ਸੰਗਰੂਰ ਵਿਚ ਲਗਾਤਾਰ ਧਰਨੇ ਚੱਲਦੇ ਰਹਿੰਦੇ ਹਨ ਤੇ ਵੱਡੇ ਲੀਡਰਾਂ ਦੇ ਆਉਣ ਕਾਰਨ ਸਪੈਸ਼ਲ ਡਿਊਟੀ ‘ਤੇ ਵੀ ਪੁਲਿਸ ਮੁਲਾਜ਼ਮ ਲਗਾਤਾਰ ਕਈ-ਕਈ ਘੰਟੇ ਤਾਇਨਾਤ ਰਹਿੰਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਦੁਪਹਿਰ ਦੇ ਖਾਣੇ ਲਈ ਪ੍ਰੇਸ਼ਾਨੀ ਆਉਂਦੀ ਹੈ ਜਾਂ ਕਈ ਵਾਰ ਠੰਡਾ ਖਾਣਾ ਖਾਣਾ ਪੈਂਦਾ ਹੈ।
ਇਸੇ ਦੇ ਹੱਲ ਲਈ ਸੰਗਰੂਰ ਪੁਲਿਸ ਨੇ ਫੂਡ ਆਨ ਵ੍ਹੀਲਸ ਵੈਨ ਦੀ ਸ਼ੁਰੂਆਤ ਕੀਤੀ ਹੈ ਜੋ ਕਿ ਹਰ ਥਾਂ ਜਿਥੇ ਪੁਲਿਸ ਮੁਲਾਜ਼ਮ ਆਪਣੀ ਡਿਊਟੀ ਕਰ ਰਹੇ ਹਨ, ਉਥੇ ਜਾ ਕੇ ਉਨ੍ਹਾਂ ਨੂੰ ਤਾਜ਼ਾ ਗਰਮ ਖਾਣਾ ਦੇਵੇਗੀ।
ਐੱਸਐੱਸਪੀ ਤੋਂ ਪ੍ਰਮੋਟ ਹੋਏ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਹਰੀ ਝੰਡੀ ਦੇ ਕੇ ਵੈਨ ਦੀ ਸ਼ੁਰੂਆਤ ਕੀਤੀ। ਫੂਡ ਆਨ ਵ੍ਹੀਲਸ ਦੇ ਸ਼ੁਰੂ ਹੋਣ ਨਾਲ ਹੁਣ ਪੁਲਿਸ ਮੁਲਾਜ਼ਮਾਂ ਨੂੰ ਖਾਣੇ ਲਈ ਪੇਸ਼ ਆਉਣ ਵਾਲੀਆਂ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਨਾਲ ਹੀ ਉਨ੍ਹਾਂ ਨੂੰ ਗਰਮਾ-ਗਰਮ ਖਾਣਾ ਵੀ ਉਪਲਬਧ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: