ਭਾਰਤੀ ਰਿਜ਼ਰਵ ਬੈਂਕ ਨੇ ਅਕਤੂਬਰ ਦੀ ਸ਼ੁਰੂਆਤ ਵਿਚ ਐਲਾਨ ਕੀਤਾ ਸੀ ਕਿ ਉਹ ਜਲਦ ਹੀ ਖਾਸ ਇਸਤੇਮਾਲ ਲਈ ਡਿਜੀਟਲ ਰੁਪਿਆ ਦਾ ਪਾਇਲਟ ਲਾਂਚ ਸ਼ੁਰੂ ਕਰੇਗਾ। ਹੁਣ ਇਸ ਦੀ ਸ਼ੁਰੂਆਤ 1 ਨਵੰਬਰ ਤੋਂ ਹੋਣ ਜਾ ਰਹੀ ਹੈ।
ਹੁਣ ਆਰਬੀਆਈ ਦੀ ਆਪਣੀ ਡਿਜੀਟਲ ਕਰੰਸੀ ਹਕੀਕਤ ਬਣਨ ਵਾਲੀ ਹੈ। ਰਿਜ਼ਰਵ ਬੈਂਕ ਆਫ ਇੰਡੀਆ 1 ਨਵੰਬਰ ਤੋਂ ਹੋਲਸੇਲ ਟ੍ਰਾਂਜੈਕਸ਼ਨ ਲਈ ਡਿਜੀਟਲ ਰੂਪੀ ਦੀ ਸ਼ੁਰੂਆਤ ਕਰੇਗਾ। ਇਹ ਫਿਲਹਾਲ ਪਾਇਲਟ ਪ੍ਰਾਜੈਕਟ ਦੇ ਤੌਰ ‘ਤੇ ਸ਼ੁਰੂ ਹੋਵੇਗਾ। ਭਾਰਤੀ ਰਿਜਰਵ ਬੈਂਕ ਮੁਤਾਬਕ ਇਸ ਨਾਲ ਭਾਰਤ ਦੀ ਡਿਜੀਟਲ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ, ਭੁਗਤਾਨ ਪ੍ਰਣਾਲੀ ਨੂੰ ਵਧ ਸਮਰੱਥ ਬਣਾਉਣ ਤੇ ਧਨ ਸੋਧਨ ਨੂੰ ਰੋਕਣ ਵਿਚ ਮਦਦ ਮਿਲੇਗੀ। ਡਿਜੀਟਲ ਰੂਪੀ ਦਾ ਇਸਤੇਮਾਲ ਸਰਕਾਰੀ ਸਕਿਓਰਿਟੀਜ਼ ਦੇ ਸੈਟਲਮੈਂਟ ਲਈ ਹੋਵੇਗਾ।
ਇਸ ਪ੍ਰਾਜੈਕਟ ਵਿਚ ਹਿੱਸਾ ਲੈਣ ਲਈ 9 ਬੈਂਕਾਂ ਦੀ ਪਛਾਣ ਕੀਤੀ ਗਈ ਹੈ। ਇਸ ਵਿਚ ਸਟੇਟ ਬੈਂਕ ਆਫ ਇੰਡੀਆ, ਬੈਂਕ ਆਫ ਬੜੌਦਾ, ਯੂਨੀਅਨ ਬੈਂਕ, HDFC ਬੈਂਕ, ICICI ਬੈਂਕ, ਕੋਟਕ ਮਹਿੰਦਰਾ ਬੈਂਕ, IDFC ਫਸਟ ਬੈਂਕ ਤੇ HSBC ਬੈਂਕ ਸ਼ਾਮਲ ਹੋਣਗੇ।
ਦੇਸ਼ ਵਿੱਚ ਆਰਬੀਆਈ ਦੀ ਡਿਜੀਟਲ ਕਰੰਸੀ (ਈ-ਰੁਪਏ) ਦੇ ਸ਼ੁਰੂ ਹੋਣ ਤੋਂ ਬਾਅਦ, ਤੁਹਾਨੂੰ ਆਪਣੇ ਕੋਲ ਨਕਦੀ ਰੱਖਣ ਦੀ ਜ਼ਰੂਰਤ ਨਹੀਂ ਹੋਵੇਗੀ। ਤੁਸੀਂ ਇਸਨੂੰ ਆਪਣੇ ਮੋਬਾਈਲ ਵਾਲੇਟ ਵਿੱਚ ਰੱਖਣ ਦੇ ਯੋਗ ਹੋਵੋਗੇ ਅਤੇ ਰਿਜ਼ਰਵ ਬੈਂਕ ਦਾ ਇਸ ਡਿਜੀਟਲ ਮੁਦਰਾ ਦੇ ਸਰਕੂਲੇਸ਼ਨ ‘ਤੇ ਪੂਰਾ ਨਿਯੰਤਰਣ ਹੋਵੇਗਾ। ਡਿਜੀਟਲ ਕਰੰਸੀ ਦੇ ਆਉਣ ਨਾਲ ਸਰਕਾਰ ਨਾਲ ਆਮ ਲੋਕਾਂ ਅਤੇ ਵਪਾਰ ਲਈ ਲੈਣ-ਦੇਣ ਦੀ ਲਾਗਤ ਘੱਟ ਜਾਵੇਗੀ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਆਰਬੀਆਈ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਸੈਂਟਰਲ ਬੈਂਕ ਡਿਜੀਟਲ ਕਰੰਸੀ (ਸੀਬੀਡੀਸੀ) ਦਾ ਉਦੇਸ਼ ਮੌਜੂਦਾ ਮੁਦਰਾ ਦੇ ਰੂਪਾਂ ਨੂੰ ਬਦਲਣ ਦੀ ਬਜਾਏ ਡਿਜੀਟਲ ਕਰੰਸੀ ਨੂੰ ਪੂਰਕ ਕਰਨਾ ਅਤੇ ਉਪਭੋਗਤਾਵਾਂ ਨੂੰ ਭੁਗਤਾਨ ਲਈ ਇੱਕ ਵਾਧੂ ਵਿਕਲਪ ਦੇਣਾ ਹੈ। ਇਹ ਕਿਸੇ ਵੀ ਤਰੀਕੇ ਨਾਲ ਮੌਜੂਦਾ ਭੁਗਤਾਨ ਪ੍ਰਣਾਲੀਆਂ ਨੂੰ ਬਦਲਣ ਦਾ ਇਰਾਦਾ ਨਹੀਂ ਹੈ। ਯਾਨੀ ਇਸ ਦਾ ਤੁਹਾਡੇ ਲੈਣ-ਦੇਣ ‘ਤੇ ਕੋਈ ਅਸਰ ਨਹੀਂ ਪਵੇਗਾ।
ਦੱਸ ਦੇਈਏ, CBDC ਕੇਂਦਰੀ ਬੈਂਕ ਦੁਆਰਾ ਜਾਰੀ ਕਰੰਸੀ ਨੋਟਾਂ ਦਾ ਇੱਕ ਡਿਜੀਟਲ ਰੂਪ ਹੈ। ਦੁਨੀਆ ਭਰ ਦੇ ਬਹੁਤੇ ਕੇਂਦਰੀ ਬੈਂਕ ਵਰਤਮਾਨ ਵਿੱਚ CBDC ਜਾਰੀ ਕਰਨ ਦੇ ਤਰੀਕਿਆਂ ਨੂੰ ਦੇਖ ਰਹੇ ਹਨ ਅਤੇ ਜਾਰੀ ਕਰਨ ਦੇ ਤਰੀਕੇ ਹਰੇਕ ਦੇਸ਼ ਦੀਆਂ ਖਾਸ ਜ਼ਰੂਰਤਾਂ ਦੇ ਅਨੁਸਾਰ ਵੱਖ-ਵੱਖ ਹੁੰਦੇ ਹਨ। ਦੱਸ ਦੇਈਏ ਕਿ ਭਾਰਤ ਸਰਕਾਰ ਨੇ ਆਮ ਬਜਟ ਵਿੱਚ ਵਿੱਤੀ ਸਾਲ 2022-23 ਤੋਂ ਡਿਜੀਟਲ ਰੁਪਏ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਸੀ।
ਹਾਲ ਹੀ ‘ਚ ਇਸ ਸਬੰਧ ‘ਚ ਜਾਣਕਾਰੀ ਦਿੰਦੇ ਹੋਏ ਭਾਰਤੀ ਰਿਜ਼ਰਵ ਬੈਂਕ ਦੇ ਚੀਫ ਜਨਰਲ ਮੈਨੇਜਰ ਯੋਗੇਸ਼ ਦਿਆਲ ਨੇ ਕਿਹਾ ਸੀ ਕਿ ਜਿਵੇਂ-ਜਿਵੇਂ ਪਾਇਲਟ ਪ੍ਰੋਜੈਕਟ ਦਾ ਦਾਇਰਾ ਵਧਦਾ ਜਾਵੇਗਾ, ਆਰਬੀਆਈ ਈ-ਰੁਪਏ ਨਾਲ ਜੁੜੀਆਂ ਵਿਸ਼ੇਸ਼ਤਾਵਾਂ ਅਤੇ ਲਾਭਾਂ ਨੂੰ ਸਾਂਝਾ ਕਰਨਾ ਜਾਰੀ ਰੱਖੇਗਾ। ਲੋਕਾਂ ਵਿੱਚ ਸੈਂਟਰਲ ਬੈਂਕ ਡਿਜੀਟਲ ਕਰੰਸੀ (ਸੀਬੀਡੀਸੀ) ਬਾਰੇ ਜਾਗਰੂਕਤਾ ਫੈਲਾਉਣ ਲਈ ਰਿਜ਼ਰਵ ਬੈਂਕ ਦੁਆਰਾ ਇੱਕ ਸੰਕਲਪ ਨੋਟ ਜਾਰੀ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਡਿਜੀਟਲ ਰੁਪਿਆ ਜਾਂ ਡਿਜੀਟਲ ਕਰੰਸੀ ਵੀ ਉਸੇ ਡਿਜੀਟਲ ਅਰਥਵਿਵਸਥਾ ਦਾ ਅਗਲਾ ਕਦਮ ਹੋਵੇਗਾ। ਜਿਸ ਤਰ੍ਹਾਂ ਮੋਬਾਈਲ ਵਾਲੇਟ ਤੋਂ ਲੈਣ-ਦੇਣ ਸਕਿੰਟਾਂ ਵਿੱਚ ਹੁੰਦਾ ਹੈ, ਉਸੇ ਤਰ੍ਹਾਂ, ਡਿਜੀਟਲ ਪੈਸਾ ਵੀ ਕੰਮ ਕਰੇਗਾ। ਇਸ ਨਾਲ ਨਕਦੀ ਦੀ ਪਰੇਸ਼ਾਨੀ ਘਟੇਗੀ, ਜਿਸ ਦਾ ਸਮੁੱਚੀ ਅਰਥਵਿਵਸਥਾ ‘ਤੇ ਵੱਡਾ ਸਕਾਰਾਤਮਕ ਪ੍ਰਭਾਵ ਪਵੇਗਾ।