ਅੰਮ੍ਰਿਤਸਰ ਵਿਚ ਅੱਜ ਆਪ੍ਰੇਸ਼ਨ ਬਲੂ ਸਟਾਰ ਦੀ 42ਵੀਂ ਬਰਸੀ ਮਨਾਈ ਜਾ ਰਹੀ ਹੈ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਵਿਚ ਧਾਰਮਿਕ ਸਮਾਰੋਹ ਆਯੋਜਿਤ ਕੀਤੇ ਗਏ। ਇਸ ਮੌਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਇਹ ਕਦੇ ਨਾ ਭੁੱਲਣ ਵਾਲਾ ਸਾਕਾ ਹੈ। ਉਨ੍ਹਾਂ ਦੱਸਿਆ ਕਿ ਤੀਜਾ ਘੱਲੂਘਾਰਾ ਵਿਲੱਖਣ ਸੀ। ਪਹਿਲਾਂ ਘੱਲੂਘਾਰਿਆਂ ਦੇ ਵਿਚ ਹਮਲਾਵਰ ਬਾਹਰਲੇ ਸਨ ਪਰ ਇਸ ਤੀਜਾ ਘੱਲੂਘਾਰਾ ਆਪਣੇ ਹੀ ਮੁਲਕ ਦੀ ਡੈਮੋਕ੍ਰੇਸੀ ਵਾਲਿਆਂ ਨੇ ਸਾਡੇ ਹੀ ਕੇਂਦਰੀ ਅਸਥਾਨ ‘ਤੇ ਤੋਪਾਂ ਤੇ ਟੈਂਕ ਚਾੜ੍ਹ ਦਿੱਤੇ ਪਰ ਚਮਕੌਰ ਦੀ ਗੜ੍ਹੀ ਤੋਂ ਸੇਧ ਲੈ ਕੇ ਯੋਧਿਆਂ ਨੇ 6 ਜੂਨ 1984 ਨੂੰ ਅਜਿਹਾ ਮੁਕਾਬਲਾ ਕੀਤਾ ਕਿ ਦੁਨੀਆ ਦੇ ਵੱਡੇ-ਵੱਡੇ ਲੋਕ ਕਹਿੰਦੇ ਹਨ ਕਿ ਜੋ ਲੋਕ 1984 ਵਿਚ ਮੁਕਾਬਲਾ ਕੀਤਾ, ਉੁਸ ਦਾ ਦੁਨੀਆ ਵਿਚ ਕੋਈ ਸਾਨੀ ਨਹੀਂ ਹੈ।
ਜਥੇਦਾਰ ਗੜਗੱਜ ਨੇ ਕਿਹਾ ਕਿ ਇਹ ਦਿਨ ਸਿੱਖਾਂ ਲਈ ਬਹੁਤ ਵੱਡਾ ਹੈ। ਸਿੱਖ ਇਸ ਮੁਲਕ ਵਿਚ ਬਰਾਬਰ ਦੇ ਸ਼ਹਿਰੀ ਹਨ। ਹਮੇਸ਼ਾ ਹੀ ਸਿੱਖਾਂ ਨੇ ਆਪਣੀ ਅਣਖ ਨੂੰ ਕਾਇਮ ਰੱਖਿਆ ਪਰ ਸਾਡੀ ਵੱਖਰੀ ਪਛਾਣ, ਸਾਡੇ 5 ਕੰਕਾਰ ਇਸ ਨੂੰ ਉਦੋਂ ਵੀ ਖਤਮ ਕਰਨ ਲਈ ਵੀ ਨੀਤੀਆਂ ਘੜੀਆਂ ਗਈਆਂ ਸਨ, ਅੱਜ ਵੀ ਸਿੱਖਾਂ ਦੀ ਵੱਖਰੀ ਪਛਾਣ ਨੂੰ ਖਤਮ ਕਰਨ ਲਈ ਕਦੇ ਹਿਮਾਚਲ ਦੇ ਵਿਚ ਸਿੱਖਾਂ ਦੇ ਨਾਲ ਧੱਕਾ ਹੁੰਦਾ ਹੈ। ਇਸੇ ਹੀ ਪੰਜਾਬ ਦੀ ਧਰਤੀ ‘ਤੇ ਪੂਰੇ ਮੁਲਕ ਤੋਂ ਆ ਕੇ ਲੋਕ ਰਹਿੰਦੇ ਹਨ ਪਰ ਸਿੱਖ 2 ਦਿਨ ਵਾਸਤੇ ਕਿਤੇ ਚਲਾ ਜਾਵੇ ਤਾਂ ਸਾਡੀਆਂ ਦਾੜ੍ਹੀਆਂ ਨੂੰ ਵੀ ਹੱਥ ਪਾ ਲੈਂਦੇ ਹਨ। ਸਮੇਂ ਦੇ ਹੁਕਮਰਾਨਾਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਬਰਾਬਰ ਦੇ ਭਾਈਵਾਲ ਹਾਂ।
ਸਿੱਖਾਂ ਨੇ ਉਦੋਂ ਵੀ ਸਬੂਤ ਦਿੱਤਾ ਸੀ ਤੇ ਦੱਸਿਆ ਕਿ ਅਸੀਂ ਆਪਣੇ ਗੁਰੂ ਲਈ ਆਪਣੇ ਖੂਨ ਦਾ ਆਖਰੀ ਕਤਰਾ ਵਹਾ ਸਕਦੇ ਹਾਂ। ਅੱਜ ਸਿੱਖ ਗਲੋਬਲੀ ਪੂਰੇ ਸੰਸਾਰ ਵਿਚ ਮੌਜੂਦ ਹਨ। ਸਰਬਤ ਦੇ ਭਲੇ ਦੀ ਸੋਚ ਰਾਹੀਂ ਦੁਨੀਆ ਵਿਚ ਵਿਲੱਖਣ ਪਛਾਣ ਬਣਾਈ ਹੈ ਪਰ ਪਿਛਲੇ ਕੁਝ ਸਮੇਂ ਤੋਂ ਕੁਝ ਗੱਲਾਂ ਨੂੰ ਬਹਾਨਾ ਬਣਾ ਕੇ ਸਿੱਖਾਂ ਖਿਲਾਫ ਨਫਰਤੀ ਮਾਹੌਲ ਬਣਾਇਆ ਜਾ ਰਿਹਾ ਹੈ। ਪੰਜਾਬ ਸਾਡਾ ਹੋਮਲੈਂਡ ਹੈ, ਦੁਨੀਆ ਵਿਚ ਵਸਣ ਵਾਲੇ ਸਿੱਖੋ ਅਸੀਂ ਪੰਜਾਬ ਨੂੰ ਪੱਕਾ ਨਹੀਂ ਛੱਡਣਾ ਹੈ। ਬੱਚਿਆਂ ਨੂੰ ਸ੍ਰੀ ਦਰਬਾਰ ਸਾਹਿਬ ਲੈ ਕੇ ਆਈਏ। ਸਾਡੇ ਦੁੱਖ-ਸੁੱਖ ਇਸ ਧਰਤੀ ਨਾਲ ਜੁੜੇ ਹੋਏ ਹਨ।
ਇਹ ਵੀ ਪੜ੍ਹੋ : ‘ਕਾਕਰੋਚ ਜਨਤਾ ਪਾਰਟੀ’ ਦੇ ਫਾਊਂਡਰ ਅਭਿਜੀਤ ਪਹੁੰਚੇ ਦਿੱਲੀ, ਸਮਰਥਕਾਂ ਨੂੰ ਪੁਲਿਸ ਸਟੇਸ਼ਨ ਪਹੁੰਚਣ ਦੀ ਕੀਤੀ ਅਪੀਲ
ਦੱਸ ਦੇਈਏ ਕਿ ਸ੍ਰੀ ਅਕਾਲ ਤਖਤ ਸਾਹਿਬ ਵਿਚ ਇਸ ਸਮੇਂ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਨਤਮਸਤਕ ਹੋਣ ਲਈ ਪਹੁੰਚੇ ਹਨ। ਬਰਸੀ ਨੂੰ ਲੈ ਕੇ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਗਏ ਹਨ। ਪੰਜਾਬ ਪੁਲਿਸ ਤੇ ਸੁਰੱਖਿਆ ਬਲਾਂ ਦੀ ਤਾਇਨਾਤੀ ਕੀਤੀ ਗਈ ਹੈ। ਇਸ ਤੋਂ ਇਲਾਵਾ SGPC ਵੱਲੋਂ 1000 ਤੋਂ ਵੱਧ ਟਾਸਕ ਫੋਰਸ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










