ਕੇਰਲ ਏਅਰਪੋਰਟ ‘ਤੇ ਸੋਨੇ ਦੀ ਤਸਕਰੀ ਦੇ ਸ਼ੱਕ ਵਿਚ ਮੁਸਲਿਮ ਲੀਗ ਦੇ ਰਾਜ ਸਭਾ ਮੈਂਬਰ ਅਬਦੁਲ ਵਹਾਬ ਦੇ ਬੇਟੇ ਦੇ ਕੱਪੜੇ ਉਤਾਰੇ ਜਾਣ ਤੇ ਐਕਸਰੇ ਟੈਸਟਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਰਾਜ ਸਭਾ ਮੈਂਬਰ ਅਬਦੁਲ ਵਹਾਬ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਚਿੱਠੀ ਲਿਖ ਕੇ ਸ਼ਿਕਾਇਤ ਕੀਤੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਬੇਟੇ ਨੂੰ ਤਿਰੂਵਨੰਤਪੁਰ ਹਵਾਈ ਅੱਡੇ ‘ਤੇ ਲਗਭਗ ਇਕ ਘੰਟੇ ਲਈ ਹਿਰਾਸਤ ਵਿਚ ਰੱਖਿਆ ਗਿਆ ਅਤੇ ਫਿਰ ਜ਼ਬਰਦਸਤੀ ਐਕਸਰੇ ਲਈ ਹਸਪਤਾਲ ਲਿਜਾਇਆ ਗਿਆ।
ਸੰਸਦ ਮੈਂਬਰ ਨੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਪਹਿਲਾਂ ਤਾਂ ਉਨ੍ਹਾਂ ਦੇ ਪੁੱਤਰ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਅਤੇ ਬਾਅਦ ਵਿੱਚ ਉਸ ਦੇ ਸਾਮਾਨ ਦੀ ਵੀ ਜਾਂਚ ਕੀਤੀ ਗਈ। ਉਸ ਤੋਂ ਬਾਅਦ ਉਸ ਦੇ ਕੱਪੜੇ ਲਾਹ ਦਿੱਤੇ ਗਏ ਅਤੇ ਫਿਰ ਜ਼ਬਰਦਸਤੀ ਉਸ ਨੂੰ ਐਕਸ-ਰੇ ਕਰਵਾਉਣ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ ਤਾਂ ਜੋ ਇਸ ਸ਼ੱਕ ਦੀ ਜਾਂਚ ਕੀਤੀ ਜਾ ਸਕੇ ਕਿ ਉਸ ਨੇ ਸੋਨਾ ਆਪਣੇ ਗੁਪਤ ਅੰਗਾਂ ਵਿਚ ਤਾਂ ਨਹੀਂ ਲੁਕੋਇਆ ਸੀ ਜਾਂ ਨਿਗਲ ਲਿਆ ਸੀ। ਉਨ੍ਹਾਂ ਕਿਹਾ ਕਿ ਹਵਾਈ ਅੱਡੇ ‘ਤੇ ਇਹ ਦੱਸਣ ਦੇ ਬਾਵਜੂਦ ਕਿ ਉਹ ਇਕ ਸੰਸਦ ਮੈਂਬਰ ਦਾ ਪੁੱਤਰ ਹੈ, ਅਧਿਕਾਰੀ ਉਸ ਦੀ ਜਾਂਚ ਕਰਦੇ ਰਹੇ।
ਇਹ ਵੀ ਪੜ੍ਹੋ : ‘ਕਿਸਾਨਾਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ‘ਚ ਇਕ ਦਿਨ ‘ਚ 5000 ਕਰੋੜ ਤੋਂ ਵੱਧ ਦਾ MSP ਭੁਗਤਾਨ’ : ਮੰਤਰੀ ਕਟਾਰੂਚੱਕ
ਸੰਸਦ ਮੈਂਬਰ ਨੇ ਕਿਹਾ ਕਿ ਇਹ ਘਟਨਾ 1 ਨਵੰਬਰ ਨੂੰ ਵਾਪਰੀ ਜਦੋਂ ਉਨ੍ਹਾਂ ਦਾ ਪੁੱਤਰ ਸ਼ਾਰਜਾਹ ਤੋਂ ਏਅਰ ਅਰੇਬੀਆ ਦੀ ਉਡਾਣ ‘ਤੇ ਪਹੁੰਚਿਆ। ਹਾਲਾਂਕਿ, ਬਾਅਦ ਵਿੱਚ ਉਸਨੂੰ ਛੱਡ ਦਿੱਤਾ ਗਿਆ ਕਿਉਂਕਿ ਐਕਸ-ਰੇ ਜਾਂਚ ਤੋਂ ਬਾਅਦ ਸੋਨਾ ਨਹੀਂ ਮਿਲਿਆ। ਸੰਸਦ ਮੈਂਬਰ ਨੇ ਆਪਣੇ ਪੁੱਤਰ ਨਾਲ ਕੀਤੇ ਗਏ ਇਸ ਤਰ੍ਹਾਂ ਦੇ ਕਾਰੇ ਨੂੰ ਅਣਮਨੁੱਖੀ ਵਿਵਹਾਰ ਕਰਾਰ ਦਿੱਤਾ ਹੈ।
ਉਨ੍ਹਾਂ ਮੰਗ ਕੀਤੀ ਕਿ ਅਸੀਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਸਟਮ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਚਾਹੁੰਦੇ ਹਾਂ ਅਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਜਾਵੇ। ਸੰਸਦ ਮੈਂਬਰ ਨੇ ਕਿਹਾ ਕਿ ਆਮ ਤੌਰ ‘ਤੇ ਅਜਿਹੇ ਹਾਲਾਤਾਂ ‘ਚ ਐਕਸ-ਰੇ ਜਾਂਚ ਲਈ ਮੈਜਿਸਟ੍ਰੇਟ ਦੀ ਇਜਾਜ਼ਤ ਦੀ ਲੋੜ ਹੁੰਦੀ ਹੈ।
ਵੀਡੀਓ ਲਈ ਕਲਿੱਕ ਕਰੋ -: