ਭਲਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ। ਇਸ ਮੌਕੇ ਹਾਂਗਕਾਂਗ ਦਾ ਇਕਲੌਤਾ ਗੁਰਦੁਆਰਾ ਸਾਹਿਬ ਮੁੜ ਤੋਂ ਨਵੀਨੀਕਰਨ ਦੇ ਬਾਅਦ ਖੁੱਲ੍ਹ ਰਿਹਾ ਹੈ। ਇਹ ਗੁਰਦੁਆਰਾ ਸਾਹਿਬ 230 ਮਿਲੀਅਨ HK ਡਾਲਰ (29 ਮਿਲੀਅਨ ਅਮਰੀਕੀ ਡਾਲਰ) ਦੇ ਪੰਜ ਸਾਲਾਂ ਦੇ ਨਵੀਨੀਕਰਨ ਦੇ ਬਾਅਦ ਫਿਰ ਤੋਂ ਖੋਲ੍ਹਿਆ ਜਾ ਰਿਹਾ ਹੈ।
ਦੁਬਾਰਾ ਬਣਾਏ ਗਏ ਇਸ ਗੁਰਦੁਆਰਾ ਸਾਹਿਬ ਵਿਚ ਸੈਲਾਨੀਆਂ ਲਈ ਇੱਕ ਲਾਇਬ੍ਰੇਰੀ ਅਤੇ ਇੱਕ ਕਾਰ ਪਾਰਕ ਵੀ ਹੋਵੇਗਾ। ਇਸ ਵਿਚ ਲਗਭਗ 3,000 ਲੋਕਾਂ ਦੀ ਸੇਵਾ ਕਰਨ ਲਈ ਇੱਕ ਰਸੋਈ ਵੀ ਬਣੀ ਹੋਈ ਹੈ। ਗੁਰਦੁਆਰੇ ਦੇ ਕਲੀਨਿਕ ਵਿਚ ਸਿੱਖ ਮੈਡੀਕਲ ਪੇਸ਼ੇਵਰ ਸ਼ਾਮਲ ਹੋਣਗੇ ਜੋ ਸਿਹਤ ਸਹੂਲਤਾਂ ਪ੍ਰਦਾਨ ਕਰਨਗੇ ਅਤੇ ਤਿੰਨ ਦਿਨ ਮੁਫ਼ਤ ਦਵਾਈ ਦੇਣਗੇ।
ਇਹ ਗੁਰਦੁਆਰਾ ਸਾਹਿਬ, ਪਹਿਲੀ ਵਾਰ 1901 ਵਿਚ ਸਥਾਪਿਤ ਕੀਤਾ ਗਿਆ ਸੀ ਅਤੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸ਼ਹਿਰ ਉੱਤੇ ਜਾਪਾਨ ਦੇ ਹਮਲੇ ਦੌਰਾਨ ਬੰਬ ਨਾਲ ਉਡਾਏ ਜਾਣ ਤੋਂ ਬਾਅਦ ਦੁਬਾਰਾ ਬਣਾਇਆ ਗਿਆ ਸੀ। ਗੁਰਦੁਆਰਾ ਸਾਹਿਬ ਦੇ ਅਗਲੇ ਦਰਵਾਜ਼ੇ ਦੇ ਨਿਰਮਾਣ ਦੌਰਾਨ ਖ਼ੁਦਾਈ ਕਰਦੇ ਸਮੇਂ ਥੋੜ੍ਹਾ ਨੁਕਸਾਨ ਹੋ ਗਿਆ ਸੀ ਤੇ 2013 ਵਿਚ ਇਸ ‘ਤੇ ਦੁਬਾਰਾ ਕੰਮ ਕਰਨ ਦੀ ਲੋੜ ਪਈ।
ਪੁਨਰ-ਨਿਰਮਾਣ ਪ੍ਰੋਜੈਕਟ ਦੇ ਕੋਆਰਡੀਨੇਟਰ ਗੁਰਦੇਵ ਸਿੰਘ ਗਾਲਿਬ ਨੇ ਕਿਹਾ ਕਿ ਗੁਰਦੁਆਰਾ ਸਾਹਿਬ, ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਭਲਕੇ ਤੋਂ ਮੁੜ ਖੋਲ੍ਹਿਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: