ਹਸਪਤਾਲ ਦੀ ਰਿਸੈਪਸ਼ਨਿਸਟ ਨੇ 14 ਸਾਲ ਵਿਚ 35 ਲੱਖ ਦੀ ਠੱਗੀ ਮਾਰ ਲਈ। ਥਾਣਾ ਮਾਡਲ ਟਾਊਨ ਪੁਲਿਸ ਨੇ ਉਸ ਖਿਲਾਫ ਧੋਖਾਦੇਹੀ ਦੇ ਦੋਸ਼ ਵਿਚ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਏਐੱਸਆਈ ਹਰਮੀਤ ਸਿੰਘ ਨੇ ਦੱਸਿਆ ਕਿ ਮਹਿਲਾ ਦੀ ਪਛਾਣ ਅਬਦੁੱਲਾਪੁਰ ਬਸਤੀ ਦੀ ਗਲੀ ਨੰਬਰ 3 ਵਿਚ ਰਹਿਣ ਵਾਲੀ ਅਨੂ ਬਾਲਾ ਵਜੋਂ ਹੋਈ ਹੈ।
ਪੁਲਿਸ ਨੇ ਲਿੰਕ ਰੋਡ ਆਤਮ ਨਗਰ ਪਾਰਕ ਦੇ ਸਾਹਮਣੇ ਖਰੇ ਹਸਪਤਾਲ ਦੇ ਡਾ. ਅਵਤਾਰ ਸਿੰਘ ਖਰੇ ਦੀ ਸ਼ਿਕਾਇਤ ‘ਤੇ ਉਸ ਖਿਲਾਫ ਇਹ ਮਾਮਲਾ ਦਰਜ ਕੀਤਾ। ਆਪਣੀ ਸ਼ਿਕਾਇਤ ਵਿਚ ਉਸ ਨੇ ਦੱਸਿਆ ਕਿ ਉਕਤ ਮਹਿਲਾ 2008 ਤੋਂ ਉਨ੍ਹਾਂ ਦੇ ਹਸਪਤਾਲ ਵਿਚ ਰਿਸੈਪਸ਼ਨਿਸਟ ਵਜੋਂ ਕੰਮ ਕਰ ਰਹੀ ਹੈ। ਉਹ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ ਤੋਂ ਫੀਸ ਲੈਂਦੀ ਤੇ ਉਸ ਦੇ ਬਦਲੇ ਵਿਚ ਉਨ੍ਹਾਂ ਨੂੰ ਰਸੀਦ ਕੱਟ ਕੇ ਦੇ ਦਿੰਦੀ ਸੀ।
ਇਹ ਵੀ ਪੜ੍ਹੋ : ਫਰੀਦਕੋਟ ਦੀ ਮਾਡਰਨ ਜੇਲ੍ਹ ਫਿਰ ਤੋਂ ਸੁਰਖੀਆਂ ‘ਚ, ਤਲਾਸ਼ੀ ਦੌਰਾਨ 7 ਮੋਬਾਈਲ, 4 ਸਿਮ ਤੇ 4 ਬੈਟਰੀਆਂ ਬਰਾਮਦ
ਦੋਸ਼ੀ ਅਨੂ ਬਾਲਾ ਹਸਪਤਾਲ ਵਿਚ ਆਉਣ ਵਾਲੇ ਮਰੀਜ਼ ਤੋਂ 600 ਰੁਪਏ ਵਸੂਲਦੀ ਸੀ ਤੇ ਜੋ ਪਰਚੀ ਮਰੀਜ਼ਾਂ ਨੂੰ ਜਾਂਦੀ ਸੀ ਉਸ ‘ਤੇ ਪੂਰੇ ਪੈਸੇ ਤੇ ਹੇਠਾਂ ਕਾਰਬਨ ਕਾਪੀ ‘ਤੇ ਹਸਪਤਾਲ ਦੀ ਫੀਸ 300 ਰੁਪਏ ਲਿਖ ਦਿੰਦੀ ਸੀ। ਇਸ ਤਰ੍ਹਾਂ ਅਨੂ ਬਾਲਾ ਪਿਛਲੇ ਕਾਫੀ ਸਾਲਾਂ ਤੋਂ ਹਸਪਤਾਲ ਨੂੰ ਚੂਨਾ ਲਗਾ ਰਹੀ ਸੀ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
2008 ਤੋਂ ਲੈ ਕੇ ਹੁਣ ਤੱਕ ਅਨੂ ਬਾਲਾ ਨੇ ਲਗਭਗ 35 ਲੱਖ ਰੁਪਏ ਦਾ ਚੂਨਾ ਹਸਪਤਾਲ ਨੂੰ ਲਗਾ ਦਿੱਤਾ। ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਹਸਪਤਾਲ ਪ੍ਰਬੰਧਕਾਂ ਨੇ ਪਰਚੀ ਦੇਖੀ। ਇਸ ਦੇ ਬਾਅਦ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ। ਜਾਂਚ ਅਧਿਕਾਰੀ ਏਐੱਸਆਈ ਹਰਜੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਮਹਿਲਾ ਨੂੰ ਨੋਟਿਸ ਭੇਜਿਆ ਜਾਵੇਗਾ ਤੇ ਉਸ ਦੇ ਬਾਅਦ ਉਸ ਦੀ ਗ੍ਰਿਫਤਾਰੀ ਹੋਵੇਗੀ।