ਗੁਜਰਾਤ ਦੇ ਮੋਰਬੀ ਪੁਲ ਹਾਦਸੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਂਧੀ ਨਗਰ ਵਿਚ ਹਾਈ ਲੈਵਲ ਮੀਟਿੰਗ ਬੁਲਾਈ। ਪੀਐੱਮ ਨੇ ਕਿਹਾ ਕਿ ਪੀੜਤਾਂ ਨੂੰ ਹਰ ਸੰਭਵ ਮਦਦ ਦਿੱਤੀ ਜਾਵੇ। ਬੈਠਕ ਵਿਚ ਹਾਦਸੇ ‘ਤੇ ਸੋਗ ਪ੍ਰਗਟ ਕਰਨ ਲਈ 2 ਨਵੰਬਰ ਨੂੰ ਗੁਜਰਾਤ ਵਿਚ ਰਾਜਕੀ ਸੋਗ ਮਨਾਉਣ ਦਾ ਫੈਸਲਾ ਲਿਆ ਗਿਆ। ਇਸ ਦਿਨ ਸੂਬੇ ਵਿਚ ਸਰਕਾਰੀ ਭਵਨਾਂ ‘ਤੇ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ।
ਪ੍ਰਧਾਨ ਮੰਤਰੀ ਮੋਦੀ ਕੱਲ੍ਹ ਦੁਪਿਹਰ ਬਾਅਦ ਮੋਰਬੀ ਜਾਣਗੇ। ਪੁਲਿਸ ਨੇ ਹਾਦਸੇ ਦੇ ਦੋਸ਼ੀਆਂ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੋਮਵਾਰ ਨੂੰ ਪੁਲ ਦਾ ਰਖ-ਰਖਾਅ ਕਰਨ ਵਾਲੀ ਓਰੇਵਾਲ ਕੰਪਨੀ ਦੇ 2 ਮੈਨੇਜਰ, ਬ੍ਰਿਜ ਦੀ ਰਿਪੇਅਿੰਗ ਕਰਨ ਵਾਲੇ ਦੋ ਕਾਂਟ੍ਰੈਕਟਰ, 2 ਟਿਕਟ ਕਲਰਕ ਤੇ ਤਿੰਨ ਸਕਿਓਰਿਟੀ ਗਾਰਡਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹਾਦਸੇ ਦੇ ਬਾਅਦ ਅਹਿਮਦਾਬਾਦ ਦੇ ਅਟਲ ਬ੍ਰਿਜ ਲਈ ਵੀ ਅਲਰਟ ਜਾਰੀ ਕੀਤਾ ਗਿਆ ਹੈ। ਇਥੇ 1 ਘੰਟੇ ਵਿਚ 3,000 ਲੋਕ ਹੀ ਜਾ ਸਕਣਗੇ।
ਰਾਜਕੋਟ ਰੇਂਜ ਦੇ ਆਈਜੀ ਅਸ਼ੋਕ ਕੁਮਾਰ ਨੇ ਕਿਹਾ ਕਿ 50 ਲੋਕਾਂ ਦੀ ਟੀਮ ਪੁਲ ਹਾਦਸੇ ਵਿਚ ਲੱਗ ਗਈ ਹੈ। ਹਾਦਸੇ ਲਈ ਜ਼ਿੰਮੇਵਾਰ ਲੋਕਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਆਈਜੀ ਨੇ ਕਿਹਾ ਕਿ ਹੁਣ ਤੱਕ ਜਿਨ੍ਹਾਂ ਦੀ ਭੂਮਿਕਾ ਸਾਹਮਣੇ ਆਈ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਗੁਜਰਤ ਦੇ ਮੋਰਬੀ ਪੁਲ ਹਾਦਸੇ ਵਿਚ ਮ੍ਰਿਤਕਾਂ ਦੀ ਗਿਣਤੀ ਸਵੇਰੇ 134 ਤੱਕ ਪਹੁੰਚ ਗਈ ਹੈ। ਇਨ੍ਹਾਂ ਵਿਚੋਂ 45 ਦੀ ਉਮਰ 18 ਸਾਲ ਤੋਂ ਘੱਟ ਹੈ। ਮ੍ਰਿਤਕਾਂ ਵਿਚ ਔਰਤਾਂ ਤੇ ਬਜ਼ੁਰਗਾਂ ਦੀ ਗਿਣਤੀ ਜ਼ਿਆਦਾ ਹੈ। 170 ਲੋਕ ਰੈਸਕਿਊ ਕੀਤੇ ਗਏ ਹਨ। ਹਾਦਸਾ ਐਤਵਾਰ ਸ਼ਾਮ 6.30 ਵਜੇ ਉਦੋਂ ਹੋਇਆ 765 ਫੁੱਟ ਲੰਬਾ ਅਤੇ ਸਿਰਫ 4.5 ਫੁੱਟ ਚੌੜਾ ਕੇਬਲ ਸਸਪੈਨਸ਼ਨ ਬ੍ਰਿਜ ਟੁੱਟ ਗਿਆ। 143 ਸਾਲ ਪੁਰਾਣਾ ਪੁਲ ਬ੍ਰਿਟਿਸ਼ ਸ਼ਾਸਨ ਕਾਲ ਵਿਚ ਬਣਾਇਆ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਇਹ ਪੁਲ ਪਿਛਲੇ 6 ਮਹੀਨਿਆਂ ਤੋਂ ਬੰਦ ਸੀ। ਇਸ ਦੀ ਮੁਰੰਮਤ ਕੁਝ ਦਿਨ ਪਹਿਲਾਂ ਹੀ ਹੋਈ ਸੀ। ਇਸ ਪੁਲ ਨੂੰ ਹਾਦਸੇ ਤੋਂ 5 ਦਿਨ ਪਹਿਲਾਂ 25 ਅਕਤੂਬਰ ਨੂੰ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਸੀ। ਐਤਵਾਰ ਨੂੰ ਇੱਥੇ ਭੀੜ ਸਮਰੱਥਾ ਤੋਂ ਵੱਧ ਹੋ ਗਈ। ਹਾਦਸੇ ਦਾ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ। ਹਾਦਸੇ ਦਾ 30 ਸੈਕਿੰਡ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਵਿੱਚ 15 ਸਕਿੰਟਾਂ ਬਾਅਦ ਪੁਲ ਟੁੱਟ ਗਿਆ ਅਤੇ ਲੋਕ ਮੱਛੂ ਨਦੀ ਵਿੱਚ ਰੁੜ੍ਹ ਗਏ।