ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਦਿੱਲੀ-NCR ਦੇ ਪ੍ਰਦੂਸ਼ਣ ‘ਤੇ ਕਿਹਾ ਕਿ ਹਰ ਸਾਲ ਝੋਨੇ ਦੀ ਪਰਾਲੀ ਬਾਰੇ ਚਰਚਾ ਹੁੰਦੀ ਹੈ ਤੇ ਜਦੋਂ ਸੀਜ਼ਨ ਆਉਂਦਾ ਹੈ ਤਾਂ ਸਾਰੇ ਚਿੰਤਾ ਪ੍ਰਗਟਾਉਂਦੇ ਹਨ। ਹੁਣ ਸਥਿਤੀ ਹੋਰ ਗੰਭੀਰ ਹੋ ਗਈ ਹੈ ਤੇ ਪਰਾਲੀ ‘ਤੇ ਸਿਆਸਤ ਜ਼ਿਆਦਾ ਹੁੰਦੀ ਹੈ। ਜੇਕਰ ਪਰਾਲੀ ਸਾੜਨ ਨਾਲ ਨੁਕਸਾਨ ਹੈ ਤਾਂ ਖੁੱਲ੍ਹੇ ਮਨ ਨਾਲ ਸਵੀਕਾਰ ਕਰਨਾ ਚਾਹੀਦਾ ਹੈ ਕਿ ਹਾਂ, ਨੁਕਸਾਨ ਹੈ। ਜਿਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ, ਉਹ ਲੋਕ ਵੀ ਪਰਾਲੀ ‘ਤੇ ਚਰਚਾ ਕਰ ਰਹੇ ਹਨ।
ਤੋਮਰ ਨੇ ਕਿਹਾ ਕਿ ਝੋਨੇ ਦੀ ਫਸਲ ਸਾਡੀ ਲੋੜ ਹੈ। ਕਿਸਾਨਾਂ ਕਾਰਨ ਦਿੱਲੀ ਦਾ ਪ੍ਰਦੂਸ਼ਣ ਖਰਾਬ ਹੋ ਰਿਹਾ ਹੈ, ਜੇਕਰ ਇਹ ਕੋਈ ਕਹਿੰਦਾ ਹੈ ਤਾਂ ਲੱਗਦਾ ਹੈ ਕਿ ਮੈਨੂੰ ਕੋਈ ਗਾਲ੍ਹੀ ਦੇ ਰਿਹਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਪਰਾਲੀ ‘ਤੇ ਸਿਆਸਤ ਨਹੀਂ। ਇਸ ਤੋਂ ਛੁਟਕਾਰਾ ਪਾਉਣ ਲਈ ਚਰਚਾ ਹੋਣੀ ਚਾਹੀਦੀ ਹੈ। ਪਰਾਲੀ ਨੂੰ ਲੈ ਕੇ ਕੇਂਦਰ ਸਰਕਾਰ ਨੇ 2018 ਤੋਂ ਹੁਣ ਤਆਕ 3138 ਕਰੋੜ ਰੁਪਏ ਸੂਬਿਆਂ ਨੂੰ ਦਿੱਤੇ। ਹਰੇਕ ਸੂਬੇ ਦੀ ਸਰਕਾਰ ਨੇ ਚੰਗਾ ਕੰਮ ਕੀਤਾ ਹੈ। ਪੰਜਾਬ ਨੂੰ ਅਸੀਂ ਸਭ ਤੋਂ ਵਧ 1400 ਕਰੋੜ ਰੁਪਏ ਤੋਂ ਵਧ ਦਿੱਤਾ ਹੈ। ਸੂਬਾ ਸਰਕਾਰਾਂ ਨੇ 2 ਲੱਖ ਮਸ਼ੀਨਾਂ ਖਰੀਦੀਆਂ ਹਨ। ਇਨ੍ਹਾਂ ਮਸ਼ੀਨਾਂ ਦੀ ਵਰਤੋਂ ਨਾਲ ਪਰਾਲੀ ਦੇ ਪ੍ਰਦੂਸ਼ਣ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਨਰਿੰਦਰ ਸਿੰਘ ਤੋਮਰ ਨੇ ਦੱਸਿਆ ਕਿ ਬਹੁਤ ਸਾਰੇ ਕਿਸਾਨ ਪੂਸਾ ਡੀਕੰਪੋਜ਼ਰ ਦੀ ਵਰਤੋਂ ਕਰ ਰਹੇ ਹਨ, ਜਿਸ ਦਾ ਲਾਭ ਮਿਲ ਰਿਹਾ ਹੈ। ਪੂਸਾ ਡੀ ਕੰਪੋਜ਼ਰ ਦੀ ਵਰਤੋਂ ਕਰਨਾ ਸਧਾਰਨ ਅਤੇ ਸਫਲ ਹੈ। ਸੂਬਾ ਸਰਕਾਰਾਂ ਨੂੰ ਵੱਧ ਤੋਂ ਵੱਧ ਕਿਸਾਨਾਂ ਨੂੰ ਪੂਸਾ ਡੀਕੰਪੋਜ਼ਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਕੇਂਦਰ ਸਰਕਾਰ ਨੇ ਪਰਾਲੀ ਨੂੰ ਲੈ ਕੇ 5 ਦਿਨ ਪਹਿਲਾਂ ਮੀਟਿੰਗ ਕੀਤੀ ਹੈ। ਇਸ ਤੋਂ ਪਹਿਲਾਂ ਵੀ ਕੇਂਦਰ ਰਾਜ ਸਰਕਾਰਾਂ ਨਾਲ ਗੱਲਬਾਤ ਕਰਦਾ ਰਿਹਾ ਹੈ। ਜੇਕਰ ਕੋਈ ਸੂਬਾ ਸਰਕਾਰ ਚਰਚਾ ਕਰਨੀ ਚਾਹੁੰਦੀ ਹੈ ਤਾਂ ਕੇਂਦਰ ਵੱਲੋਂ ਉਸ ਨੂੰ ਸੱਦਾ ਹੈ।
ਵੀਡੀਓ ਲਈ ਕਲਿੱਕ ਕਰੋ -: