ਲੁਧਿਆਣਾ ਵਿਚ 65 ਲੱਖ ਦੇ ਸੋਲਰ ਲਾਈਟ ਘਪਲੇ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਓਐੱਸਡੀ ਕੈਪਟਨ ਸੰਦੀਪ ਸੰਧੂ ਨਾਮਜ਼ਦ ਹਨ। ਕੈਪਟਨ ਸੰਦੀਪ ਸੰਧੂ ਦੀ ਗ੍ਰਿਫਤਾਰੀ ਲਈ ਵਿਜੀਲੈਂਸ ਲਗਾਤਾਰ ਛਾਪੇਮਾਰੀ ਵੀ ਕਰ ਰਹੀ ਹੈ। ਹੁਣ ਕੈਪਟਨ ਸੰਦੀਪ ਸੰਧੂ ਇਕ ਨਵੇਂ ਮਾਮਲੇ ਵਿਚ ਘਿਰ ਸਕਦੇ ਹਨ।
ਸਰਕਾਰੀ ਸਕੂਲਾਂ ਤੇ ਪਿੰਡ ਵਿਚ ਪਾਣੀ ਫਿਲਟਰ ਲਈ ਆਰਓ ਤੇ ਕਾਂਗਰਸ ਸਰਕਾਰ ਦੇ ਸਮੇਂ ਕਿੰਨੀਆਂ ਖੇਡ ਕਿੱਟਾਂ ਵੰਡੀਆਂ ਗਈਆਂ, ਇਹ ਮਾਮਲਾ ਵੀ ਖੁੱਲ੍ਹਣ ਦੀ ਤਿਆਰੀ ਵਿਚ ਹੈ। ਸੂਤਰਾਂ ਮੁਤਾਬਕ ਵਿਜੀਲੈਂਸ ਨੇ ਸਬੰਧਤ ਵਿਭਾਗ ਬੀਡੀਪੀਓ ਦਫਤਰ ਤੋਂ ਰਿਕਾਰਡ ਮੰਗਿਆ ਹੈ ਕਿ ਕੈਪਟਨ ਸੰਦੀਪ ਸੰਧੂ ਨੇ ਕਿੰਨੇ RO ਤੇ ਖੇਡ ਕਿੱਟਾਂ ਵੰਡੀਆਂ ਹਨ, ਉਸ ਦਾ ਬਿਓਰਾ ਦਿੱਤਾ ਜਾਵੇ।
ਕੈਪਟਨ ਸੰਦੀਪ ਸੰਧੂ ਲਗਭਗ 1 ਮਹੀਨੇ ਤੋਂ ਫਰਾਰ ਚੱਲ ਰਹੇ ਹਨ ਜੇਕਰ ਆਰੋ ਤੇ ਖੇਡ ਕਿੱਟਾਂ ਵਿਚ ਕੋਈ ਗੜਬੜੀ ਵਿਜੀਲੈਂਸ ਦੇ ਸਾਹਮਣੇ ਆਉਂਦੀ ਹੈ ਤਾਂ ਸੰਧੂ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ। ਵਿਜੀਲੈਂਸ ਨੇ ਰਿਸ਼ਤੇਦਾਰਾਂ ਦੇ ਰਿਕਾਰਡ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਦੌਰਾਨ ਕਈ ਤਰ੍ਹਾਂ ਦੇ ਪਰਚੇ ਵਿਜੀਲੈਂਸ ਨੂੰ ਸੌਂਪੇ ਗਏ ਹਨ, ਜਿਸ ਕਾਰਨ ਕਈ ਲੋਕਾਂ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਵਿਜੀਲੈਂਸ ਕੈਪਟਨ ਸੰਦੀਪ ਸੰਧੂ ਦੀ ਜਾਇਦਾਦ ਨਾਲ ਸਬੰਧਤ ਦਸਤਾਵੇਜ਼ਾਂ ਦੀ ਪੜਤਾਲ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਵਿਜੀਲੈਂਸ ਵੱਲੋਂ ਮਾਮਲੇ ਦੀ ਜਾਂਚ ਦੌਰਾਨ ਸਤਵਿੰਦਰ ਸਿੰਘ ਕੰਗ ਬੀ.ਡੀ.ਪੀ.ਓ ਸਿੱਧਵਾਂ ਬੇਟ ਬਲਾਕ, ਲਖਵਿੰਦਰ ਸਿੰਘ ਚੇਅਰਮੈਨ ਬਲਾਕ ਸਮਿਤੀ ਸਿੱਧਵਾਂ ਬੇਟ ਅਤੇ ਵੀ.ਡੀ.ਪੀ.ਓ (ਪਿੰਡ ਵਿਕਾਸ ਅਫਸਰ) ਤੇਜਾ ਸਿੰਘ ਸਿੱਧਵਾਂ ਤੋਂ ਪੁੱਛਗਿੱਛ ਦੌਰਾਨ ਹਰਪ੍ਰੀਤ ਸਿੰਘ ਦਾ ਨਾਂ ਸਾਹਮਣੇ ਆਇਆ ਸੀ।
ਇਹ ਵੀ ਪੜ੍ਹੋ : PM ਮੋਦੀ ਦੇ ਪੰਜਾਬ ਦੌਰੇ ਖਿਲਾਫ ਕਿਸਾਨਾਂ ਨੇ ਖੋਲ੍ਹਿਆ ਮੋਰਚਾ, ਕਿਹਾ-‘5 ਨਵੰਬਰ ਨੂੰ ਪੁਤਲਾ ਫੂਕ ਕਰਾਂਗੇ ਪ੍ਰਦਰਸ਼ਨ’
ਜਦੋਂ ਹਰਪ੍ਰੀਤ ਸਿੰਘ ਨੂੰ ਫੜ ਕੇ ਪੁੱਛਗਿੱਛ ਕੀਤੀ ਗਈ ਤਾਂ ਕੈਪਟਨ ਸੰਦੀਪ ਸੰਧੂ ਦਾ ਨਾਂ ਸਾਹਮਣੇ ਆਇਆ। ਸੰਧੂ ‘ਤੇ ਚੈੱਕ ਪਾਸ ਕਰਨ ਲਈ ਦਬਾਅ ਪਾਉਣ ਅਤੇ ਪੈਸੇ ਲੈਣ ਦਾ ਦੋਸ਼ ਹੈ। ਇਸ ਲਈ ਹੁਣ ਕੈਪਟਨ ਸੰਧੂ ਨੇ ਓਐਸਡੀ ਹੁੰਦਿਆਂ ਕਿੱਥੇ ਜਾਇਦਾਦ ਬਣਾਈ ਅਤੇ ਕਾਂਗਰਸ ਦੇ ਹਲਕਾ ਇੰਚਾਰਜ ਹੁੰਦਿਆਂ ਕਿੱਥੇ ਨਿਵੇਸ਼ ਕੀਤਾ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਸ ਦੇ ਬੈਂਕ ਖਾਤਿਆਂ ਅਤੇ ਲਾਕਰਾਂ ਦੇ ਸਾਰੇ ਵੇਰਵੇ ਵੀ ਮੰਗੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “























