ਲੁਧਿਆਣਾ ਵਿੱਚ ਸੜਕ ‘ਤੇ ਆਪ ਕੌਂਸਲਰ ਦੇ ਪੁੱਤਰ ਦੀ ਵਿਚ ਸੜਕ ‘ਤੇ ਕੁੱਟਮਾਰ ਹੋਈ। ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜਿਸ ਵਿੱਚ ਦੋਵਾਂ ਧਿਰਾਂ ਵਿਚਕਾਰ ਬਹਿਸ ਅਤੇ ਫਿਰ ਝਗੜਾ ਹੁੰਦਾ ਦਿਖਾਈ ਦੇ ਰਿਹਾ ਹੈ। ਕਾਰ ਅਤੇ ਬਾਈਕ ਦੀ ਟੱਕਰ ਤੋਂ ਬਾਅਦ ਹੋਏ ਝਗੜੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੇ ਸਮੇਂ ਇਹ ਝਗੜਾ ਹੋਇਆ।
ਕੌਂਸਲਰ ਦੇ ਪੁੱਤਰ ਦੀ ਪਛਾਣ ਕਰਨ ਨਨਚਾਹਲ ਵਜੋਂ ਹੋਈ ਹੈ। ਉਸਦੀ ਮਾਂ, ਅਨੀਤਾ ਨਨਚਾਹਲ, ਵਾਰਡ ਨੰਬਰ 21 ਤੋਂ ਕੌਂਸਲਰ ਹੈ। ਅਨੀਤਾ ਨਨਚਾਹਲ ਨੇ ਭਾਜਪਾ ਦੀ ਟਿਕਟ ‘ਤੇ ਚੋਣ ਜਿੱਤੀ ਸੀ ਪਰ ਬਾਅਦ ਵਿੱਚ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਈ।
ਸੀਸੀਟੀਵੀ ਫੁਟੇਜ ਵਿੱਚ ਨਜ਼ਰ ਆ ਰਿਹਾ ਹੈ ਕਿ ਕੌਂਸਲਰ ਦਾ ਪੁੱਤਰ ਕਰਨ ਦੋਵਾਂ ਧਿਰਾਂ ਦੀ ਗੱਲ ਸੁਣਨ ਪਹੁੰਚਦਾ ਹੈ। ਇਸੇ ਦੌਰਾਨ ਦੂਜੀ ਧਿਰ ਦੇ ਲੋਕ ਉਸ ਨੂੰ ਗਾਲ੍ਹਾਂ ਕੱਢਣ ਲੱਗਦੇ ਹਨ, ਜਿਸ ਮਗਰੋਂ ਦੋਵਾਂ ਵਿਚ ਤਿੱਖੀ ਬਹਿਸ ਸ਼ੁਰੂ ਹੋ ਜਾਂਦੀ ਹੈ। ਮੌਕੇ ‘ਤੇ ਮੌਜੂਦ ਕੁਝ ਲੋਕ ਬਚਾਅ ਕਰਕੇ ਮਾਮਲਾ ਸ਼ਾਂਤ ਕਰਾਉਣ ਦੀ ਕੋਸ਼ਿਸ਼ ਕਰਦੇ ਹਨ।

ਇਸ ਦੌਰਾਨ ਦੂਜੀ ਧਿਰ ਵੱਲੋਂ ਕਰਨ ‘ਤੇ ਹੱਥ ਚੁੱਕ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਦੋਵੇਂ ਧਿਰਾਂ ਵਿਚ ਮਾਰਕੁੱਟ ਹੋ ਜਾਂਦੀ ਹੈ ਤੇ ਹੱਥਪਾਈ ਕਰਦੇ ਹੋਏ ਉਹ ਇੱਕ ਗੱਡੀ ਦੇ ਪਿੱਛੇ ਚਲੇ ਜਾਂਦੇ ਹਨ। ਕੁਝ ਦੇਰ ਬਾਅਦ ਕਰਨ ਉਥੋਂ ਬਾਹਰ ਨਿਕਲਦਾ ਹੈ ਤੇ ਕਿਸੇ ਨਾਲ ਫੋਨ ਕਰਦਾ ਹੋਇਆ ਦਿਖਾਈ ਦਿੰਦਾ ਹੈ।
ਕੌਂਸਲਰ ਦੇ ਪੁੱਤਰ ਕਰਨ ਨਨਚਾਹਲ ਨੇ ਕਿਹਾ ਕਿ ਉਸ ਨੂੰ ਮੰਗਲਵਾਰ ਦੁਪਹਿਰ ਨੂੰ ਉਸ ਦੇ ਦੋਸਤ ਪੰਕਜ ਦਾ ਫ਼ੋਨ ਆਇਆ। ਪੰਕਜ ਨੇ ਉਸ ਨੂੰ ਦੱਸਿਆ ਕਿ ਉਸ ਦੀ ਬਾਈਕ ਇੱਕ ਕਾਰ ਨਾਲ ਟਕਰਾ ਗਈ ਹੈ ਅਤੇ ਘਟਨਾ ਸਥਾਨ ‘ਤੇ ਝਗੜਾ ਚੱਲ ਰਿਹਾ ਹੈ। ਫਿਰ ਕਰਨ ਇੱਕ ਹੋਰ ਦੋਸਤ ਨਾਲ ਮਾਮਲਾ ਸੁਲਝਾਉਣ ਲਈ ਪਹੁੰਚਿਆ। ਕਰਨ ਦਾ ਦੋਸ਼ ਹੈ ਕਿ ਗੱਲਬਾਤ ਦੌਰਾਨ ਦੂਜੇ ਪਾਸੇ ਦੇ ਲੋਕਾਂ ਨੇ ਝਗੜਾ ਵਧਾ ਦਿੱਤਾ, ਉਸ ਨਾਲ ਬਦਸਲੂਕੀ ਕੀਤੀ ਅਤੇ ਉਸ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ : ਪਤਨੀ ਨਾਲ ਝਗੜੇ ਪਿੱਛੋਂ ਕਲਯੁੱਗੀ ਪਿਤਾ ਨੇ ਰਾਵੀ ਦਰਿਆ ‘ਚ ਸੁੱਟਿਆ 6 ਸਾਲਾਂ ਪੁੱਤ, ਫੇਰ ਕੀਤਾ ਪੁਲਿਸ ਨੂੰ ਫੋਨ
ਕਰਨ ਨਨਚਾਹਲ ਨੇ ਮੋਤੀ ਨਗਰ ਪੁਲਿਸ ਸਟੇਸ਼ਨ ਵਿੱਚ ਘਟਨਾ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੀਸੀਟੀਵੀ ਫੁਟੇਜ ਅਤੇ ਹੋਰ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਪੂਰੀ ਜਾਂਚ ਤੋਂ ਬਾਅਦ ਹੀ ਝਗੜੇ ਦਾ ਕਾਰਨ ਅਤੇ ਲੜਾਈ ਵਿੱਚ ਦੋਵਾਂ ਧਿਰਾਂ ਦੀ ਭੂਮਿਕਾ ਸਪੱਸ਼ਟ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








