ਹੋਏ ਪੁਲ ਹਾਦਸੇ ਨੂੰ ਲੈ ਕੇ ਕੁਝ ਮਿੰਟਾਂ ਦਾ ਮੌਨ ਵੀ ਰੱਖਿਆ।
ਰਾਹੁਲ ਨੇ ਕਿਹਾ ਕਿ ਗੁਜਰਾਤ ਵਿਚ ਆਮ ਆਦਮੀ ਪਾਰਟੀ ਜ਼ਮੀਨ ‘ਤੇ ਨਹੀਂ, ਸਿਰਫ ਹਵਾ ਵਿਚ ਹੈ ਪਰ ਉਨ੍ਹਾਂ ਦੀ ਪਾਰਟੀ ਮਜ਼ਬੂਤ ਹੈ ਤੇ ਸੂਬੇ ਵਿਚ ਅਗਲੀ ਸਰਕਾਰ ਬਣਾਏਗੀ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਪ੍ਰਧਾਨ ਮੱਲਿਕਾਰੁਜਨ ਖੜਗੇ ਤੈਅ ਕਰਨਗੇ ਕਿ ਇਨ੍ਹਾਂ ਚੋਣਾਂ ਵਿਚ ਉਨ੍ਹਾਂ ਦਾ ਇਸਤੇਮਾਲ ਕਿਸ ਤਰ੍ਹਾਂ ਕੀਤਾ ਜਾਣ ਹੈ। ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਤੇਲੰਗਾਨਾ ਵਿਚ ਟੀਆਰਐੱਸ ਦੀ ਸਰਕਾਰ ਜਨਤਾ ਨੂੰ ਲੁੱਟ ਰਹੀ ਹੈ ਤੇ ਦਲਿਤਾਂ ਤੇ ਆਦਿਵਾਸੀਆਂ ਦੀ ਜ਼ਮੀਨ ਖੋਹ ਰਹੀ ਹੈ।
ਗੁਜਰਾਤ ਦੀ ਸਥਿਤੀ ਬਾਰੇ ਪੁੱਛੇ ਜਾਣ ‘ਤੇ ਰਾਹੁਲ ਨੇ ਕਿਹਾ ਕਿ ਗੁਜਰਾਤ ਵਿਚ ਕਾਂਗਰਸ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਚੋਣ ਲੜ ਰਹੀ ਹੈ। ਆਮ ਆਦਮੀ ਪਾਰਟੀ ਸਿਰਫ ਹਵਾ ਵਿਚ ਹੈ, ਜ਼ਮੀਨ ‘ਤੇ ਨਹੀਂ ਹੈ। ਉਹ ਵਿਗਿਆਪਨ ‘ਤੇ ਪੈਸਾ ਖਰਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ਵਿਚ ਕਾਂਗਰਸ ਮਜ਼ਬੂਤ ਹੈ। ਸੱਤਾ ਖਿਲਾਫ ਮਾਹੌਲ ਹੈ, ਕਾਂਗਰਸ ਇਹ ਚੋਣ ਜਿੱਤੇਗੀ।
ਦੱਸ ਦੇਈਏ ਕਿ ਗੁਜਰਾਤ ਵਿਚ ਇਸ ਸਾਲ ਦੇ ਅਖੀਰ ਤੱਕ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਨੂੰ ਲੈ ਕੇ ਗੁਜਰਾਤ ਵਿਚ ਇਸ ਸਾਲ ਦੇ ਅਖੀਰ ਤੱਕ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਨੂੰ ਲੈ ਕੇ ਗੁਜਰਾਤ ਵਿਚ ਕਾਂਗਰਸ ਐਕਟਿਵ ਹੋ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ -: